Breaking News
Home / ਕੈਨੇਡਾ / ਟੋਰਾਂਟੋ ਪੰਜਾਬੀ ਪੁਸਤਕ ਮੇਲਾ ਧੂਮ-ਧਾਮ ਨਾਲ ਸ਼ੁਰੂ

ਟੋਰਾਂਟੋ ਪੰਜਾਬੀ ਪੁਸਤਕ ਮੇਲਾ ਧੂਮ-ਧਾਮ ਨਾਲ ਸ਼ੁਰੂ

ਮਿਸੀਸਾਗਾ/ਬਿਊਰੋ ਨਿਊਜ਼ : ਪੰਜਾਬੀ ਪੁਸਤਕ ਮੇਲਾ ਯੂਨਿਟ ਨੰਬਰ 14, 7050 ਡੈਅਰੀ ਰੋਡ, ਬਰੈਮਲੀ ਦੇ ਕੌਰਨਰ ਤੇ ਸ਼ੁਰੂ ਹੋ ਚੁੱਕਾ ਹੈ। ਜਿਸ ਦਾ ਲੇਖਕਾਂ, ਪਾਠਕਾਂ ਤੇ ਵਿਦਵਾਨਾਂ ਨੇ ਭਰਪੂਰ ਸਵਾਗਤ ਕੀਤਾ। ਸਤੀਸ਼ ਗੁਲਾਟੀ ਹੋਰਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਜਲਦੀ ਤੋਂ ਜਲਦੀ ਪੰਜਾਬੀ ਪਾਠਕਾਂ ਦੀ ਇਸ ਮੰਗ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨ। ਕਰੀਬ 3000 ਤੋਂ ਵੱਧ ਟਾਈਟਲ ਪੁਸਤਕ ਮੇਲੇ ਦਾ ਸ਼ਿਗਾਰ ਬਣੇ ਨੇ ਅਤੇઠਇਹ ਪੁਸਤਕ ਮੇਲਾ ਲਗਾਤਾਰ 24 ਅਗਸਤ ਤੋਂ 23 ਸਤੰਬਰ ਤਕ 14, 7050 ਡੈਅਰੀ ਰੋਡ, ਬੈਰਮਰੀ ਦੇ ਕੌਰਨਰ ਲੱਗਿਆ ਰਹੇਗਾ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਕੋਈ ਵੀ ਪਾਠਕ, ਲੇਖਕ ਇਥੇ ਆ ਕੇ ਆਪਣੀ ਮਨਪਸੰਦ ਪੁਸਤਕ ਲੈ ਵੀ ਸਕਦਾ ਹੈ ਤੇ ਹੋਰ ਆਰਡਰ ਵੀ ਕਰ ਸਕਦਾ ਹੈ। ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮੇਲੇ ਵਿਚ ਵੱਧ ਚੜ੍ਹ ਕੇ ਹਿੱਸਾ ਪਾਊ ਤੇ ਅਕਸਰ ਕਹਿੰਦੇ ਹਾਂ ਕਿ ਕਿਤਾਬਾਂ ਹੀ ਅਸੀਂ ਨਹੀਂ ਪੜ੍ਹਦੇ, ਸਗੋਂ ਕਿਤਾਬਾਂ ਵੀ ਸਾਨੂੰ ਪੜ੍ਹਦੀਆਂ ਹਨ।
ਸੋ ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਆਓ ਇਸ ਮੇਲੇ ਵਿਚ ਵਧ ਚੜ੍ਹ ਕੇ ਹਿੱਸਾ ਪਾਈਏ। ਸਤੀਸ਼ ਗੁਲਾਟੀ ਦਾ ਫੋਨ ਨੰਬਰ ਹੈ 778-320-2551, ਸੋ 23 ਸਤੰਬਰ ਤੱਕ ਇਸ ਯੂਨਿਟ ਦੇ ਵਿਚ ਲਗਾਤਾਰ ਇਹ ਪੁਸਤਕ ਮੇਲਾ ਚਲਦਾ ਰਹੇਗਾ। ਜਿੱਥੇ ਵੱਖ ਵੱਖ ਲੇਖਕਾਂ ਦੀਆਂ ਮਿਲਣੀਆਂ ਵੀ ਹੋਣਗੀਆਂ, ਸੰਵਾਦ ਵੀ ਛਿੜੇਗਾ, ਨਵੇਂ ਲੇਖਕਾਂ ਦਾ ਵੱਡੇ ਲੇਖਕਾਂ ਨਾਲ ਵਿਚਾਰਾਂ ਦਾ ਅਦਾਨ ਪ੍ਰਦਾਨ ਵੀ ਹੋਵੇਗਾ। ਇਹ ਪੁਸਤਕਾਂ ਪਾਠਕਾਂ ਨੂੰ ਆਪਣੇ ਨਾਲ ਹੀ ਨਹੀਂ ਤੋਰਦੀਆਂ ਸਗੋਂ ਆਪਣੇ ਨਾਲ ਲਿਜਾਣ ਲਈ ਮਜਬੂਰ ਕਰ ਦਿੰਦੀਆਂ ਹਨ। ਕਿਤਾਬਾਂ ਦੀ ਦੌਲਤ ਕੋਈ ਸਾਡੇ ਕੋਲੋਂ ਖੋਹ ਨਹੀਂ ਸਕਦਾ, ਜਦ ਕਿ ਹੋਰ ਦੌਲਤ ਖੋਹਣ ਦਾ ਹਮੇਸ਼ਾ ਡਰ ਬਣਿਆ ਰਹਿੰਦਾ ਹੈ। ਸੋ ਕਿਤਾਬਾਂ ਦੇ ਗਿਆਨ ਦੇ ਨਾਲ ਦੁਨੀਆਂ ਨੂੰ ਸਮਝਣ ਦਾ ਇਕ ਆਸਾਨ ਤਰੀਕਾ ਬਣ ਜਾਂਦੀਆਂ ਹਨ। ਆਓ ਪੁਸਤਕਾਂ ਦੇ ਰਾਹੀਂ ਆਪਣੇ ਆਪ ਦੇ ਹੋਰ ਨੇੜੇ ਹੋਈਏ ਤੇ ਇਸ ਪੁਸਤਕ ਮੇਲੇ ਨੂੰ ਸਭ ਮਿਲ ਕੇ ਕਾਮਯਾਬ ਕਰੀਏ।ઠઠઠઠ

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …