ਗੀਤ

ਬੀਤੇ ਪਲਾਂ ਦੀ ਜਦੋਂ ਵੀ ਬਾਤ ਪਾਈ।
ਮੁੱਕ ਗਈ ਰਾਤ ਹੋ ਪ੍ਰਭਾਤ ਆਈ।
ਜਦੋਂ ਆਏ ਯਾਦਾਂ ਬਣ ਖਿਆਲ ਤੇਰੇ।
ਗ਼ਮਾਂ ਵਾਲੀ ਅਸੀਂ ਸੁਗਾਤ ਪਾਈ ….
ਮੁੱਕ ਗਈ ਰਾਤ ਹੋ ਪ੍ਰਭਾਤ ਆਈ ….
ਕੀਤਾ ਸੀ ਮੇਰੇ ਤੇ ਅਹਿਸਾਨ ਕਦੇ।
ਜਾਪੇ ਤੇਰੇ ਕੋਲੋਂ ਖੈਰਾਤ ਪਾਈ …..
ਮੁੱਕ ਗਈ ਰਾਤ ਹੋ ਪ੍ਰਭਾਤ ਆਈ ….
ਗੋਰਾ ਰੰਗ ਤੇ ਸ਼ਰਬਤੀ ਅੱਖੀਆਂ ਵੀ।
ਹੋ ਭੁੱਲੀ ਨਾ ਅੱਜ ਵੀ ਝਾਤ ਪਾਈ….
ਮੁੱਕ ਗਈ ਰਾਤ ਹੋ ਪ੍ਰਭਾਤ ਆਈ…..
‘ਕੱਲਾ ਬਹਿ ਦੁੱਖਾਂ ਨੂੰ ਫਰੋਲ਼ ਬੈਠਿਆ।
ਚੇਤਿਆ ‘ਚ ਵਸਦੀ ਔਕਾਤ ਪਾਈ …
ਮੁੱਕ ਗਈ ਰਾਤ ਹੋ ਪ੍ਰਭਾਤ ਆਈ…..
ਤਾਹਨੇ ਜੱਗ ਦੇ ਅਸੀਂ ਰਹੇ ਸਹਿੰਦੇ।
ਤਾਂ ਵੀ ਨਾ ਕੋਈ ਮੁਲਾਕਾਤ ਪਾਈ….
ਮੁੱਕ ਗਈ ਰਾਤ ਹੋ ਪ੍ਰਭਾਤ ਆਈ….
ਨਾ ਹੋਇਆ ਇਜ਼ਹਾਰ ਮੁਹੱਬਤ ਦਾ।
ਕੀ, ਆਪਣੀ ਅਸੀਂ ਵਿਸਾਤ ਪਾਈ…
ਮੁੱਕ ਗਈ ਰਾਤ ਹੋ ਪ੍ਰਭਾਤ ਆਈ….
ਨਹੀਂ ਮਜਾਜ਼ੀ, ਇਹ ਤਾਂ ਹਕੀਕੀ ਸੀ।
‘ਹਕੀਰ’ ਕਹੇ ਇਹ ਦਾਤ ਪਾਈ…..
ਮੁੱਕ ਗਈ ਰਾਤ ਹੋ ਪ੍ਰਭਾਤ ਆਈ…
ਬੀਤੇ ਪਲਾਂ ਦੀ ਜਦੋਂ ਵੀ ਬਾਤ ਪਾਈ।
ਮੁੱਕ ਗਈ ਰਾਤ ਹੋ ਪ੍ਰਭਾਤ ਆਈ।
ਸੁਲੱਖਣ ਸਿੰਘ 647-786-6329

 

 

Check Also

ਪਰਵਾਸੀ ਨਾਮਾ

ਗਿੱਲ ਬਲਵਿੰਦਰ +1 416-558-5530 TORONTO ਦਾ ਮੌਸਮ Toronto ਸ਼ਹਿਰ ‘ਤੇ ਕੁਦਰਤ ਮਿਹਰਬਾਨ ਹੋਈ, ਦਿਨ ਖਿੜ੍ਹੇ-ਖਿੜ੍ਹੇ …