6.7 C
Toronto
Thursday, November 6, 2025
spot_img
Homeਜੀ.ਟੀ.ਏ. ਨਿਊਜ਼ਪੀਸੀ ਪਾਰਟੀ ਦੀਆਂ ਨੌਮੀਨੇਸ਼ਨਾਂ ਫਰਾਡ ਅਤੇ ਸ਼ੱਕ ਦੇ ਘੇਰੇ 'ਚ, ਜਿਸ ਦੀ...

ਪੀਸੀ ਪਾਰਟੀ ਦੀਆਂ ਨੌਮੀਨੇਸ਼ਨਾਂ ਫਰਾਡ ਅਤੇ ਸ਼ੱਕ ਦੇ ਘੇਰੇ ‘ਚ, ਜਿਸ ਦੀ ਜਾਂਚ ਨਿਰਪਖ ਰੂਪ ਵਿਚ ਹੋਵੇ : ਕੈਥਲੀਨ ਵਿੰਨ

ਟੋਰਾਂਟੋ/ਬਿਊਰੋ ਨਿਊਜ਼ : ਮੀਡੀਆ ‘ਚ ਸਾਹਮਣੇ ਆ ਰਹੀਆਂ ਖ਼ਬਰਾਂ ਅਨੁਸਾਰ ਡੱਗ ਫੋਰਡ ਦੀ ਕੰਸਰਵੇਟਿਵ ਪਾਰਟੀ ਵਲੋਂ 407 ਈਟੀਆਰ ਦੇ ਚੋਰੀ ਹੋਏ ਡੈਟਾ ਦੀ ਦੁਰਵਰਤੋਂ ਕਈ ਚਿੰਤਾਜਨਕ ਸਵਾਲ ਪੈਦਾ ਕਰਦੀ ਹੈ, ਅਤੇ ਇਹ ਸੰਕੇਤ ਮਿਲਦੇ ਹਨ ਕਿ ਇਸ ਪਾਰਟੀ ਦੀਆਂ ਨੌਮੀਨੇਸ਼ਨਾਂ ਵਿੱਚ ਜਾਣਬੁੱਝ ਕੇ ਚੋਣ ਧੋਖਾਧੜੀ ਹੋਈ ਹੈ। ਡੱਗ ਫੋਰਡ ਨੇ ਇਹ ਸਵੀਕਾਰਿਆ ਸੀ ਕਿ ਇਹ ਦੁਰਵਰਤੋਂ ਕੇਵਲ ਇੱਕ ਹੀ ਰਾਈਡਿੰਗ (ਬਰੈਂਪਟਨ ਈਸਟ) ਤੱਕ ਸੀਮਤ ਹੈ। ਅਸੀਂ ਜਾਣਦੇ ਹਨ ਕਿ ਇਹ ਗੱਲ ਸਹੀ ਨਹੀਂ ਹੈ। ਘੱਟੋ ਘੱਟ 7 ਕੰਸਰਵੇਟਿਵ ਨਾਮਜ਼ਦ ਉਮੀਦਵਾਰ ਇਸ ਮੀਡੀਆ ਰਿਪੋਰਟ ਅਨੁਸਾਰ ਫਸਦੇ ਹਨ ਅਤੇ ਹੋਰ ਕਈ ਸ਼ੱਕ ਦੇ ਘੇਰੇ ਵਿੱਚ ਆਉਂਦੇ ਹਨ। ਇਸ ਤਰ੍ਹਾਂ ਲਗਦਾ ਹੈ ਕਿ ਪਾਰਟੀ ਅਧਿਕਾਰੀ ਵੀ ਇਸ ਵਿੱਚ ਸ਼ਾਮਲ ਹਨ। ਫਰਵਰੀ ਵਿੱਚ ਫੋਰਡ ਨੇ ਕਿਹਾ ਸੀ ਕਿ ਉਸ ਨੂੰ 30 ਤੋਂ 40 ਰਾਈਡਿੰਗਾਂ ਵਿੱਚ ਧੋਖਾਧੜੀ ਸੰਬੰਧੀ ਘਟਨਾਵਾਂ ਬਾਰੇ ਜਾਣਕਾਰੀ ਹੈ। ਇਸ ਦੇ ਬਾਵਜੂਦ ਉਸ ਨੇ ਇਹਨਾਂ ਆਰੋਪਾਂ ‘ਤੇ ਐਕਸ਼ਨ ਨਹੀਂ ਲਿਆ। ਇਹ ਸਪੱਸ਼ਟ ਨਹੀਂ ਹੈ ਕਿ ਡਗ ਫੋਰਡ ਅਤੇ ਉਸ ਦੇ ਸਾਥੀ ਅਤੇ ਕੰਸਰਵੇਟਿਵ ਪਾਰਟੀ ਵਿੱਚ ਕੌਣ ਕਿੰਨਾਂ ਕੁ ਇਸ ਘੁਟਾਲੇ ਬਾਰੇ ਜਾਣਦੇ ਹਨ। ਹੋ ਸਕਦਾ ਹੈ ਕਿ ਇਹ ਚੋਰੀ ਕੀਤਾ ਡੈਟਾ ਇਸ ਵਖਤ ਕੰਸਰਵੇਟਿਵ ਪਾਰਟੀ ਵੋਟਰਾਂ ਤੱਕ ਪਹੁੰਚਣ ਲਈ ਵਰਤਦੀ ਹੋਵੇ, ਜੋ ਕਿ ਹੋਰ ਵੀ ਚਿੰਤਾਜਨਕ ਗੱਲ ਹੈ। ਇਹ ਡੈਟਾ ਹਜ਼ਾਰਾਂ ਹੀ ਓਨਟਾਰੀਓ ਵਾਸੀਆਂ ਦੇ ਪਛਾਣ ਅਤੇ ਵਿਅਕਤੀਗਤ ਜਾਣਕਾਰੀ ਨਾਲ ਸੰਬੰਧਤ ਹੈ। ਗੈਰਕਾਨੂੰਨੀ ਤੌਰ ‘ਤੇ ਪ੍ਰਾਪਤ ਕੀਤੀ ਗਈ ਇਸ ਜਾਣਕਾਰੀ ਦੀ ਜਾਣਬੁੱਝ ਕੇ ਜਾਂ ਅਣਗਹਿਲੀ ਨਾਲ ਵਰਤੋਂ ਕਰਨਾ ਕਦੇ ਨਾ ਮਾਫ ਹੋਣ ਵਾਲੀ ਨੈਤਿਕਤਾ ਦੀ ਉਲੰਘਣਾ ਹੋਵੇਗਾ।
ਜੋ ਵੀ ਸਾਡੇ ਸੂਬੇ ਦੀ ਅਗਵਾਈ ਕਰਨ ਦੀ ਇੱਛਾ ਰਖਦੇ ਹਨ, ਉਹਨਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਾਡੀ ਚੋਣ ਪ੍ਰਣਾਲੀ ਦੀ ਇਕਸਾਰਤਾ ਪੱਖਪਾਤੀ ਲਾਭ, ਸਿਆਸੀ ਨਿਸ਼ਾਨਿਆਂ ਅਤੇ ਹੋਰ ਕੋਈ ਵੀ ਲਿਹਾਜ਼ ਤੋਂ ਉਠ ਕੇ ਬਰਕਰਾਰ ਰੱਖਣ। ਫੋਰਡ ਕੋਲ ਮੌਕਾ ਹੈ ਕਦਮ ਚੁੱਕਣ ਦਾ। ਅਸੀਂ ਆਖਦੇ ਹਾਂ ਕਿ ਉਹ ਸਹੀ ਕੰਮ ਕਰਨ ਅਤੇ ਤੁਰੰਤ ਇਹ ਕਦਮ ਚੁੱਕਣ।
ਓਪੀਪੀ ਨੂੰ ਸੱਦ ਕੇ ਪੂਰੇ ਸੂਬੇ ਵਿੱਚ ਨਾਮਜ਼ਦਗੀ ਪ੍ਰਥਾਵਾਂ ਦੀ ਜਾਂਚ ਕਰਵਾਈ ਜਾਵੇ ਅਤੇ ਗੈਰਕਾਨੂਨੀ ਤੌਰ ‘ਤੇ ਇਕੱਠਾ ਹੋਇਆ ਡੈਟਾ ਪੂਰੀ ਤਰ੍ਹਾਂ ਮਿਟਾਇਆ ਜਾਵੇ: ਇਸ ਵਿੱਚ ਕੰਸਰਵੇਟਿਵ ਪਾਰਟੀ ਦੀ ਪਾਰਟੀ ਪੱਧਰ, ਕੇਂਦਰੀ ਮੁਹਿੰਮ, ਲੋਕਲ ਮੁਹਿੰਮ, ਅਤੇ ਰਾਈਡਿੰਗ ਐਸੋਸੀਏਸ਼ਨਾਂ ਵੀ ਸ਼ਾਮਲ ਹਨ। ਇਹ ਵੀ ਵਿਸਵਾਸ਼ ਦਿਵਾਇਆ ਜਾਵੇ ਕਿ ਗੈਰਕਾਨੂੰਨੀ ਡੈਟਾ ਦੀ ਕਿਸੇ ਤਰ੍ਹਾਂ ਵਰਤੋਂ ਨਹੀਂ ਹੋਈ।
