-1.9 C
Toronto
Sunday, December 7, 2025
spot_img
Homeਭਾਰਤਅਮਰਿੰਦਰ ਪੰਜਾਬ 'ਚ ਕਾਂਗਰਸ ਦਾ ਅਜ਼ਾਦ ਫੌਜੀ : ਮੋਦੀ

ਅਮਰਿੰਦਰ ਪੰਜਾਬ ‘ਚ ਕਾਂਗਰਸ ਦਾ ਅਜ਼ਾਦ ਫੌਜੀ : ਮੋਦੀ

ਕਿਹਾ,ਉਹ ਨਾ ਤਾਂ ਖੁਦ ਨੂੰ ਕਾਂਗਰਸ ਦਾ ਮੰਨਦੇ ਹਨ ਤੇ ਨਾ ਹੀ ਕਾਂਗਰਸ ਨੂੰ ਮੰਨਦੇ ਹਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਉਤਰ ਪੂਰਬ ਵਿਚ ਵਿਧਾਨ ਸਭਾ ਦੀਆਂ ਚੋਣਾਂ ਵਿਚ ਚੰਗੇ ਨਤੀਜੇ ਆਉਣ ਪਿੱਛੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਪਾਰਟੀ ਹੈਡਕੁਆਟਰ ਵਿਖੇ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਆਪਣੇ ਭਾਸ਼ਣ ਵਿਚ ਵਰਕਰਾਂ ਨੂੰ ਜਿੱਤ ਦੀ ਵਧਾਈ ਦਿੱਤੀ। ਨਾਲ ਹੀ ਵਿਰੋਧੀ ਪਾਰਟੀਆਂ ‘ਤੇ ਵੀ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਹਮਲਾ ਬੋਲਿਆ ਅਤੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨਾ ਤਾਂ ਖੁਦ ਨੂੰ ਕਾਂਗਰਸ ਦਾ ਮੰਨਦੇ ਹਨ ਅਤੇ ਲਾ ਹੀ ਉਹ ਕਾਂਗਰਸ ਨੂੰ ਮੰਨਦੇ ਹਨ। ਉਹ ਅਜ਼ਾਦ ਫੌਜੀ ਹਨ। ਵਿਰੋਧੀ ਧਿਰ ਦੇ ਨੇਤਾ ਅਕਸਰ ਭ੍ਰਿਸ਼ਟਾਚਾਰ ‘ਤੇ ਸਰਕਾਰ ਦੀ ਕਾਰਵਾਈ ਨੂੰ ਬਦਲੇ ਦੀ ਕਾਰਵਾਈ ਕਰਾਰ ਦਿੰਦੇ ਹਨ। ਪ੍ਰਧਾਨ ਮੰਤਰੀ ਨੇ ਇਸ ਮੁੱਦੇ ‘ਤੇ ਕਿਹਾ ਕਿ ਜਦੋਂ ਅਸੀਂ ਕਾਰਵਾਈ ਕਰਦੇ ਹਾਂ ਤਾਂ ਲੋਕ ਕਹਿਣ ਲੱਗਦੇ ਹਨ ਕਿ ਇਹ ਸਿਆਸੀ ਦੁਸ਼ਮਣੀ ਹੈ। ਇਹ ਵੈਂਡੇਰਾ ਹੈ, ਮੈਂਡੇਰਾ ਨਹੀਂ। ਸਾਨੂੰ ਮੈਂਡੇਟ ਮਿਲਿਆ ਹੋਇਆ ਹੈ ਲੋਕਾਂ ਦੇ ਫੈਸਲੇ ਕਰਨ ਦਾ ਅਤੇ ਉਹ ਅਸੀਂ ਕਰਾਂਗੇ। ਉਨ੍ਹਾਂ ਕਿਹਾ ਕਿ ਮੈਂ 2014 ਤੋਂ ਵੇਖ ਰਿਹਾ ਹਾਂ। ਲੋਕਰਾਜ ਦੀ ਦੁਹਾਈ ਦੇਣ ਵਾਲੇ ਲੋਕ ਹਾਰ ਨੂੰ ਮੰਨਣ ਦੀ ਸ਼ਾਨ ਗੁਆਉਂਦੇ ਜਾ ਰਹੇ ਹਨ।

RELATED ARTICLES
POPULAR POSTS