19.7 C
Toronto
Monday, June 15, 2026
spot_img
Homeਰੈਗੂਲਰ ਕਾਲਮਪਰਵਾਸੀ ਨਾਮਾ

ਪਰਵਾਸੀ ਨਾਮਾ

ਟੋਰਾਂਟੋ ਨਗਰ ਕੀਰਤਨ 2022
ਨਗਰ ਕੀਰਤਨ ਦੋਬਾਰਾ ਫਿਰ ਸ਼ੁਰੂ ਹੋਏ,
ਖੁਸ਼ੀ ਸੰਗਤਾਂ ਨੂੰ ਹੋਈ ਅਪਰੰਮਪਾਰ ਬਾਬਾ।
ਦੋ ਸਾਲਾਂ ਤੋਂ ਘਰੇ ਸੀ ਕੈਦ ਦੁਨੀਆਂ,
ਹਾਜ਼ਰੀ ਭਰਨਗੇ ਹੁਣ ਆ ਕੇ ਦਰਬਾਰ ਬਾਬਾ।
ਰੌਣਕਾਂ ਲੱਗਣਗੀਆਂ, ਹੋਏਗਾ ਇਕੱਠ ਭਾਰੀ,
ਨਮਸਕਾਰ ਕਰੇਗੀ ਸੂਬੇ ਦੀ ਸਰਕਾਰ ਬਾਬਾ।
ਲੰਗਰ ਛਕਣਗੇ ਮਾਈ ਤੇ ਭਾਈ ਰਲ ਕੇ,
ਸੇਵਾ ਪਹਿਲਾਂ ਵਾਂਗ ਕਰਨਗੇ ਸੇਵਾਦਾਰ ਬਾਬਾ।
ਕਰ ਰਹਿਮਤ ਤੇ ਬੱਖ਼ਸ਼ੀਂ ਗੁਨਾਹ ਸਾਡੇ,
ਅੱਗੇ ਤੋਂ ਹੋਈਏ ਨਾ ਖ਼ੱਜਲ-ਖੁਆਰ ਬਾਬਾ।
ਸੱਚ ਬੋਲੀਏ, ਕਮਾਈਆਂ ਵੀ ਨੇਕ ਕਰੀਏ,
ਮਾੜੇ ਕੰਮਾਂ ਤੋਂ ਵੀ ਕਰੀਂ ਖ਼ਬਰਦਾਰ ਬਾਬਾ।
ਕਿਨਾਰਾ ਮਿਲੇ Students ਤੇ ਰਫ਼ਿਊਜੀਆਂ ਨੂੰ,
ਕੋਈ ਫਸੇ ਨਾ ਅੱਧ-ਵਿਚਕਾਰ ਬਾਬਾ।
‘ਗਿੱਲ ਬਲਵਿੰਦਰ’ ਨੂੰ ਆ ਜਾਏ ਸ਼ੁਕਰ ਕਰਨਾ,
ਭਾਂਵੇਂ ਜਿੱਤੇ ਤੇ ਭਾਂਵੇਂ ਜਾਏ ਹਾਰ ਬਾਬਾ।ਗਿੱਲ ਬਲਵਿੰਦਰ
CANADA +1.416.558.5530 ([email protected] )

Previous article
Next article
RELATED ARTICLES
POPULAR POSTS