ਸਿਆਹ ਮੈਂਬਰਾਂ ਨੂੰ ਵੱਧ ਤੋਂ ਵੱਧ ਪਾਰਲੀਮੈਂਟ ‘ਚ ਭੇਜੋ
ਟੋਰਾਂਟੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਇਹ ਸਵੀਕਾਰ ਕਰਨ ਦਾ ਸਮਾਂ ਆ ਗਿਆ ਹੈ ਕਿ ਦੇਸ਼ ਵਿਚ ਸਿਆਹ ਨਸਲ (ਕਾਲੇ) ਦੇ ਲੋਕਾਂ ਨਾਲ ਨਸਲਵਾਦ ਅਤੇ ਪੱਖਪਾਤ ਵਾਲਾ ਵਤੀਰਾ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਆਖਿਆ ਕਿ ਹੁਣ ਸਮਾਂ ਆ ਗਿਆ ਹੈ ਕਿ 1 ਮਿਲੀਅਨ ਤੋਂ ਵੀ ਵਧ ਸਿਆਹ ਕੈਨੇਡੀਅਨ ਨਾਲ ਸਮਾਨ ਵਿਵਹਾਰ ਕੀਤੇ ਜਾਣ ਦੀ ਕਾਰਵਾਈ ਕੀਤੀ ਜਾਵੇ ਅਤੇ ਵੱਧ ਤੋਂ ਵੱਧ ਸਿਆਹ ਮੈਂਬਰਾਂ ਨੂੰ ਪਾਰਲੀਮੈਂਟ ਵਿਚ ਚੁਣਿਆ ਜਾਵੇ। ਟਰੂਡੋ ਨੇ ਬਲੈਕ ਹਿਸਟਰੀ ਮੰਥ ਦੇ ਜਸ਼ਨਾਂ ਮੌਕੇ ਦਿੱਤੇ ਭਾਸ਼ਣ ਦੌਰਾਨ ਇਹ ਗੱਲ ਕਹੀਆਂ।
ਦੋ ਹਫਤੇ ਪਹਿਲਾਂ ਟਰੂਡੋ ਨੇ ਇਹ ਐਲਾਨ ਕੀਤਾ ਕਿ ਸੰਯੁਕਤ ਰਾਸ਼ਟਰ ਪੀਪਲ ਆਫ ਅਫਰੀਕਨ ਡੀਸੈਂਟ ਨੂੰ ਕੈਨੇਡਾ ਰਸਮੀ ਤੌਰ ‘ਤੇ ਮਾਨਤਾ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਦੁਨੀਆ ਭਰ ਵਿਚ ਸਿਆਹ ਨਸਲ ਦੀਆਂ ਕਮਿਊਨਿਟੀਜ਼ ਨੂੰ ਦਰਪੇਸ਼ ਚੁਣੌਤੀਆਂ ਨੂੰ ਸਹੀ ਢੰਗ ਨਾਲ ਸਮਝਣ ਲਈ ਰਿਸਰਚ ਅਤੇ ਡਾਟਾ ਇਕੱਠਾ ਕਰਨ ਦੀ ਲੋੜ ਹੈ। ਟਰੂਡੋ ਨੇ ਕਿਹਾ ਕਿ ਸਿਆਹ ਕੈਨੇਡੀਅਨਾਂ ਦੀ ਪੈਰਵੀ ਕਰਨ ਵਾਲੇ ਗਰੁੱਪਾਂ ਨੂੰ ਇਹ ਵੀ ਸ਼ਿਕਾਇਤ ਹੈ ਕਿ ਜੇਲ੍ਹਾਂ ਵਿਚ ਇਨ੍ਹਾਂ ਲੋਕਾਂ ਨੂੰ ਤਾੜ ਕੇ ਰੱਖੇ ਜਾਣ ਅਤੇ ਮਾਨਸਿਕ ਸਿਹਤ ਸਬੰਧੀ ਮੁੱਦਿਆਂ ਨਾਲ ਨਜਿੱਠ ਰਹੇ ਅਜਿਹੇ ਲੋਕਾਂ ਨੂੰ ਲੋੜੀਦਾ ਸਮਰਥਨ ਵੀ ਨਹੀਂ ਮਿਲ ਪਾ ਰਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਿਆਹ ਕਮਿਊਨਿਟੀਜ਼ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹੈ। ਟਰੂਡੋ ਹੋਰਾਂ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਅਸੀਂ ਮੰਨੀਏ ਕਿ ਐਂਟੀ ਬਲੈਕ ਨਸਲਵਾਦ ਅਤੇ ਪੱਖਪਾਤ ਮੌਜੂਦ ਹੈ।
ਸਾਨੂੰ ਅਜਿਹੇ ਲੋਕਾਂ ਦੀਆਂ ਕਹਾਣੀਆਂ ਸੁਣਨੀਆਂ ਚਾਹੀਦੀਆਂ ਹਨ ਅਤੇ ਮੰਨਣੀਆਂ ਚਾਹੀਦੀਆਂ ਹਨ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਚਮੜੀ ਦੇ ਰੰਗ ਤੋਂ ਪਛਾਣਿਆ ਜਾ ਰਿਹਾ ਹੈ। ਸਾਨੂੰ ਸਾਰਿਆਂ ਨੂੰ ਬਰਾਬਰ ਮੌਕਾ ਅਤੇ ਸਾਰਿਆਂ ਨਾਲ ਸਮਾਨ ਵਿਵਹਾਰ ਯਕੀਨੀ ਬਣਾਉਣ ਲਈ ਕਾਰਵਾਈ ਕਰਨ ਦਾ ਮੌਕਾ ਆ ਗਿਆ ਹੈ। ਇਸ ਮੌਕੇ ਬਲੈਕ ਕੈਨੇਡੀਅਨ ਦੀਆਂ ਪ੍ਰਾਪਤੀਆਂ ਦੇ ਸਨਮਾਨ ਵਿਚ 2 ਡਾਕ ਟਿਕਟਾਂ ਵੀ ਜਾਰੀ ਕੀਤੀਆਂ ਗਈਆਂ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …