-5.5 C
Toronto
Tuesday, February 3, 2026
spot_img
Homeਪੰਜਾਬਪਰਵਾਸੀ ਭਾਰਤੀ ਜਿਸ ਪਾਰਟੀ ਦੀ ਮੱਦਦ ਕਰਦੇ ਹਨ ਉਹ ਪਾਰਟੀ ਹਾਰ ਜਾਂਦੀ...

ਪਰਵਾਸੀ ਭਾਰਤੀ ਜਿਸ ਪਾਰਟੀ ਦੀ ਮੱਦਦ ਕਰਦੇ ਹਨ ਉਹ ਪਾਰਟੀ ਹਾਰ ਜਾਂਦੀ ਹੈ : ਸੁਖਬੀਰ ਬਾਦਲ

ਮਾਹਿਲਪੁਰ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਾਹਿਲਪੁਰ ਵਿਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਟੋਪੀ ਗੈਂਗ ਦੇ 37 ਉਮੀਦਵਾਰਾਂ ਦੀ ਤਾਂ ਪੰਜਾਬ ਵਿਚ ਜ਼ਮਾਨਤ ਵੀ ਜ਼ਬਤ ਹੋ ਗਈ ਹੈ। ਇਸ ਤੋਂ ਸਪਸ਼ਟ ਹੈ ਕਿ ਪਰਵਾਸੀ ਭਾਰਤੀ ਜਿਸ ਵੀ ਪਾਰਟੀ ਦੀ ਮਦਦ ਕਰਦੇ ਹਨ ਉਸ ਨੂੰ ਪੰਜਾਬ ਵਿਚ ਹਾਰ ਦਾ ਮੂੰਹ ਦੇਖਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੂੰ ਆਪਣੇ ਚੋਣ ਮਨੋਰਥ ਪੱਤਰ ਵਿਚ ਉਹੀ ਵਾਅਦੇ ਕਰਨੇ ਚਾਹੀਦੇ ਸੀ ਜਿਸ ਨੂੰ ਉਹ ਪੂਰੇ ਕਰ ਸਕਦੀ ਸੀ ਪਰੰਤੂ ਸਰਕਾਰ ਦੇ ਗਠਨ ਤੋਂ ਤੁਰੰਤ ਬਾਅਦ ਕੈਪਟਨ ਕੇਂਦਰ ਕੋਲ ਸਹਾਇਤਾ ਲੈਣ ਲਈ ਪਹੁੰਚ ਗਏ। ਚੇਤੇ ਰਹੇ ਲੰਘੇ ਕੱਲ੍ਹ ਕੈਪਟਨ ਅਮਰਿੰਦਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਪੰਜਾਬ ਵਿਚ ਪੈਕੇਜ ਦੀ ਮੰਗ ਕੀਤੀ ਸੀ।

RELATED ARTICLES
POPULAR POSTS