Breaking News
Home / ਕੈਨੇਡਾ / ਬੈਂਕਿੰਗ ਨੂੰ ਸੌਖਾ ਬਣਾਉਣ ਲਈ ਬਣਾਏ ਗਈ ਵਿਸ਼ੇਸ਼ ਪੇਸ਼ਕਸ਼ ਦੇ ਨਾਲ Scotiabank ਕਨੇਡਾ ਵਿੱਚ ਨਵੇਂ ਆਏ ਲੋਕਾਂ ਦੀ ਮਦਦ ਕਰ ਰਿਹਾ ਹੈ

ਬੈਂਕਿੰਗ ਨੂੰ ਸੌਖਾ ਬਣਾਉਣ ਲਈ ਬਣਾਏ ਗਈ ਵਿਸ਼ੇਸ਼ ਪੇਸ਼ਕਸ਼ ਦੇ ਨਾਲ Scotiabank ਕਨੇਡਾ ਵਿੱਚ ਨਵੇਂ ਆਏ ਲੋਕਾਂ ਦੀ ਮਦਦ ਕਰ ਰਿਹਾ ਹੈ

ਨਵੇਂ ਆਏ ਲੋਕਾਂ ਲਈ ਵੈਲਕਮ ਬੋਨਸ, ਬਚਤਾਂ ਅਤੇ ਲਾਭਾਂ ਵਿੱਚ $1,250 ਤਕ ਦੇ ਨਾਲ StartRight®

Mother multi-tasking with infant daughter in home office

ਟੋਰਾਂਟੋ – 13 ਅਪ੍ਰੈਲ 2021 – Scotiabank ਬਸੰਤ ਦਾ ਜਸ਼ਨ ਕੁਝ ਆਕਰਸ਼ਕ ਪੇਸ਼ਕਸ਼ਾਂ ਦੇ ਨਾਲ ਮਨਾ ਰਿਹਾ ਹੈ। ਹੁਣ ਅਤੇ 29 ਜੁਲਾਈ 2021 ਦੇ ਵਿਚਕਾਰ, Scotiabank’s Preferred Package ਬੈਂਕ ਖਾਤਾ ਖੋਲ੍ਹਣ ਅਤੇ Scotia Momentum® Visa Infinite* ਕਾਰਡ ਲੈਣ ਵਾਲੇ ਗਾਹਕ ਵੈਲਕਮ ਬੋਨਸ ਵਿੱਚ $650 ਤਕ ਕਮਾ ਸਕਦੇ ਹਨ। ਨਾਲ ਹੀ, ਇੱਕ ਨਵੇਂ ਆਏ ਵਿਅਕਤੀ ਦੇ ਤੌਰ ਤੇ, ਜਦੋਂ ਤੁਸੀਂ StartRight® Program ਲਈ ਸਾਈਨਅਪ ਕਰਦੇ ਹੋ ਤਾਂ ਤੁਸੀਂ ਆਪਣੇ ਪਹਿਲੇ ਸਾਲ ਵਿੱਚ ਵਿਸ਼ੇਸ਼ ਬਚਤਾਂ ਵਿੱਚ ਵਾਧੂ $600 ਪ੍ਰਾਪਤ ਕਰ ਸਕਦੇ ਹੋਜੋ ਕਿ ਪਹਿਲੇ ਸਾਲ ਲਈ ਕੁੱਲ ਮਿਲਾ ਕੇ $1,250 ਤਕ ਬਣ ਜਾਂਦੇ ਹਨ! 

StartRight Program ਖਾਸ ਤੌਰ ਤੇ ਨਵੇਂ ਆਏ ਲੋਕਾਂ ਲਈ ਤਿਆਰ ਕੀਤਾ ਗਿਆ ਹੈ, ਅਤੇ ਅਜਿਹੀ ਸਲਾਹ ਅਤੇ ਉਤਪਾਦ ਪੇਸ਼ ਕਰਦਾ ਹੈ ਜੋ ਇੱਕ ਸਫਲ ਭਵਿੱਖ ਦੀ ਉਸਾਰੀ ਕਰਦੇ ਹੋਏ ਅੱਜ ਕਨੇਡਾ ਵਿੱਚ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕਰਨ ਵਿੱਚ ਨਵੇਂ ਆਏ ਲੋਕਾਂ ਦੀ ਮਦਦ ਕਰਦੇ ਹਨ। ਵਿਸ਼ੇਸ਼ ਬਚਤਾਂ ਦੇ ਨਾਲ, ਜਿਵੇਂ ਕਿ ਪਹਿਲੇ ਸਾਲ ਲਈ ਕਿਸੇ ਮਹੀਨਾਵਾਰ ਖਾਤਾ ਫੀਸ ਦੇ ਬਿਨਾਂ ਬੈਂਕ ਖਾਤਾ ਅਤੇ ਸਰਲ ਬਣਾਈ ਗਈ ਕ੍ਰੈਡਿਟ ਕਾਰਡ ਮਨਜ਼ੂਰੀ ਜਿਸ ਨਾਲ ਤੁਸੀਂ ਆਪਣੀ ਕ੍ਰੈਡਿਟ ਹਿਸਟਰੀ ਬਣਾ ਸਕਦੇ ਹੋ, StartRight  Program ਨਵੇਂ ਆਏ ਲੋਕਾਂ ਲਈ ਕੈਨੇਡਾ ਵਿੱਚ ਰਹਿਣਾ ਅਤੇ ਬੈਂਕਿੰਗ ਕਰਨਾ ਸੌਖਾ ਬਣਾਉਂਦਾ ਹੈ।

Scotiabank ਦੇ ਨਾਲ ਇੱਕ ਨਵੇਂ ਆਉਣ ਵਾਲੇ ਦੇ ਰੂਪ ਵਿੱਚ, ਤੁਸੀਂ ਕਈ ਉਤਪਾਦਾਂ ਅਤੇ ਸਮਾਧਾਨਾਂ ਦੇ ਨਾਲ ਬੋਨਸ ਅਤੇ ਬਚਤਾਂ ਵਿੱਚ ਪਹਿਲੇ ਸਾਲ $1,250 ਦਾ ਮੁੱਲ ਪ੍ਰਾਪਤ ਕਰ ਸਕਦੇ ਹੋ, ਜਿਵੇਂ ਕਿ: 

  • ਅਸੀਮਿਤ ਡੈਬਿਟ ਟ੍ਰਾਂਜ਼ੈਕਸ਼ਨਾਂ ਅਤੇ Interac e-Transfer ਟ੍ਰਾਂਜ਼ੈਕਸ਼ਨਾਂ ਦੇ ਨਾਲ ਇੱਕ ਸਾਲ ਲਈ ਕੋਈ ਮਹੀਨਾਵਾਰ ਖਾਤਾ ਫੀਸ ਨਹੀਂ।
  • ਮੁਫ਼ਤ ਅੰਤਰਰਾਸ਼ਟਰੀ ਮਨੀ ਟ੍ਰਾਂਸਫਰ।
  • 1 ਸਾਲ ਲਈ ਮੁਫ਼ਤ ਸੇਫ਼ਟੀ ਡਿਪਾਜ਼ਿਟ ਬਾਕਸ।
  • SCENE®* ਜਾਂ Scotia Rewards ਪ੍ਰੋਗਰਾਮ ਦੇ ਨਾਲ ਹਰੇਕ ਖਰੀਦ ਤੇ ਪੁਆਇੰਟ। 
  • ਕਿਸੇ ਕ੍ਰੈਡਿਟ ਹਿਸਟਰੀ ਦੀ ਲੋੜ ਦੇ ਬਿਨਾਂ ਕ੍ਰੈਡਿਟ ਕਾਰਡ। ਅਤੇ ਨਾਲ ਹੀ ਚੋਣਵੇਂ ਕ੍ਰੈਡਿਟ ਕਾਰਡਾਂ ਤੇ ਪਹਿਲੇ ਸਾਲ ਦੀ ਸਲਾਨਾ ਫੀਸ ਦੀ ਛੋਟ।
  • 10 ਮੁਫ਼ਤ ਇਕੁਇਟੀ ਟ੍ਰੇਡ ਜਦੋਂ ਤੁਸੀਂ ਇੱਕ ਨਵੇਂ iTRADE® ਖਾਤੇ ਵਿੱਚ ਘੱਟੋਘੱਟ $1,000 ਦਾ ਨਿਵੇਸ਼ ਕਰਦੇ ਹੋ।

