Breaking News
Home / ਜੀ.ਟੀ.ਏ. ਨਿਊਜ਼ / ਹੁਣ 25 ਹਜ਼ਾਰਡਾਲਰ ਤੱਕ ਦੇ ਦਾਅਵੇ ਆਨਲਾਈਨ ਹੀ ਫ਼ਾਈਲਕੀਤੇ ਜਾ ਸਕਣਗੇ

ਹੁਣ 25 ਹਜ਼ਾਰਡਾਲਰ ਤੱਕ ਦੇ ਦਾਅਵੇ ਆਨਲਾਈਨ ਹੀ ਫ਼ਾਈਲਕੀਤੇ ਜਾ ਸਕਣਗੇ

logo-2-1-300x105-3-300x105ਟੋਰਾਂਟੋ/ ਬਿਊਰੋ ਨਿਊਜ਼
ਓਨਟਾਰੀਓ ਹੁਣ ਸਾਰੇ ਤਰ੍ਹਾਂ ਦੇ ਛੋਟੇ ਮੁਆਵਜ਼ਿਆਂ ਲਈਦਾਅਵਾਪ੍ਰਕਿਰਿਆ ਨੂੰ ਤੇਜ਼ ਅਤੇ ਆਸਾਨਬਣਾਰਿਹਾ ਹੈ ਅਤੇ ਸਮਾਲਕਲੇਮਸਕੋਰਟਲਈਆਨਲਾਈਨਸਰਵਿਸਜ਼ ਦਾਵਿਸਥਾਰਕੀਤਾ ਜਾ ਰਿਹਾਹੈ। ਹੁਣ 25 ਹਜ਼ਾਰਡਾਲਰ ਤੱਕ ਦੇ ਦਾਅਵੇ ਆਨਲਾਈਨ ਹੀ ਫ਼ਾਈਲਕੀਤੇ ਜਾ ਸਕਣਗੇ।
ਇਹ ਆਨਲਾਈਨਸਰਵਿਸਆਮਲੋਕਾਂ ਅਤੇ ਕਾਰੋਬਾਰੀਆਂ ਨੂੰ ਪੂਰੇ ਓਨਟਾਰੀਓ ਤੋਂ ਆਪਣੇ ਫ਼ਾਰਮਆਨਲਾਈਨ ਹੀ ਤਿਆਰਕਰਕੇ ਜਮ੍ਹਾਂ ਕਰਵਾਉਣ ਦੀਸਹੂਲਤਦੇਵੇਗੀ। ਉਹ ਅਦਾਲਤਦੀਫ਼ੀਸਵੀਆਨਲਾਈਨ ਹੀ ਡੈਬਿਟ ਜਾਂ ਕ੍ਰੈਡਿਟਕਾਰਡਨਾਲਭਰਸਕਣਗੇ ਅਤੇ ਅਦਾਲਤ ਦੇ ਦਸਤਾਵੇਜ਼ ਵੀਈਮੇਲਰਾਹੀਂ ਹੀ ਪ੍ਰਾਪਤਕਰਸਕਣਗੇ। ਉਨ੍ਹਾਂ ਨੂੰ ਇਨ੍ਹਾਂ ਕੰਮਾਂ ਲਈਅਦਾਲਤਜਾਣਦੀਲੋੜਨਹੀਂ ਰਹੇਗੀ।
ਸਮਾਲਕਲੇਮਸਕੋਰਟਈਫ਼ਾਈਲਿੰਗ ਅਗਸਤ 2014 ਤੋਂ ਹੀ ਉਪਲਬਧ ਹੈ ਅਤੇ ਇਸ ਇਕ ਸਮਝੌਤੇ ਜਾਂ ਐਗਰੀਮੈਂਟਲਈਰਾਸ਼ੀਤੈਅ ਹੈ, ਜਿਵੇਂ ਕਿ ਅਨਪੇਡਲੋਨ, ਕ੍ਰੈਡਿਟਕਾਰਡਡੈਬਿਟਅਤੇ ਬਕਾਇਆਕਿਰਾਇਆਸ਼ਾਮਲਹੈ। ਹੁਣ 25 ਹਜ਼ਾਰਡਾਲਰ ਤੱਕ ਦੇ ਦਾਅਵੇ ਆਨਲਾਈਨ ਹੀ ਆਪਣੀਆਂ ਸਹੂਲਤਾਂ ਅਨੁਸਾਰ, 24 ਘੰਟੇ ਕਦੇ ਵੀਕੀਤੇ ਜਾ ਸਕਦੇ ਹਨ।ਇਨ੍ਹਾਂ ਵਿਚਪ੍ਰਾਪਰਟੀ ਨੂੰ ਹੋਏ ਨੁਕਸਾਨ ਅਤੇ ਵਿਅਕਤੀਗਤ ਪੱਧਰ ‘ਤੇ ਲੱਗੀ ਸੱਟ ਵੀਸ਼ਾਮਲਹੈ।
