-2 C
Toronto
Monday, January 12, 2026
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

ਗਿੱਲ ਬਲਵਿੰਦਰ +1 416-558-5530
TORONTO ਦਾ ਮੌਸਮ

Toronto ਸ਼ਹਿਰ ‘ਤੇ ਕੁਦਰਤ ਮਿਹਰਬਾਨ ਹੋਈ,
ਦਿਨ ਖਿੜ੍ਹੇ-ਖਿੜ੍ਹੇ ਰੋਜ਼ ਹੀ ਆਉਣ ਲੱਗੇ।
Lockdown ਤੋਂ ਬਹੁਤ ਹਨ ਤੰਗ ਲੋਕੀਂ,
ਬਾਗ਼ਬਾਨੀ ਕਰ ਚਿੱਤ ਪ੍ਰਚਾਉਣ ਲੱਗੇ।
ਹਰਿਆਵਲ਼ ਬਖ਼ਸ਼ਦੀ ਠੰਡਕ ਹੈ ਜ਼ਿੰਦਗੀ ਨੂੰ,
ਗੇੜੇ ਨਰਸਰੀਆਂ ਵੱਲ ਵਾਰ-ਵਾਰ ਲਾਉਣ ਲੱਗੇ।
ਕਿੱਥੇ ਸਬਜ਼ੀਆਂ ਲਾਉਣੇ ਨੇ ਫ਼ੱਲ ਕਿੱਥੇ,
ਫ਼ੈਮਲੀ ਮੈਂਬਰ ਰਲ਼ ਮਤੇ ਪਕਾਉਣ ਲੱਗੇ।
Weed ਮੁੱਕਿਆ ਨਾ ਮੁੱਕ Spray ਚੱਲੀ,
ਅੱਕੇ Concrete ਦਾ ਫ਼ਰਸ਼ ਵਿਛਾਉਣ ਲੱਗੇ।
ਰੂੜੀ ਖ਼ਾਦ ਤੇ ਲਾਉਣਾ ਹੈ ਕਦ ਪਾਣੀ,
ਬਜ਼ੁਰਗ ਬੱਚਿਆਂ ਨੂੰ ਖੇਤੀ ਸਿਖਾਉਣ ਲੱਗੇ।
ਬਰਫ਼ ਹਟਾਉਣ ਤੋਂ ਵਿਹਲੇ ਸੀ ਹੱਥ ਹੋਏ,
ਸਵੇਰੇ ਸ਼ਾਮ ਹੁਣ ਪਾਣੀ ਛਿੜਕਾਉਣ ਲੱਗੇ।
ਫ਼ੁੱਲ ਸੋਹਣੇ ਨਹੀਂ ਭੋਗਦੇ ਉਮਰ ਲੰਬੀ,
ਫ਼ਲਸਫ਼ਾ ਜੀਵਨ ਦਾ ਸਾਨੂੰ ਸਮਝਾਉਣ ਲੱਗੇ।
‘ਗਿੱਲ ਬਲਵਿੰਦਰ’ ਜਿਹੇ ਗ਼ਮਲੇ ਵਿੱਚ ਲਾ ਮਿਰਚਾਂ,
ਸੈਲਫ਼ੀਆਂ ਖਿੱਚ-ਖਿੱਚ ਨੈਟ ‘ਤੇ ਪਾਉਣ ਲੱਗੇ ।
[email protected]

RELATED ARTICLES
POPULAR POSTS