Breaking News
Home / ਭਾਰਤ / ਹੁੱਡਾ ਖ਼ਿਲਾਫ਼ ਇਕ ਹੋਰ ਕੇਸ ਦਰਜ

ਹੁੱਡਾ ਖ਼ਿਲਾਫ਼ ਇਕ ਹੋਰ ਕੇਸ ਦਰਜ

bhupinder-Hooda copy copyਵਿਜੀਲੈਂਸ ਥਾਣੇ ‘ਚ ਹੁਡਾ ਦੇ ਤਿੰਨ ਅਧਿਕਾਰੀਆਂ ਖਿਲਾਫ ਕੇਸ ਦਰਜ
ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਖ਼ਿਲਾਫ਼ ਪੰਚਕੂਲਾ ਸਥਿਤ ਵਿਜੀਲੈਂਸ ਥਾਣੇ ‘ਚ ਧੋਖਾਧੜੀ ਦਾ ਇਕ ਹੋਰ ਕੇਸ ਦਰਜ ਕਰਵਾ ਦਿੱਤਾ ਹੈ। ਹੁੱਡਾ ਦੇ ਤਤਕਾਲੀ ਚੇਅਰਮੈਨ ਸਮੇਤ ਵਿਭਾਗ ਦੇ ਤਿੰਨ ਤਤਕਾਲੀ ਆਈਏਐਸ ਅਧਿਕਾਰੀਆਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਨੈਸ਼ਨਲ ਹੈਰਲਡ ਅਖ਼ਬਾਰ ਦੀ ਕੰਪਨੀ ਮੈਸਰਜ ਐਸੋਸੀਏਟਸ ਜਨਰਲ ਲਿਮਟਿਡ ઠਨੂੰ ਪਲਾਟ ਅਲਾਟ ਕਰਨ ਨਾਲ ਸਬੰਧਤ ਹੈ। ਸੂਤਰਾਂ ਅਨੁਸਾਰ ਦਰਜ ਕਰਵਾਏ ਗਏ ਕੇਸ ਵਿੱਚ ਸਿੱਧੇ ਤੌਰ ‘ਤੇ ਸਾਬਕਾ ਮੁੱਖ ਮੰਤਰੀ ਦਾ ਨਾਂ ਨਹੀਂ ਹੈ ਪਰ ਕੇਸ ਹੁੱਡਾ ਵਿਭਾਗ ਦੇ ઠਤਤਕਾਲੀ ਚੇਅਰਮੈਨ ਖ਼ਿਲਾਫ਼ ਦਰਜ ਕਰਵਾਇਆ ਗਿਆ ਹੈ ਅਤੇ ਉਸ ਸਮੇਂ ਭੁਪਿੰਦਰ ਸਿੰਘ ਹੁੱਡਾ ਹੀ ਚੇਅਰਮੈਨ ਸਨ। ઠਕੇਸ ਵਿੱਚ ਕਿਹਾ ਗਿਆ ਹੈ ਕਿ ਤਤਕਾਲੀ ਚੇਅਰਮੈਨ ਨੇ ਪਲਾਟ ਦੁਬਾਰਾ ਅਲਾਟ ਕਰ ਕੇ ਅਹੁਦੇ ਦੀ ਦੁਰਵਰਤੋਂ ਕੀਤੀ ਅਤੇ ਹੁੱਡਾ ਵਿਭਾਗ ਨੂੰ 62 ਲੱਖ ਰੁਪਏ ਦਾ ਨੁਕਸਾਨ ਪਹੁੰਚਾਇਆ। ઠਜ਼ਿਕਰਯੋਗ ਹੈ ਕਿ ਦਿੱਲੀ ਦੀ ਕੰਪਨੀ ਨੂੰ ਪੰਚਕੂਲਾ ਦੇ ਸੈਕਟਰ 6 ਵਿੱਚ 24 ਅਗਸਤ 1982 ਵਿੱਚ ਪਲਾਟ ਅਲਾਟ ਕੀਤਾ ਗਿਆ ਸੀ ਤੇ ਕੰਪਨੀ ਨੇ 10 ਕਿਸ਼ਤਾਂ ਵਿੱਚ ਪੈਸਾ ਦੇ ਕੇ ਦੋ ਸਾਲਾਂ ਵਿੱਚ ਉਸਾਰੀ ਕਰਨੀ ਸੀ ਪਰ ਕੰਪਨੀ ਨਿਸਚਤ ਸਮੇਂ ਵਿੱਚ ਉਸਾਰੀ ਨਹੀਂ ਕਰ ਸਕੀ। ਇਸ ਕਰ ਕੇ 1992 ਵਿੱਚ ਹੁੱਡਾ ਵਿਭਾਗ ਨੇ ਪਲਾਟ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ 10 ਨਵੰਬਰ 1995 ਵਿੱਚ ਪੈਸਾ ਕੰਪਨੀ ਨੂੰ ਵਾਪਸ ਕਰ ਦਿੱਤਾ। ਕੰਪਨੀ ਨੇ ਪਲਾਟ ਵਾਪਸ ਲੈਣ ਲਈ ਵੱਖ-ਵੱਖ ਪੱਧਰ ‘ਤੇ ਅਪੀਲਾਂ ਦਾਇਰ ਕੀਤੀਆਂ ਪਰ ਉਹ ਰੱਦ ਕਰ ਦਿੱਤੀਆਂ ਗਈਆਂ। ਇਸ ਬਾਰੇ ਬਕਾਇਦਾ ਕੰਪਨੀ ਨੂੰ 14 ਮਾਰਚ 1998 ਨੂੰ ਸੂਚਿਤ ਕੀਤਾ ਗਿਆ।  ਸਾਲ 2005 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਤਾਂ ਹੁੱਡਾ ਨੇ ਕੰਪਨੀ ਨੂੰ 1982 ਦੀ ਕੀਮਤ ਅਨੁਸਾਰ ਪਲਾਟ ਅਲਾਟ ਕਰ ਦਿੱਤਾ ਤੇ ਉਸਾਰੀ ਕਰਨ ਦੀ ਆਗਿਆ ਦੇ ਦਿੱਤੀ।

Check Also

ਭਾਰਤ ਨੇ ਟੀ-20 ਕ੍ਰਿਕਟ ਵਿਸ਼ਵ ਕੱਪ ਜਿੱਤਿਆ

ਫਾਈਨਲ ਮੁਕਾਬਲੇ ਵਿਚ ਦੱਖਣੀ ਅਫ਼ਰੀਕਾ ਨੂੰ ਹਰਾਇਆ ਬਿ੍ਰਜਟਾਊਨ/ਬਿਊਰੋ ਨਿਊਜ਼ : ਭਾਰਤ ਨੇ ਕ੍ਰਿਕਟ ਟੀ-20 ਵਿਸ਼ਵ …