24.8 C
Toronto
Monday, August 17, 2026
spot_img
Homeਭਾਰਤਰਾਜੀਵ ਕਪੂਰ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

ਰਾਜੀਵ ਕਪੂਰ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

ਰਾਜੀਵ ਕਪੂਰ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤਮੁੰਬਈ/ਬਿਊਰੋ ਨਿਊਜ਼ : ਬਾਲੀਵੁੱਡ ਅਦਾਕਾਰ, ਨਿਰਮਾਤਾ ਅਤੇ ਅਦਾਕਾਰ ਰਾਜੀਵ ਕਪੂਰ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਰਾਜੀਵ ਕਪੂਰ ‘ਸ਼ੋਅ ਮੈਨ’ ਰਾਜ ਕਪੂਰ ਦੇ ਸਭ ਤੋਂ ਛੋਟੇ ਬੇਟੇ ਅਤੇ ਰਿਸ਼ੀ ਕਪੂਰ ਦੇ ਛੋਟੇ ਭਰਾ ਸਨ। ਮੀਡੀਆ ਰਿਪੋਰਟਾਂ ਮੁਤਾਬਕ 58 ਸਾਲਾ ਰਾਜੀਵ ਕਪੂਰ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਇਕ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ। ਜਿੱਥੇ ਉਨ੍ਹਾਂ ਨੇ ਆਖ਼ਰੀ ਸਾਹ ਲਏ। ਰਾਜੀਵ ਕਪੂਰ ਨੇ ਕਈ ਫਿਲਮਾਂ ਵਿਚ ਕੰਮ ਕੀਤਾ ਅਤੇ ਉਨ੍ਹਾਂ ਨੂੰ ਪਹਿਚਾਣ 1985 ਵਿਚ ਰਿਲੀਜ਼ ਹੋਈ ਫਿਲਮ ‘ਰਾਮ ਤੇਰੀ ਗੰਗਾ ਮੈਲੀ’ ਤੋਂ ਮਿਲੀ। ਪੂਰੇ ਫਿਲਮੀ ਜਗਤ ਨੇ ਰਾਜੀਵ ਕਪੂਰ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਰਾਜੀਵ ਕਪੂਰ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ 1983 ਵਿੱਚ ਫਿਲਮ ‘ਏਕ ਜਾਨ ਹੈਂ ਹਮ’ ਨਾਲ ਕੀਤੀ ਸੀ। ਰਾਜੀਵ ਨੇ ‘ਆਸਮਾਨ’, ‘ਲਵਰ ਬੁਆਏ’, ‘ਜ਼ਬਰਦਸਤ’ ਤੇ ‘ਹਮ ਤੋਂ ਚਲੇ ਪਰਦੇਸ’ ਜਿਹੀਆਂ ਕਈਆਂ ਫਿਲਮਾਂ ਕੀਤੀਆਂ।

RELATED ARTICLES
POPULAR POSTS