Breaking News
Home / ਰੈਗੂਲਰ ਕਾਲਮ / ਪੈੜਾਂ ਦੇਖਦਿਆਂ

ਪੈੜਾਂ ਦੇਖਦਿਆਂ

ਬੋਲਬਾਵਾਬੋਲ
ਡਾਇਰੀ ਦੇ ਪੰਨੇ
ਨਿੰਦਰਘੁਗਿਆਣਵੀ
94174-21700
ਸਵੇਰਹੋਣ’ਤੇ ਗੁਰਦੁਆਰੇ ਦਾਭਾਈਸਪੀਕਰ ਵਿੱਚ ਦੀਬੋਲ ਕੇ, ਸੁੱਤੇ ਲੋਕਾਂ ਨੂੰ ਜਗਾਉਂਦਾ ਹੈ, ਪਰ ਉਸ ਦੇ ਕਹੇ ਮੈਂ ਕਦੇ ਨਹੀਂ ਜਾਗਿਆ,
ਭਾਈ ਦੇ ਬੋਲਹਟਣ ਪਿੱਛੋਂ ਇੱਕ ਚਿੜੀਮੇਰੇ ਸਿਰਹਾਂਦੀ ਚੀਂ-ਚੀਂ ਕਰਨਾਸ਼ੁਰੂਕਰ ਦਿੰਦੀ ਹੈ, ਜਿਵੇਂ ਆਖਦੀਪਈਹੋਵੇ, ਉੱਠ ਵੀਰਾ ਵੇ, ਉੱਠ…ਦਿਨ ਚਿੱਟਾ ਚੜ੍ਹਨਵਾਲਾ ਏ… ਤੇ ਤੂੰ ਮੰਜਾ ਹਾਲੇ ਨਹੀਂ ਛੱਡਿਆ,
ਚਿੜੀ ਦੇ ਆਖਣ’ਤੇ ਮੈਂ ਝੱਟ ਉੱਠ ਪੈਂਦਾ ਹਾਂ ਤੇ ਮੂੰਹ-ਹੱਥ ਧੋ, ਚਾਹ ਪੀ, ਸਿਰ ਉੱਤੇ ਪਟਕਾ ਬੰਨ੍ਹ ਤੇ ਬੂਟਪਾ ਕੇ ਘਰੋਂ ਨਿਕਲ ਪਿੰਡ ਦੇ ਚੜ੍ਹਦੇ ਵੱਲ ਨੂੰ ਪੁਰਾਣਾ ਜੰਗਲ ਹੈ, ਉਸ ਨੂੰ ਲੰਮਾ ਤੇ ਰੇਤਲਾਪਹਾਜਾਂਦਾ ਹੈ, ਚੌੜੇ ਪਹੇ ਦੇ ਆਸ-ਪਾਸ ਟਿੱਬੇ ਹਨ, ਪਹਾੜੀ ਕਿੱਕਰਾਂ ਹਨ, ਸਰ-ਕਾਂਹੀ, ਅੱਕ ਤੇ ਹੋਰਝਾੜ-ਬੂਟਹਨ, ਖੁੰਡਾਂ ਦੇ ਮਘੋਰੇ ਹਨ, ਪਹੇ ਦੀਰੇਤਮੀਂਹਪੈਣ’ਤੇ ਥੋੜ੍ਹੇ ਦਿਨਾਂ ਲਈਪਰਫੇਰਉਠਖਲੋਂਦੀ ਹੈ, ਇਸ ਰਾਤ ਉੱਤੇ ਸਿਵਾਏ ਖੇਤਾਂ ਵਾਲਿਆਂ ਤੋਂ ਕੋਈ ਨਹੀਂ ਆਉਂਦਾ-ਜਾਂਦਾ,
