Breaking News
Home / ਪੰਜਾਬ / ਫਿਲਮ ਨਿਰਦੇਸ਼ਕ ਅਤੇ ਉੱਘੇ ਨਾਵਲਕਾਰ ਬੂਟਾ ਸਿੰਘ ਸ਼ਾਦ ਨਹੀਂ ਰਹੇ

ਫਿਲਮ ਨਿਰਦੇਸ਼ਕ ਅਤੇ ਉੱਘੇ ਨਾਵਲਕਾਰ ਬੂਟਾ ਸਿੰਘ ਸ਼ਾਦ ਨਹੀਂ ਰਹੇ

ਬਠਿੰਡਾ : ਮਸ਼ਹੂਰ ਫਿਲਮ ਨਿਰਦੇਸ਼ਕ ਬੂਟਾ ਸਿੰਘ ਸ਼ਾਦ ਦਾ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੀ ਤਹਿਸੀਲ ਏਲਨਾਬਾਦ ਦੇ ਪਿੰਡ ਕੁਮਥਲਾ ਵਿਖੇ ਦੇਹਾਂਤ ਹੋ ਗਿਆ। ਬੂਟਾ ਸਿੰਘ ਸ਼ਾਦ ਦਾ ਪੂਰਾ ਪਰਿਵਾਰ ਬਠਿੰਡਾ ਜ਼ਿਲ੍ਹੇ ਦੇ ਪਿੰਡ ਦਾਨ ਸਿੰਘ ਵਾਲਾ ਨੂੰ ਛੱਡ ਕੇ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਪਿੰਡ ਕੁਮਥਲਾ ‘ਚ ਰਹਿਣ ਲੱਗ ਪਿਆ ਸੀ। ਬੂਟਾ ਸਿੰਘ ਨੇ ਫਿਲਮ ਸਿਟੀ ਮੁੰਬਈ ‘ਚ ਰਹਿ ਕੇ ਕਈ ਫਿਲਮਾਂ ਬਣਾਈਆਂ ਤੇ ਉਨ੍ਹਾਂ ਦਾ ਨਿਰਦੇਸ਼ਨ ਕੀਤਾ। ਸ਼ੁਰੂ ਵਿੱਚ ਪ੍ਰਕਾਸ਼ਿਤ ਹੋਈ ਉਨ੍ਹਾਂ ਦੀ ਮੋਰਨੀ ਕਹਾਣੀ ਬਹੁਤ ਮਸ਼ਹੂਰ ਹੋਈ, ਜਿਸ ਕਾਰਨ ਉਨ੍ਹਾਂ ਨੂੰ ਬੂਟਾ ਸਿੰਘ ਸ਼ਾਦ ਮੋਰਨੀ ਵਾਲਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ। ਉਨ੍ਹਾਂ 35 ਨਾਵਲ ਲਿਖੇ ਜੋ ਬਹੁਤ ਪ੍ਰਸਿੱਧ ਹੋਏ। ਪਿਛਲੇ ਕਾਫੀ ਸਮੇਂ ਤੋ ਉਹ ਏਲਨਾਬਾਦ ਨੇੜੇ ਪਿੰਡ ਕੁਮਥਲਾ ‘ਚ ਆਪਣੇ ਪਰਿਵਾਰ ਕੋਲ ਰਹਿ ਰਹੇ ਸਨ।

 

Check Also

ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇ ਨਵੇਂ ਮੰਤਰੀ

ਸੀਐਮ ਮਾਨ ਨੇ ਮੰਤਰੀਆਂ ਨੂੰ ਸੰਜੀਦਗੀ ਨਾਲ ਕੰਮ ਕਰਨ ਦੀ ਦਿੱਤੀ ਸਲਾਹ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …