Breaking News
Home / ਭਾਰਤ / ਅਭਿਜੀਤ ਬੈਨਰਜੀ ਨੂੰ ਅਰਥ ਸ਼ਾਸਤਰ ‘ਚ ਮਿਲੇਗਾ ਨੋਬਲ

ਅਭਿਜੀਤ ਬੈਨਰਜੀ ਨੂੰ ਅਰਥ ਸ਼ਾਸਤਰ ‘ਚ ਮਿਲੇਗਾ ਨੋਬਲ

21 ਸਾਲ ਬਾਅਦ ਕਿਸੇ ਭਾਰਤੀ ਅਰਥ ਸ਼ਾਸਤਰੀ ਨੂੰ ਇਹ ਸਨਮਾਨ
ਸਟਕਾਹੋਮ/ਬਿਊਰੋ ਨਿਊਜ਼
ਭਾਰਤ ਵਿਚ ਜਨਮੇ ਅਤੇ ਮੈਸਾਚੂਏਟਸ ਇੰਸਟੀਚਿਊਟ ਆਫ ਟੈਕਨਾਲੋਜੀ ਵਿਚ ਪ੍ਰੋਫੈਸਰ ਅਭਿਜੀਤ ਬੈਨਰਜੀ ਨੂੰ 2019 ਦੇ ਨੋਬਲ ਪੁਰਸਕਾਰ ਲਈ ਚੁਣਿਆ ਗਿਆ। ਉਨ੍ਹਾਂ ਦੇ ਨਾਲ ਹੀ ਐਸ.ਆਈ.ਟੀ. ਵਿਚ ਹੀ ਪ੍ਰੋਫੈਸਰ ਅਭਿਜੀਤ ਦੀ ਪਤਨੀ ਐਸਥਰ ਡੁਫਲੋ ਅਤੇ ਹਾਵਰਡ ਯੂਨੀਵਰਸਿਟੀ ਵਿਚ ਅਰਥ ਸ਼ਾਸਤਰ ਦੇ ਪ੍ਰੋਫੈਸਰ ਮਾਈਕਲ ਕ੍ਰੇਮਰ ਨੂੰ ਵੀ ਇਸ ਸਨਮਾਨ ਲਈ ਚੁਣਿਆ ਗਿਆ ਹੈ। ਅਭਿਜੀਤ, ਐਸਥਰ ਅਤੇ ਮਾਈਕਲ ਕ੍ਰੇਮਰ ਨੂੰ ਸੰਸਾਰਿਕ ਗਰੀਬੀ ਘੱਟ ਕਰਨ ਲਈ ਕੀਤੇ ਯਤਨਾਂ ਲਈ ਅਰਥ ਸ਼ਾਸਤਰ ਦਾ ਨੋਬਲ ਦਿੱਤਾ ਜਾਵੇਗਾ। ਧਿਆਨ ਰਹੇ ਕਿ ਇਸ ਤੋਂ ਪਹਿਲਾਂ 1999 ਵਿਚ ਅਮਰਿਤਿਆ ਸੇਨ ਨੂੰ ਕਲਿਆਣਕਾਰੀ ਅਰਥ ਸ਼ਾਸਤਰ ਲਈ ਨੋਬਲ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਉਸੇ ਸਾਲ ਭਾਰਤ ਰਤਨ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

Check Also

ਇਲੈਕਸ਼ਨ ਕਮਿਸ਼ਨ ਨੇ ਪੀਐਮ ਮੋਦੀ ਦੀ ਸਪੀਚ ਦੇ ਖਿਲਾਫ ਜਾਂਚ ਕੀਤੀ ਸ਼ੁਰੂ

ਪੀਐਮ ਨੇ ਕਿਹਾ ਸੀ ਕਿ ਕਾਂਗਰਸ ਸੱਤਾ ’ਚ ਆਈ ਤਾਂ ਲੋਕਾਂ ਦੀ ਜਾਇਦਾਦ ਮੁਸਲਮਾਨਾਂ ’ਚ …