Scotiabank ਸਮਝਦਾ ਹੈ ਕਿ ਕੈਨੇਡਾ ਵਿੱਚ ਰਹਿਣ ਆਉਣਾ ਜ਼ਿੰਦਗੀ ਦਾ ਇੱਕ ਰੋਮਾਂਚਕ ਪਰ ਹਾਵੀ ਹੋਣ ਵਾਲਾ ਸਮਾਂ ਹੁੰਦਾ ਹੈ। ਇਹੀ ਕਾਰਨ ਹੈ ਕਿ Scotiabank ਦੇ ਭਰੋਸੇਮੰਦ ਸਲਾਹਕਾਰ ਨਵੇਂ ਆਏ ਲੋਕਾਂ ਦੇ ਟੀਚਿਆਂ ਦੀ ਪਛਾਣ ਕਰਨ ਅਤੇ ਉਹਨਾਂ ਦੇ ਵਿੱਤੀ ਭਵਿੱਖ ਦੀ ਯੋਜਨਾ ਬਣਾਉਣ ਵਿੱਚ ਉਹਨਾਂ ਦੀ ਮਦਦ ਕਰਨ ਲਈ ਉਪਲਬਧ ਹਨ। Scotiabank ਦੀ Life in Canada (ਕੈਨੇਡਾ ਵਿੱਚ ਜ਼ਿੰਦਗੀ) ਵੈੱਬਸਾਈਟ ਨਵੇਂ ਆਏ ਲੋਕਾਂ ਨੂੰ ਕ੍ਰੈਡਿਟ ਬਣਾਉਣ ਅਤੇ ਵਰਤਣ, ਘਰ ਦੀ ਮਲਕੀਅਤ ਹਾਸਲ ਕਰਨ ਅਤੇ ਬਚਤਾਂ ਸਥਾਪਿਤ ਕਰਨ ਦੇ ਤਰੀਕੇ ਸਮੇਤ, ਕੈਨੇਡਾ ਵਿੱਚ ਬੈਂਕਿੰਗ ਬਾਰੇ ਜਾਣਕਾਰੀ ਦੇਣ ਲਈ ਨਿੱਜੀ ਕਹਾਣੀਆਂ, ਲੇਖ ਅਤੇ ਸਰੋਤ ਪੇਸ਼ ਕਰਦੀ ਹੈ।

ਨਵੇਂ ਆਏ ਲੋਕਾਂ ਲਈ ਬੈਂਕ ਹੋਣ ਦੇ ਨਾਤੇ, ਅਸੀਂ ਇੱਕ ਨਵੇਂ ਦੇਸ਼ ਵਿੱਚ ਆਉਣ ਅਤੇ ਤੁਹਾਡੀਆਂ ਬੈਂਕਿੰਗ ਲੋੜਾਂ ਦਾ ਪਤਾ ਲਗਾਉਣ ਦੀਆਂ ਵਿਲੱਖਣ ਚੁਣੌਤੀਆਂ ਨੂੰ ਸਮਝਦੇ ਹਾਂ,” Scotiabank ਵਿਖੇ ਮਲਟੀਕਲਚਰਲ ਬੈਂਕਿੰਗ ਦੇ ਡਾਇਰੈਕਟਰ, ਮੁਨਸਿਫ ਸ਼ੈਰਲੀ (Munsif Sheraly) ਨੇ ਕਿਹਾ।ਸਾਡਾ StartRight ਪ੍ਰੋਗਰਾਮ ਬੈਂਕਿੰਗ ਅਤੇ ਕਨੇਡਾ ਵਿੱਚ ਰਹਿਣਾ ਸੌਖਾ ਬਣਾਉਣ ਵਿੱਚ ਮਦਦ ਕਰਦਾ ਹੈ, ਤਾਂ ਜੋ ਨਵੇਂ ਆਏ ਲੋਕ ਤੇਜ਼ੀ ਨਾਲ ਘਰ ਵਰਗਾ ਮਹਿਸੂਸ ਕਰ ਸਕਣ।