ਉਹ ਸਾਰੇ ਉਮੀਦਵਾਰ ਕੱਢੇ ਜਾਣ ਜਿਹਨਾਂ ਦਾ ਸੰਬੰਧ ਇਸ ਡਾਟਾ ਉਲੰਘਣਾ ਨਾਲ ਹੈ ਅਤੇ ਜਿਹਨਾਂ ਨੇ ਸਨੋਵਰ ਢਿਲੋਂ ਦੀਆਂ ਨਾਮਜ਼ਦਗੀ ਸਮੇਂ ਸੇਵਾਵਾਂ ਲਈਆਂ ਸਨ। ਇਹਨਾਂ ਗੈਰਕਾਨੂੰਨੀ ਢੰਗ ਨਾਲ ਨੁਮਾਇੰਦਗੀ ਹਾਸਲ ਕਰਨ ਵਾਲੇ ਉਮੀਦਵਾਰਾਂ ਨੂੰ ਕਦੇ ਵੀ ਜਨਤਕ ਦਫਤਰਾਂ ਲਈ ਨਾਮਜ਼ਦ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ।
ਅਜਿਹੀ ਜਾਂਚ ਇਲੈਕਸ਼ਨ ਉਨਟਾਰੀਓ ਤੋਂ ਵੀ ਕਰਵਾਈ ਜਾਵੇ ਤਾਂ ਕਿ ਜਨਤਾ ਨੂੰ ਚੋਣ ਪ੍ਰਣਾਲੀ ਦੀ ਕਿਰਿਆ ਅਤੇ ਇਕਸਾਰਤਾ ਤੇ ਕੋਈ ਅਤੇ ਕਿਸੇ ਵੀ ਤਰ੍ਹਾਂ ਦਾ ਸ਼ੱਕ ਨਾ ਹੋਵੇ ਕਿ ਕੰਸਰਵੇਟਿਵ ਪਾਰਟੀ ਗੈਰਕਾਨੂੰਨੀ ਢੰਗ ਨਾਲ ਹਾਸਲ ਕੀਤੇ ਡਾਟਾ ਨਾਲ ਵੋਟਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ।
ਸਨੋਵਰ ਢਿੱਲੋਂ ਨਾਲ ਪਾਰਟੀ ਦੇ ਸਾਰੇ ਸੰਬੰਧਾਂ ਦਾ ਪੂਰੀ ਤਰ੍ਹਾਂ ਖੁਲਾਸਾ ਕੀਤਾ ਜਾਵੇ ਅਤੇ ਪਾਰਟੀ ਦੀ ਨਾਮਜ਼ਦਗੀ ਪ੍ਰਥਾਵਾਂ ਬਾਰੇ ਅੰਦਰੂਨੀ ਜਾਂਚ ਦੇ ਸਾਰੇ ਨਤੀਜਿਆਂ ਦਾ ਖੁਲਾਸਾ ਕੀਤਾ ਜਾਵੇ – ਇਸ ਦੇ ਵਿੱਚ ਐਮ ਪੀ ਪੀ ਵਿੱਕ ਫਿਡੇਲੀ ਦੀ ਜਾਂਚ ਵੀ ਸ਼ਾਮਿਲ ਹੈ। ਫੋਰਡ ਨੇ ਪਿਛਲੇ ਸਮੇਂ ਵਿੱਚ ਇਸ ਮਾਮਲੇ ਦੀ ਬਾਹਰੀ ਜਾਂਚ ਨੂੰ ਖਾਰਜ ਕਰ ਦਿੱਤਾ ਸੀ। ਇਸ ਨਵੀਂ ਜਾਣਕਾਰੀ ਦੇ ਆਉਂਦਿਆਂ ਉਹ ਆਪਣੇ ਇਸ ਫੈਸਲੇ ਨੂੰ ਬਦਲਣ। ਇਹਨਾਂ ਇਲਜ਼ਾਮਾਂ ਦੀ ਗੰਭੀਰਤਾ ਨੂੰ ਮੱਦੇ ਨਜ਼ਰ ਰੱਖਦਿਆਂ, ਪੂਰੀ ਇਮਾਨਦਾਰੀ ਅਤੇ ਸੰਪੂਰਣ ਪਾਰਦਰਸ਼ਤਾ ਹੀ ਇਕੋ ੋਬਦਲ ਫੋਰਡ ਕੋਲ ਹੈ।

RELATED ARTICLES
POPULAR POSTS