ਐਨ ਡੀ ਪੀ ਨੇ 12 ਰਾਈਡਿੰਗਾਂ ਵਿਚ ਧਾਂਦਲੀਆਂ ਸਬੰਧੀ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖ ਕੇ ਕੀਤੀ ਸ਼ਿਕਾਇਤ
ਮਿਸੀਸਾਗਾ/ਬਿਊਰੋ ਨਿਊਜ਼ : ਐਨਡੀਪੀ ਨੇ 407 ਕੰਪਨੀ ਦਾ ਡੈਟਾ ਚੋਰੀ ਹੋਣ ਵਾਲੇ ਮਾਮਲੇ ਦੀ ਇਲੈਕਸ਼ਨ ਓਨਟੈਰਿਓ ਕੋਲ ਸ਼ਿਕਾਇਤ ਕਰ ਦਿੱਤੀ ਹੈ।
ਐਨਡੀਪੀ ਵੱਲੋਂ ਲਿਖੀ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਲਗਭਗ 60,000 ਲੋਕਾਂ ਦੀ ਜੋ ਪਰਸਨਲ ਜਾਣਕਾਰੀ ਚੋਰੀ ਕੀਤੀ ਗਈ ਸੀ, ਜਿਸ ਦੇ ਚਲਦਿਆਂ ਬਰੈਂਪਟਨ ਈਸਟ ਤੋਂ ਪੀਸੀ ਉਮੀਦਵਾਰ ਸਿਮਰ ਸੰਧੂ ਨੂੰ ਅਸਤੀਫਾ ਦੇਣਾ ਪਿਆ ਸੀ, ਦੀ ਵਰਤੋਂ ਲਗਭਗ 12 ਰਾਇਡਿੰਗਾਂ ਵਿੱਚ ਕੀਤੀ ਗਈ ਸੀ। ਜਿਸ ਦੀ ਮੁਕੰਮਲ ਜਾਂਚ ਹੋਣੀ ਚਾਹੀਦੀ ਹੈ।
ਇਹ ਰਾਈਡਿੰਗਾਂ ਹਨ- ਬੀਚਸ-ਈਸਟ ਯਾਰਕ, ਬਰੈਂਪਟਨ ਸੈਂਟਰ, ਬਰੈਨਪਟਨ ਵੈਸਟ, ਬਰੈਂਪਟਨ ਸਾਊਥ, ਹਮਿਲਟਨ ਵੈਸਟ-ਐਨਕਸਟਰ-ਡੰਡਾਸ, ਬਰਲਿੰਗਟਨ, ਮਿਸੀਸਾਗਾ ਈਸਟ-ਕੁਕਸਵਿੱਲ, ਮਿਸੀਸਾਗਾ- ਸਟ੍ਰੀਟਸਵਿੱਲ, ਮਿਸੀਸਾਗਾ-ਲੇਕਸ਼ੋਰ, ਮਿੱਸੀਸਾਗਾ-ਐਰਿਨਮਿੱਲਸ, ਮਿਲਟਨ ਅਤੇ ਓਕਵਿੱਲ।
ਐਨਡੀਪੀ ਵੱਲੋਂ ਇਲੈਕਸ਼ਨ ਓਨਟੈਰਿਓ ਤੋਂ ਇਹ ਮੰਗ ਵੀ ਕੀਤੀ ਗਈ ਹੈ ਕਿ 7 ਜੂਨ ਨੂੰ ਹੋਣ ਵਾਲੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਮਾਮਲੇ ਦੀ ਜਾਂਚ ਜਲਦੀ ਤੋਂ ਜਲਦੀ ਕਰਵਾਈ ਜਾਵੇ ਤਾਕਿ ਪਤਾ ਲੱਗ ਸਕੇ ਕਿ ਕਿਸੇ ਵੀ ਉਮੀਦਵਾਰ ਵੱਲੋਂ ਇਹ ਡੈਟਾ ਗਲਤ ਢੰਗ ਨਾਲ ਇਸਤੇਮਾਲ ਤਾਂ ਨਹੀਂ ਕੀਤਾ ਗਿਆ?
ਡਾਟਾ ਚੋਰੀ ਦਾ ਮਾਮਲਾ ਪੁੱਜਿਆ ਚੋਣ ਕਮਿਸ਼ਨ ਦੇ ਦਰਬਾਰ
RELATED ARTICLES