ਸਵੇਰ ਨੂੰ ਨੀਵੀਂ ਪਾਈਪਹੇ ‘ਤੇ ਤੁਰਦਾਜਾਂਦਾ ਹਾਂ, ਆਸੇ-ਪਾਸੇ ਦਰਖ਼ਤਾਂ ਵਿੱਚੋਂ ਕੋਈ-ਕੋਈ ਪੰਛੀ ਬੋਲਦਾ ਸੁਣਾਈ ਦਿੰਦਾ ਨਵੇਂ ਨਾਮਸਿਮਰਰਿਹਾਹੋਵੇ, ਰੇਤਉਪਰ ਨਿੱਕੀਆਂ ਪੈੜਾਂ, ਨਿਸ਼ਾਨ ਤੇ ਚਿੱਤਰ ਜਿਹੇ ਵਾਹੇ ਹੋਏ ਦਿਖਾਈ ਦਿੰਦੇ ਹਨ, ਜਿਵੇਂ ਨਿੱਕੇ ਪੈਰਾਂ ਵਾਲੇ ਨਿਆਣੇ ਡਕੇ ਫੜਕੇ ਰੇਤ ਉੱਤੇ ਮੂਰਤਾਂ ਬਣਾ-ਬਣਾਖੇਡਦੇ ਰਹੇ ਹੋਣ! ਸੱਪਾਂ ਦੀਆਂ ਲੀਹਾਂ ਤਾਂ ਏਨੀਆਂ ਜ਼ਿਆਦਾ ਹੁੰਦੀਆਂ ਹਨ ਕਿ ਮੈਥੋਂ ਗਿਣੀਆਂ ਹੀ ਨਹੀਂ ਜਾਂਦੀਆਂ… ਸਾਰਾਪਹਾ ਸੱਪਾਂ ਦੀਆਂ ਲੀਹਾਂ ਨਾਲਭਰਿਆਪਿਆ ਹੁੰਦਾ ਹੈ… ਲੰਮੀਆਂ ਤੇ ਮੋਟੀਆਂ ਡਾਗਾਂ ਵਰਗੀਆਂ ਲੀਹਾਂ… ਪਤਲੀਆਂ ਪੈੜਾਂ ਤੇ ਸੁੰਦਰ ਨਿਸ਼ਾਨਅਨੇਕਾਂ ਜੀਵਨ-ਜੰਤੂਆਂ ਦੇ ਹਨ, ਜੋ ਸਾਰਾਦਿਨਝਾੜਾਂ-ਬੂਟਿਆਂ ਤੇ ਖੁੰਡਾਂ-ਖੁਰਲਿਆਂ ਵਿੱਚ ਤੜੇ ਰਹਿੰਦੇ ਹਨ, ਧਰਤੀ ਗਰਮਾਇਸ਼ ਛੱਡਦੀ ਹੈ, ਆਥਣਪੈਂਦੀਸਾਰ ਹੀ ਖੇਤਾਂ ਦੇ ਰਖਵਾਲੇ ਰੋਟੀ-ਟੁੱਕਰ ਖਾਣਆਪਣੇ ਖੇਤਾਂ ਵਿੱਚੋਂ ਚਲੇ ਜਾਂਦੇ ਹਨ, ਪਰਪਹਾ ਸੁੰਨਾ ਤੇ ਠੰਡਾ ਹੋ ਜਾਂਦਾ ਹੈ, ਰਾਤਹੋਣ’ਤੇ ਜਦਲੋਕਟਿਕਜਾਂਦੇ ਹਨ ਤਾਂ ਇਹ ਸਭ ਜੀਵ-ਜੰਤੂ, ਝਾੜਾਂ-ਬੂਟਿਆਂ ਤੇ ਖੁੱਡਾਂ ਵਿੱਚੋਂ ਬਾਹਰਨਿਕਲ ਆਉਂਦੇ ਹਨ ਤੇ ਹੌਲੀ-ਹੌਲੀ, ਆਲਾ-ਦੁਆਲਾ ਤਾੜਦੇ ਹੋਏ, ਇੱਕ ਦੂਸਰੇ ਨੂੰ ਵਾਜਾਂ ਮਾਰਦੇ ਹਨ, ਆਜੋ… … ਖੇਲ੍ਹੀਏ… ਗੱਲਾਂ ਕਰੀਏ… ਹੱਸੀਏ ਤੇ ਗਾਈਏ,
