14.1 C
Toronto
Wednesday, September 30, 2026
spot_img
HomeਕੈਨੇਡਾFrontਮੋਹਨ ਯਾਦਵ ਹੋਣਗੇ ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ

ਮੋਹਨ ਯਾਦਵ ਹੋਣਗੇ ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ

ਮੋਹਨ ਯਾਦਵ ਹੋਣਗੇ ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ
ਭਾਜਪਾ ਵਿਧਾਇਕ ਦਲ ਦੀ ਮੀਟਿੰਗ ’ਚ ਹੋਇਆ ਫੈਸਲਾ
ਭੋਪਾਲ/ਬਿਊਰੋ ਨਿਊਜ਼
ਮੋਹਨ ਯਾਦਵ ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਹੋਣਗੇ। ਇਸ ਸਬੰਧੀ ਫੈਸਲਾ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਦਲ ਦੀ ਮੀਟਿੰਗ ਵਿਚ ਹੋ ਗਿਆ ਹੈ। ਮੋਹਨ ਯਾਦਵ ਉਜੈਨ (ਦੱਖਣੀ)  ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ। ਭੋਪਾਲ ਸਥਿਤ ਭਾਜਪਾ ਦੇ ਦਫਤਰ ਵਿਚ ਪਾਰਟੀ ਦੇ ਵਿਧਾਇਕ ਦਲ ਦੀ ਮੀਟਿੰਗ ਦੌਰਾਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਅਹੁਦੇ ਲਈ ਓ.ਬੀ.ਸੀ. ਭਾਈਚਾਰੇ ਨਾਲ ਸਬੰਧਤ ਮੋਹਨ ਯਾਦਵ ਦੇ ਨਾਮ ’ਤੇ ਮੋਹਰ ਲੱਗੀ ਹੈ। ਪਿਛਲੇ ਦਿਨਾਂ ਤੋਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ ਅਤੇ ਹੁਣ ਉਹ ਸਭ ਕਿਆਸ ਅਰਾਈਆਂ ਵੀ ਖਤਮ ਹੋ ਗਈਆਂ। ਧਿਆਨ ਰਹੇ ਕਿ ਲੰਘੀ 17 ਨਵੰਬਰ ਨੂੰ ਮੱਧ ਪ੍ਰਦੇਸ਼ ਦੀਆਂ 230 ਵਿਧਾਨ ਸਭਾ ਸੀਟਾਂ ਲਈ ਵੋਟਾਂ ਪਈਆਂ ਸਨ, ਜਿਸਦੇ ਨਤੀਜੇ ਲੰਘੀ 30 ਨਵੰਬਰ ਨੂੰ ਐਲਾਨੇ ਗਏ ਸਨ। ਆਏ ਨਤੀਜਿਆਂ ਵਿਚ ਭਾਜਪਾ ਨੇ 163 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ ਸੀ ਅਤੇ ਕਾਂਗਰਸ ਦੇ ਹਿੱਸੇ ਸਿਰਫ 66 ਸੀਟਾਂ ਹੀ ਆਈਆਂ ਸਨ।
RELATED ARTICLES
POPULAR POSTS