ਸ਼ੁਰੂਆਤ ਕਰਨ ਲਈ, StartRight ਵੈੱਬਸਾਈਟ (www.startright.scotiabank.com) ਤੇ ਜਾਓ, ਜੋ ਕਿ ਕੈਨੇਡਾ ਵਿੱਚ ਸੈਟਲ ਹੋਣ ਦੀ ਯੋਜਨਾ ਬਣਾ ਰਹੇ ਜਾਂ ਤਿਆਰੀ ਕਰ ਰਹੇ ਲੋਕਾਂ ਲਈ ਇੱਕ ਵਨਸਟਾਪ ਥਾਂ ਹੈ। 

Scotiabank ਬਾਰੇ 

Scotiabank ਅਮਰੀਕਾ ਮਹਾਂਦੀਪ ਵਿੱਚ ਇੱਕ ਪ੍ਰਮੁੱਖ ਬੈਂਕ ਹੈ। ਸਾਡੇ ਉਦੇਸ਼: “ਹਰੇਕ ਭਵਿੱਖ ਲਈਦੇ ਮਾਰਗਦਰਸ਼ਨ ਦੇ ਨਾਲ, ਅਸੀਂ ਆਪਣੇ ਗਾਹਕਾਂ, ਉਹਨਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਭਾਈਚਾਰਿਆਂ ਦੀ ਨਿੱਜੀ ਅਤੇ ਵਪਾਰਕ ਬੈਂਕਿੰਗ, ਪੂੰਜੀ ਪ੍ਰਬੰਧਨ ਅਤੇ ਪ੍ਰਾਈਵੇਟ ਬੈਂਕਿੰਗ, ਕਾਰਪੋਰੇਟ ਅਤੇ ਨਿਵੇਸ਼ ਬੈਂਕਿੰਗ, ਅਤੇ ਪੂੰਜੀ ਬਜ਼ਾਰਾਂ ਸਮੇਤ, ਸਲਾਹਮਸ਼ਵਰੇ, ਉਤਪਾਦਾਂ ਅਤੇ ਸੇਵਾਵਾਂ ਦੀ ਵਿਸ਼ਾਲ ਰੇਂਜ ਦੇ ਰਾਹੀਂ ਵਿੱਤੀ ਤੌਰ ਤੇ ਸਫਲਤਾ ਹਾਸਲ ਕਰਨ ਵਿੱਚ ਮਦਦ ਕਰਦੇ ਹਾਂ। ਲਗਭਗ 90,000 ਕਰਮਚਾਰੀਆਂ ਦੀ ਟੀਮ ਅਤੇ ਲਗਭਗ $1.2 ਟ੍ਰਿਲੀਅਨ ਦੀ ਸੰਪਤੀ (31 ਜਨਵਰੀ 2021 ਤਕ) ਦੇ ਨਾਲ, Scotiabank ਟੋਰਾਂਟੋ ਸਟਾਕ ਐਕਸਚੇਂਜ (TSX: BNS) ਅਤੇ ਨਿਊਯਾਰਕ ਸਟਾਕ ਐਕਸਚੇਂਜ (NYSE: BNS) ‘ਤੇ ਵਪਾਰ ਕਰਦਾ ਹੈ। ਹੋਰ ਜਾਣਕਾਰੀ ਲਈ, ਕਿਰਪਾ ਕਰਕੇ http://www.scotiabank.comਤੇ ਜਾਓ ਅਤੇ ਸਾਨੂੰ Twitter @ScotiabankViews ‘ਤੇ ਫੋਲੋ ਕਰੋ।