17.5 C
Toronto
Tuesday, September 16, 2025
spot_img
Homeਪੰਜਾਬਸਾਬਕਾ ਵਿਧਾਇਕ ਕੁਲਦੀਪ ਵੈਦ ਦੀਆਂ ਹੋਰ ਵਧੀਆਂ ਮੁਸ਼ਕਿਲਾਂ

ਸਾਬਕਾ ਵਿਧਾਇਕ ਕੁਲਦੀਪ ਵੈਦ ਦੀਆਂ ਹੋਰ ਵਧੀਆਂ ਮੁਸ਼ਕਿਲਾਂ

ਵਿਜੀਲੈਂਸ ਨੇ 20 ਮਾਰਚ ਨੂੰ ਪੁੱਛਗਿੱਛ ਲਈ ਕੀਤਾ ਤਲਬ
ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਦੀਆਂ ਮੁਸ਼ਕਿਲਾਂ ਵਧਦੀਆਂ ਹੀ ਜਾ ਰਹੀਆਂ ਹਨ। ਲੁਧਿਆਣਾ ਸਥਿਤ ਕੋਠੀ ਦੇ ਸਰਚ ਅਪ੍ਰੇਸ਼ਨ ਅਤੇ ਪੈਮਾਇਸ਼ ਤੋਂ ਬਾਅਦ ਹੁਣ ਵਿਜੀਲੈਂਸ ਉਨ੍ਹਾਂ ਦੇ ਆਈਏਐਸ ਕਾਰਜਕਾਲ ਦੌਰਾਨ ਹੋਏ ਘਪਲਿਆਂ ਦੀ ਵੀ ਜਾਂਚ ਕਰੇਗੀ। ਉਨ੍ਹਾਂ ਆਈਏਐਸ ਅਫ਼ਸਰ ਰਹਿੰਦਿਆਂ ਕਿਹੜੇ-ਕਿਹੜੇ ਵਿਅਕਤੀਆਂ ਨੂੰ ਫਾਇਦਾ ਪਹੁੰਚਾਇਆ, ਇਸ ਸਬੰਧੀ ਰਿਕਾਰਡ ਤਿਆਰ ਕੀਤਾ ਜਾ ਰਿਹਾ ਹੈ। ਕੁਲਦੀਪ ਵੈਦ ਦੀ ਪ੍ਰਾਪਰਟੀ ਦਾ ਲੇਖਾ-ਜੋਖਾ ਵੀ ਵਿਜੀਲੈਂਸ ਵੱਲੋਂ ਕੀਤਾ ਜਾ ਰਿਹਾ ਹੈ। ਵਿਜੀਲੈਂਸ ਨੇ ਗਲਾਡਾ, ਇੰਪਰੂਵਮੈਂਟ ਟਰੱਸਟ ਅਤੇ ਨਿਗਮ ਨਿਗਮ ਕੋਲੋਂ ਵੈਦ ਦੀ ਜ਼ਮੀਨ ਅਤੇ ਪ੍ਰਾਪਰਟੀ ਸਬੰਧੀ ਰਿਕਾਰਡ ਵੀ ਮੰਗਿਆ ਗਿਆ ਹੈ। ਇਸ ਤੋਂ ਇਲਾਵਾ ਵੈਦ ਗੈਰਕਾਨੂੰਨੀ ਬਿਲਡਿੰਗ ਨਿਰਮਾਣ ਦੇ ਮਾਮਲੇ ਵਿਚ ਵੀ ਘਿਰ ਚੁੱਕੇ ਹਨ ਜਿਸ ’ਚ ਉਨ੍ਹਾਂ ਦੀ ਅਪਰ ਹਾਊਸ ਨਾਮ ਦੀ ਇਕ ਬਿਲਡਿੰਗ ਹੈ, ਜਿਸ ’ਚ ਇਕ ਕਲਾਰਕ-ਇਨ ਨਾਮ ਦਾ ਹੋਟਲ, ਇਕ ਸਰਕਾਰੀ ਬੈਂਕ, ਅਪਰ ਹਾਊਸ ਰੈਸਟੋਰੈਂਟ ਸਮੇਤ ਕੁੱਝ ਹੋਰ ਥਾਵਾਂ ਇਥੇ ਲੋਕਾਂ ਨੂੰ ਕਿਰਾਏ ’ਤੇ ਦਿੱਤੀਆਂ ਗਈਆਂ ਹਨ। ਇਸ ਬਿਲਡਿੰਗ ਦਾ ਸਿਰਫ਼ 2 ਮੰਜਿਲਾਂ ਦਾ ਨਕਸ਼ਾ ਪਾਸ ਹੈ ਜਦਕਿ 3 ਮੰਜ਼ਿਲਾਂ ਗੈਰਕਾਨੂੰਨੀ ਢੰਗ ਨਾਲ ਬਣਾਈਆਂ ਗਈਆਂ ਹਨ। ਉਧਰ ਵਿਜੀਲੈਂਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦਾ ਸਾਹਮਣੇ ਕਰ ਰਹੇ ਸਾਬਕਾ ਵਿਧਾਇਕ ਕੁਲਦੀਪ ਵੈਦ ਨੂੰ 20 ਮਾਰਚ ਨੂੰ ਵਿਜੀਲੈਂਸ ਦਫ਼ਤਰ ’ਚ ਪੇਸ਼ ਹੋਣ ਲਈ ਹੁਕਮ ਜਾਰੀ ਕੀਤੇ ਗਏ ਹਨ।

RELATED ARTICLES
POPULAR POSTS