ਕਿਰਲੇ, ਨਿਊਲੇ, ਗੋਹਾਂ, ਸੱਪ, ਸੱਪਣੀਆਂ, ਕਿਰਲੀਆਂ, ਦੋਮੂੰਹੀਆਂ, ਕਾਟੋਆਂ, ਟਿੱਡੇ ਤੇ ਹੋਰ ਕਈ ਕੁਝ ਪਹੇ ਉਪਰ ਆ ਲਿਟਣਲਗਦੇ ਹਨ, ਅਠਖੇਲੀਆਂ ਕਰਦੇ ਹਨ, ਆਪਣੇ ਪਿੰਡੇ ਠੰਡੀਰੇਤਉਪਰ ਘਿਸਾਉਂਦੇ ਹਨ… ਉਨ੍ਹਾਂ ਦੇ ਇਕੱਠੇ ਹੋ ਕੇ ਖੇਡਣ-ਮੱਲਣ ਸਮੇਂ ਪਹੇ ਉਤੋਂ ਵੰਨ-ਸੁਵੰਨੀਆਂ ਅਵਾਜ਼ਾਂ ਆਉਣ ਲੱਗਦੀਆਂ ਹਨ ਤਾਂ ਨੇੜੇ-ਤੇੜੇ ਆਪਣੇ ਆਂਡਿਆਂ ਉਤੇ ਬੈਠੀਟਟਹਿਰੀ ਟੀਰੂ-ਰੂੰ-ਟੀਰੂ-ਰੂੰ ਕਰਦੀਕੁਰਲਾਹਟਮਚਾਉਣ ਲੱਗ ਪੈਂਦੀ ਹੈ, ਜਦ ਉਹ ਫਰ-ਫਰ ਖੰਭ ਫੜਕਾਉਂਦੀਪਹੇ ਉਤੋਂ ਦੀਉਡਾਰੀਆਂ ਲਾਉਣਲਗਦੀ ਹੈ ਤਾਂ ਇਹ ਚੁੱਪ ਹੋ ਜਾਂਦੇ ਹਨ, ਬੀੜ ਵਿੱਚੋਂ ਗਿੱਦੜਾਂ ਦੇ ਹੁਆਂਕਣਦੀਆਂ ਆਵਾਜ਼ਾਂ ਆਉਂਦੀਆਂ ਹਨ, ਇਹ ਖਾਮੋਸ਼ ਇੱਕ ਦੂਜੇ ਵੱਲ ਵੇਖਣਲਗਦੇ ਹਨ, ਫ਼ਸਲਾਂ ਨੂੰ ਪਾਣੀਲਾਰਿਹਾਕਿਸਾਨਆਪਣੇ ਗੁਆਂਢੀ ਨੂੰ ਚਾਹ ਪੀਣਲਈ ਸੱਦਦਾ ਹੈ, ਉੱਚੀ ਹਾਕ ਮਾਰਕੇ… ਇਹ ਸਹਿਮਜਾਂਦੇ ਹਨ,
ਜਦ ਚੰਨ ਆਪਣੇ ਟਹਿਕੇ ਵਿੱਚ ਆ ਜਾਂਦਾ ਹੈ ਤਾਂ ਇਨ੍ਹਾਂ ਦੀ ਰੌਣਕ ਹੋਰਵੀਵਧਜਾਂਦੀ ਹੈ,
ਅੱਧੀ ਰਾਤਹੋਣ’ਤੇ ਆਸਮਾਨਤਰੇਲ ਸੁੱਟਣ ਲੱਗ ਪੈਂਦੀ ਹੈ, ਇਹ ਸਭ ਕੱਲ੍ਹ ਫੇਰਮਿਲਣਦਾਵਾਅਦਾਕਰਕੇ, ਆਪਣੇ ਸੁੱਕੇ ਪਿੰਡਿਆਂ ਨਾਲ, ਰੇਤ ਉੱਤੇ ਸੁਨੱਖੀਆਂ ਪੈੜਾਂ ‘ਤੇ ਚਿਤਰ ਵਾਹੁੰਦੇ ਹੋਏ, ਖੁੱਡਾਂ ਤੇ ਝਾੜਾਂ ਵਿੱਚ ਵੜਜਾਂਦੇ ਹਨ, ਸਾਰੇ ਰਾਹਮੈਂ ਪੈੜਾਂ, ਨਿਸ਼ਾਨ ਤੇ ਨਕਸ਼ੇ ਜਿਹੇ ਦੇਖਦਾਬੀੜ ਵੱਲ ਨੂੰ ਤੁਰਿਆਜਾਂਦਾ ਹਾਂ।

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …