29.3 C
Toronto
Wednesday, July 15, 2026
spot_img
Homeਪੰਜਾਬਕਿਸਾਨਾਂ ਨੇ ਫੜ ਲਏ ਨੈਸ਼ਨਲ ਮੀਡੀਆ ਦੇ ਪੱਤਰਕਾਰ

ਕਿਸਾਨਾਂ ਨੇ ਫੜ ਲਏ ਨੈਸ਼ਨਲ ਮੀਡੀਆ ਦੇ ਪੱਤਰਕਾਰ

ਮੋਰਚੇ ਬਾਰੇ ਝੂਠ ਪ੍ਰਚਾਰਣ ਦੇ ਲਾਏ ਇਲਜ਼ਾਮ
ਸਿੰਘੂ ਬਾਰਡਰ/ਬਿਊਰੋ ਨਿਊਜ਼
ਕਿਸਾਨਾਂ ਨੇ ਸਿੰਘੂ ਬਾਰਡਰ ਤੋਂ ਦੋ ਵਿਅਕਤੀਆਂ ਨੂੰ ਫੜਿਆ ਹੈ। ਕਿਸਾਨਾਂ ਦਾ ਆਰੋਪ ਹੈ ਕਿ ਇਹ ਦੋਵੇਂ ਵਿਅਕਤੀ ਮੋਰਚੇ ਬਾਰੇ ਝੂਠ ਪ੍ਰਚਾਰ ਕਰਨ ਲਈ ਵੀਡੀਓ ਰਿਪੋਰਟਾਂ ਬਣਾ ਰਹੇ ਸਨ। ਜਿਨ੍ਹਾਂ ਦੀਆਂ ਵ੍ਹਟਸਐਪ ਚੈਟਾਂ ਵੀ ਕਿਸਾਨਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਜਨਤਕ ਕੀਤੀਆਂ ਹਨ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਹ ਵਿਅਕਤੀ ਮੋਰਚੇ ਬਾਰੇ ਝੂਠੀਆਂ ਵੀਡੀਓ ਬਣਾ ਕੇ ਪੇਸ਼ ਕਰਨਾ ਚਾਹੁੰਦੇ ਸਨ। ਮੀਡੀਆ ਅੱਗੇ ਦੋਹਾਂ ਵਿਅਕਤੀਆਂ ‘ਚੋਂ ਇੱਕ ਨੇ ਬੋਲਦਿਆਂ ਕਿਹਾ ਕਿ ਉਹ ਇੱਕ ਯੂਟਿਊਬ ਚੈਨਲ ਲਈ ਕੰਮ ਕਰਦਾ ਅਤੇ ਉਹ ਪੰਡਾਲ ਦੇ ਪਿਛਲੇ ਪਾਸਿਓਂ ਖਾਲੀ ਜਗ੍ਹਾ ਦੀ ਵੀਡੀਓ ਬਣਾ ਰਿਹਾ ਸੀ। ਦੂਜੇ ਵਿਅਕਤੀ ਦਾ ਕਹਿਣਾ ਸੀ ਕਿ ਉਹ ਦਿਖਾ ਰਹੇ ਸੀ ਕਿ ਮੋਰਚੇ ਵਿਚੋਂ ਲੋਕ ਕਿਉਂ ਘਟ ਰਹੇ ਹਨ। ਜਥੇਬੰਦੀਆਂ ਨੇ ਉਕਤ ਵਿਅਕਤੀਆਂ ਨੂੰ ਕੁੰਡਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।

RELATED ARTICLES
POPULAR POSTS