ਆਨਲਾਈਨਦਾਅਵਿਆਂ ਨੂੰ ਦੋ ਤਰ੍ਹਾਂ ਨਾਲਕੀਤਾ ਜਾ ਸਕਦਾ ਹੈ, ਜਿਨ੍ਹਾਂ ਵਿਚਫ਼ਾਈਲਿੰਗ ਵਿਜਾਰਡ ਪ੍ਰਮੁਖ ਹੈ ਅਤੇ ਇਹ ਲੋਕਾਂ ਨੂੰ ਆਪਣੇ ਆਪ ਨੂੰ ਪ੍ਰਤੀਨਿੱਧਤਾ ਪ੍ਰਦਾਨਕਰਨਦਾ ਮੌਕਾ ਦਿੰਦਾ ਹੈ ਅਤੇ ਇਹ ਛੋਟੀਆਂ ਅਦਾਲਤਾਂ ਦੀਪ੍ਰਕਿਰਿਆ ਤੋਂ ਵੱਖ ਹੈ।ਵਿਜਾਰਡ ਤੁਹਾਨੂੰ ਪੂਰੀਪ੍ਰਕਿਰਿਆਬਾਰੇ ਦੱਸਦਾ ਹੈ ਅਤੇ ਉਹ ਆਨਲਾਈਨ ਹੀ ਫ਼ੀਸਦਾ ਭੁਗਤਾਨ ਕਰਕੇ ਆਪਣਾਦਾਅਵਾਕਰਸਕਦੇ ਹਨ।
ਉਧਰ, ਕਵਿਕਫ਼ਾਈਲਵਿਚਲੀਗਲਪ੍ਰੋਫ਼ੈਸ਼ਨਲਜ਼ ਅਤੇ ਛੋਟੇ ਦਾਅਵਿਆਂ ਦੀਸਰਵਿਸ ਦੇ ਨਿਯਮਤਯੂਜਰਸ ਤੇਜ਼ੀ ਅਤੇ ਆਸਾਨੀਨਾਲਅਦਾਲਤੀਦਸਤਾਵੇਜ਼ਾਂ ਨੂੰ ਅਪਲੋਡਕਰਸਕਦੇ ਹਨ, ਜੋ ਕਿ ਪਹਿਲਾਂ ਹੀ ਆਫ਼ਲਾਈਨਪੂਰੇ ਕੀਤੇ ਜਾ ਚੁੱਕੇ ਹਨ।
ਸਰਕਾਰ ਇਸ ਤਰ੍ਹਾਂ ਓਨਟਾਰੀਓਵਿਚਆਮਲੋਕਾਂ ਨੂੰ ਨਿਆਂ ਸਸਤਾਅਤੇ ਤੇਜ਼ੀ ਨਾਲਪ੍ਰਦਾਨਕਰਨਾ ਚਾਹੁੰਦੀ ਹੈ। ਉਥੇ ਹੀ ਅਦਾਲਤਦੀਪ੍ਰਕਿਰਿਆਵੀ ਆਧੁਨਿਕ ਅਤੇ ਜ਼ਿੰਮੇਵਾਰਬਣਜਾਵੇਗੀ ਅਤੇ ਲੋਕਾਂ ਦੀਆਂ ਲੋੜਾਂ ਨੂੰ ਪੂਰਾਕੀਤਾ ਜਾ ਸਕੇਗਾ। ਲੋਕਾਂ ਨੂੰ ਵੀਆਪਣੇ ਲਈਇਨਸਾਫ਼ ਪਾਉਣਾ ਕਿਤੇ ਵਧੇਰੇ ਆਸਾਨਅਤੇ ਸਹੂਲਤਪੂਰਨ ਹੋ ਜਾਵੇਗਾ।
20 ਹਜ਼ਾਰਲੋਕਲੈ ਚੁੱਕੇ ਹਨ ਇਹ ਸਰਵਿਸ
2014 ਤੋਂ ਸ਼ੁਰੂ ਕੀਤੇ ਜਾਣ ਤੋਂ ਬਾਅਦ ਤੋਂ ਇਸ ਸਰਵਿਸਦੀਵਰਤੋਂ ਹੁਣ ਤੱਕ 20 ਹਜ਼ਾਰ ਤੋਂ ਵਧੇਰੇ ਲੋਕਕਰ ਚੁੱਕੇ ਹਨਅਤੇ ਉਨ੍ਹਾਂ ਨੇ ਆਪਣੇ ਦਸਤਾਵੇਜ਼ ਆਨਲਾਈਨਜਮ੍ਹਾਂ ਕਰਵਾਹੇ ਹਨ। ਕੁੱਲ 15 ਫ਼ੀਸਦੀਮਾਮਲਿਆਂ ਨੂੰ ਅਦਾਲਤ ਦੇ ਸਮੇਂ ਤੋਂ ਵੱਖ ਫ਼ਾਈਲਕੀਤਾ ਗਿਆ ਹੈ। ਇਸ ਵਿਚਸਾਰੇ ਤਰ੍ਹਾਂ ਦੀਫ਼ੀਸਵੀਸ਼ਾਮਲਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …