22.3 C
Toronto
Thursday, September 18, 2025
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

ਗਿੱਲ ਬਲਵਿੰਦਰ +1 416-558-5530
HAPPY CANADA DAY
ਅੰਬਰਾਂ ਦੀ ਸ਼ਾਨ ਵਧਾਵੇ, ਝੰਡਾ ਝੁੱਲ ਰਿਹਾ ਦੋ ਸ਼ੇਡਾਂ ਦਾ,
Happy ਵਾਲਾ Birthday ਆਇਆ ਅੱਜ ਕੈਨੇਡਾ ਦਾ।
ਘੁਲ-ਮਿਲ ਸਾਰੇ ਵੱਸਦੇ, ਗੋਰੇ ਕਾਲਿਆਂ ਦੇ ਸੰਗ ਭੂਰੇ,
ਸਦਕੇ ਜਾਈਏ ਇਸ ਧਰਤੀ ਦੇ ਜੋ ਕਰਦੀ ਸੁਪਨੇ ਪੂਰੇ ।
ਹੱਕ ਸੱਚ ਦੀ ਰਾਖੀ ਏਥੇ ਤੇ ਜੀਵਨ ਵੀ ਉੱਚੇ ਗਰੇਡਾਂ ਦਾ,
Happy ਵਾਲਾ Birthday ਆਇਆ ਅੱਜ ਕੈਨੇਡਾ ਦਾ।
ਆਪਣੇ ਮੁਲਕ ‘ਚੋ ਜਿਨ੍ਹਾਂ ਲੋਕਾਂ ਦੀ ਨੇ ਮੱਤ ਮਾਰੀ,
ਦੀ ਸ਼ੋਭਾ ਸੁਣ-ਸੁਣ, ਹਜ਼ਾਰਾਂ ਭਰਦੇ ਰੋਜ ਉਡਾਰੀ ।
ਸ਼ੇਰ ਵੇਖ ਨਹੀਂ ਥਰ-ਥਰ ਕੰਬਦਾ ਏਥੇ ਕੁੰਨਬਾ ਭੇਡਾਂ ਦਾ,
Happy Happy Birthday ਆਇਆ ਅੱਜ ਕੈਨੇਡਾ ਦਾ।
ਹਰ ਧਰਮ ਨੂੰ ਖੁੱਲ੍ਹੀ ਅਜ਼ਾਦੀ, ਮਨਮਰਜ਼ੀ ਦਾ ਪਹਿਨੋ ਖਾਓ,
ਕੰਮ ‘ਤੇ ਜਾਣਾ ਬਹੁਤ ਜਰੂਰੀ, ਟੈਕਸ ਕਟਵਾ ਕੇ ਹਿੱਸਾ ਪਾਓ।
ਮੈਚ ਕਦੇ ਨਾ ਡਿੱਠਾ, ਘਟੀਆ ਸਿਆਸਤ ਦੀਆਂ ਖੇਡਾਂ ਦਾ,
Happy Happy Birthday ਆਇਆ ਅੱਜ ਕੈਨੇਡਾ ਦਾ ।
ਪਹੁੰਚ ਕੈਨੇਡਾ ਮੁੜੇ ਨਾ ਜਿਹੜੇ ਮਾੜੇ ਧੰਦਿਆਂ ਤੋਂ,
‘ਗਿੱਲ ਬਲਵਿੰਦਰਾ’ ਆਸ ਕੀ ਰੱਖੀਏ ਐਸੇ ਬੰਦਿਆਂ ਤੋਂ।
ਹੱਥ ਚੀਰ ਦਏ ਖ਼ੁਦ ਦਾ, ਕਿਨਾਰਾ ਤਿੱਖ਼ਾ ਬਲ਼ੇਡਾਂ ਦਾ,
Happy ਵਾਲਾ Birthday ਆਇਆ ਅੱਜ ਕੈਨੇਡਾ ਦਾ ।

[email protected]

RELATED ARTICLES
POPULAR POSTS