Breaking News
Home / ਕੈਨੇਡਾ / ਲੋਕ ਹਥਿਆਰਾਂ ਵਰਗੇ ਵਿਸ਼ਿਆਂ ਤੋਂ ਅੱਕ ਚੁੱਕੇ ਹਨ : ਗਿੱਲ, ਕੋਕਰੀ

ਲੋਕ ਹਥਿਆਰਾਂ ਵਰਗੇ ਵਿਸ਼ਿਆਂ ਤੋਂ ਅੱਕ ਚੁੱਕੇ ਹਨ : ਗਿੱਲ, ਕੋਕਰੀ

ਟੋਰਾਂਟੋਂ/ਹਰਜੀਤ ਬਾਜਵਾ : ਅੱਜ ਕੱਲ੍ਹ ਸੰਗੀਤ ਦੇ ਖੇਤਰ ਵਿੱਚ ਪੈਰ ਜਮਾਉਣੇ ਕੋਈ ਸੌਖੀ ਗੱਲ ਨਹੀਂ, ਮੁਕਾਬਲੇ ਬਾਜ਼ੀ ਦੇ ਇਸ ਯੁਗ ਵਿੱਚ ਲੋਕਾਂ ਦੇ ਟੇਸਟ ਦਾ ਪਤਾ ਹੀ ਨਹੀ ਲੱਗਦਾ ‘ਤੇ ਅੰਦਾਜ਼ਿਆਂ ਦੇ ਉਲਟ ਕਈ ਵਾਰ ਕਿਸੇ ਗੀਤ ਨੂੰ ਸ਼ੋਸ਼ਲ ਸਾਈਟਾਂ ‘ਤੇ ਏਡਾ ਵੱਡਾ ਹੁੰਗਾਰਾ ਮਿਲ ਜਾਂਦਾ ਹੈ ਕਿ ਕਿਸੇ ਨੂੰ ਇਸ ਦੀ ਆਸ ਵੀ ਨਹੀ ਹੁੰਦੀ ਅਤੇ ਦੂਜੇ ਪਾਸੇ ਕਿਸੇ ਗੀਤ ‘ਤੇ ਬਹੁਤ ਆਸਾਂ ਤੇ ਉਮੀਦਾਂ ਹੁੰਦੀਆਂ ਹਨ ਪਰ ਉਹ ਗੀਤ ਕਿਸੇ ਨੂੰ ਪਸੰਦ ਹੀ ਨਹੀ ਆਉਂਦਾ ਇਹਨਾਂ ਗੱਲਾਂ ਦਾ ਪ੍ਰਗਟਾਵਾ ਕਿਸੇ ਸੱਭਿਆਚਾਰਕ ਮੇਲੇ ਵਿੱਚ ਹਿੱਸਾ ਲੈਣ ਇੱਥੇ ਪਹੁੰਚੇ ਨਾਮਵਰ ਨੌਜਵਾਨ ਗਾਇਕ ਗਗਨ ਕੋਕਰੀ ਅਤੇ ਲੋਕ ਤੱਥ ਗਾਉਣ ਦੇ ਮਾਹਰ ਧੀਰਾ ਗਿੱਲ ਨੇ ਕੀਤਾ ਜਿਹਨਾਂ ਨੇ ਆਖਿਆ ਕਿ ਕਈ ਵਾਰ ਲੋਕਾਂ ਦੀ ਪਸੰਦ ਨੂੰ ਸਮਝਣਾ ਏਨਾਂ ਮੁਸ਼ਕਲ ਹੋ ਜਾਂਦਾ ਹੈ ਕਿ ਸਮਝ ਹੀ ਨਹੀ ਆਉਂਦੀ ਕਿ ਕੀ ਗਾਇਆ ਜਾਵੇ। ਉਹਨਾਂ ਹੋਰ ਆਖਿਆ ਕਿ ਲੋਕ ਹਥਿਆਰਾਂ ਅਤੇ ਹੋਰ ਮਾਰੂ ਗੱਲਾਂ ਕਰਨ ਵਾਲੇ ਗਾਇਕਾਂ ਦੀ ਗਾਇਕੀ ਤੋਂ ਉਕਤਾ ਚੁੱਕੇ ਹਨ ਅਤੇ ਹੁਣ ਲੋੜ ਹੈ ਸੱਭਿਆਚਾਰਕ ਸਫਾਂ ਵਿੱਚ ਪੰਜਾਬੀ ਵਿਰਸੇ ਅਤੇ ਪੰਜਾਬੀ ਬੋਲੀ ਦੀ ਦਿਲਾਂ ਨੂੰ ਠੰਡਕ ਪਾਉਣ ਦੀ ਗੱਲ ਕੀਤੀ ਜਾਵੇ ਇਸ ਮੌਕੇ ਗਾਇਕ ਧਰਮਿੰਦਰ ਸੇਖੋਂ ਅਤੇ ਗਾਇਕ ਹਰਜੀਤ ਔਜਲਾ ਵੀ ਉਹਨਾਂ ਦੇ ਨਾਲ ਸਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …