ਵਿਕਟੋਰੀਆ ਡੇ LONG WEEKEND
ਗਰਮੀਂ ਦੀ ਰੁੱਤ ਦਾ ਹੈ ਪਹਿਲਾ Long Weekend,
ਰੱਜ-ਰੱਜ ਮਾਣੋ ਸਭੇ ਨਾਰੀ ਤੇ ਨਰ ਭਾਈ ।
ਜਿਸਦੀ ਬਦੌਲਤ ਹੈ Monday ਦੀ ਮਿਲੀ ਛੁੱਟੀ,
ਰਾਣੀ ਵਿਕਟੋਰੀਆ ਨੂੰ ਵੀ ਯਾਦ ਲਿਓ ਕਰ ਭਾਈ ।
ਖੁੱਲ੍ਹੇ ਬਜਟ ਵਾਲੇ ਕਰਨਗੇ ਪਾਰ ਬਾਰਡਰ,
ਰਹਿੰਦੇ ਖੜ੍ਹਕਾਉਣਗੇ ਨਿਆਗ਼ਰਾ ਦਾ ਦਰ ਭਾਈ ।
ਕਰਜ਼ਾ ਉਨੀਂਦਰੇ ਦਾ ਮੋੜਨਗੇ ਕਈ ਕਾਮੇ,
ਕੰਮ ਕਰਦਿਆਂ ਜੋ ਅੱਧੇ ਗਏ ਸੀ ਮਰ ਭਾਈ ।
ਏਸ ਦਿਨ ਵੀ ਜੇ Boss ਨੂੰ ਪਿਆ ਸਹਿਣਾ,
ਪਹਿਲਾਂ ਵਾਂਗ ਇਹ ਵੀ ਲਿਆ ਜੇ ਜਰ ਭਾਈ ।
ਪਕੌੜੇ ਛਕਣਗੇ ਵੈਸ਼ਨੋ ਅਖਵਾਉਣ ਵਾਲੇ,
ਚੁੱਲ੍ਹੇ ਤੇ ਮੁਰਗ਼ੇ ਨੂੰ ਬਾਕੀਆਂ ਦੇਣਾ ਧਰ ਭਾਈ ।
ਜੇ Organic ਖ਼ੀਰੇ ਜਾਂ ਖਾਣੀ ਹੈ ਤਰ ਭਾਈ,
ਸਬਜ਼ੀਆਂ, ਫੁੱਲਾਂ ਨਾਲ ਕਿਆਰੀ ਦਿਓ ਭਰ ਭਾਈ ।
ਲੱਗੇ ਬਲਵਿੰਦਰ ਨੂੰ Traffic ਤੋਂ ਡਰ ਭਾਈ,
ਜਾਊ Chinguacousy park ਜਾਂ ਰਹੇਗਾ ਘਰ ਭਾਈ ।
ਸੋਮਵਾਰ ਸ਼ਾਮ ਤਕ ਘਰਾਂ ਨੂੰ ਪਊ ਮੁੜਨਾ,
ਕੈਨੇਡਾ ਵਿੱਚ ਬਿਨਾਂ ਕੰਮ ਸਕਦਾ ਨਹੀਂ ਸਰ ਭਾਈ ।
ਗਿੱਲ ਬਲਵਿੰਦਰ
CANADA +1.416.558.5530, ([email protected])