23.3 C
Toronto
Sunday, October 5, 2025
spot_img
Homeਭਾਰਤਪੁਲਵਾਮਾ ਹਮਲੇ ਦੇ ਮਾਮਲੇ 'ਚ ਚਾਰਜ਼ਸੀਟ ਦਾਖਲ

ਪੁਲਵਾਮਾ ਹਮਲੇ ਦੇ ਮਾਮਲੇ ‘ਚ ਚਾਰਜ਼ਸੀਟ ਦਾਖਲ


Image Courtesy :jagbani(punjabkesar)

ਮਸੂਦ ਅਜ਼ਹਰ ਸਮੇਤ 20 ਅੱਤਵਾਦੀ ਨਾਮਜ਼ਦ
ਨਵੀਂ ਦਿੱਲੀ/ਬਿਊਰੋ ਨਿਊਜ਼
14 ਫਰਵਰੀ 2019 ਨੂੰ ਹੋਏ ਪੁਲਵਾਮਾ ਹਮਲੇ ਦੇ ਮਾਮਲੇ ਵਿਚ ਰਾਸ਼ਟਰੀ ਜਾਂਚ ਏਜੰਸੀ ਨੇ ਜੰਮੂ ਦੀ ਐਨ.ਆਈ.ਏ. ਅਦਾਲਤ ਵਿਚ 20 ਆਰੋਪੀਆਂ ਖਿਲਾਫ ਚਾਰਜਸ਼ੀਟ ਦਾਖਲ ਕਰ ਦਿੱਤੀ। ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਇਸ ਹਮਲੇ ਵਿਚ ਸੀ.ਆਰ.ਪੀ.ਐਫ. ਦੇ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਸੀ। ਐੱਨਆਈਏ ਨੇ ਇਸ ਚਾਰਜਸ਼ੀਟ ਵਿੱਚ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਤੇ ਉਸ ਦੇ ਰਿਸ਼ਤੇਦਾਰਾਂ ਅੰਮਾਰ ਅਲਵੀ ਤੇ ਅਬਦੁਲ ਰਊਫ਼ ਸਣੇ 20 ਅੱਤਵਾਦੀ ਨਾਮਜ਼ਦ ਕੀਤੇ ਹਨ।

RELATED ARTICLES
POPULAR POSTS