17 C
Toronto
Wednesday, September 17, 2025
spot_img
Homeਭਾਰਤਨਾਭਾ ਜੇਲ੍ਹ 'ਚ ਕੈਦੀ ਮਨਦੀਪ ਸਿੰਘ ਦਾ ਹੋਇਆ ਵਿਆਹ

ਨਾਭਾ ਜੇਲ੍ਹ ‘ਚ ਕੈਦੀ ਮਨਦੀਪ ਸਿੰਘ ਦਾ ਹੋਇਆ ਵਿਆਹ

ਮਨਦੀਪ ਦੋਹਰੇ ਕਤਲ ਕਾਂਡ ਵਿਚ ਭੁਗਤ ਰਿਹਾ ਹੈ ਸਜ਼ਾ
ਨਾਭਾ/ਬਿਊਰੋ ਨਿਊਜ਼
ਨਾਭਾ ਜੇਲ੍ਹ ਵਿਚ ਅੱਜ ਦੋਹਰੇ ਕਤਲ ਕਾਂਡ ਦੀ ਸਜ਼ਾ ਭੁਗਤ ਰਹੇ ਕੈਦੀ ਮਨਦੀਪ ਸਿੰਘ ਦਾ ਵਿਆਹ ਉਸਦੀ ਮੰਗੇਤਰ ਪਵਨਦੀਪ ਕੌਰ ਨਾਲ ਪੂਰਨ ਗੁਰਮਰਿਆਦਾ ਅਨੁਸਾਰ ਹੋਇਆ। ਪਵਨਦੀਪ ਕੌਰ ਦਾ ਰਿਸ਼ਤਾ ਮਨਦੀਪ ਸਿੰਘ ਨਾਲ ਹੋਇਆ ਸੀ ਅਤੇ 2016 ਵਿਚ ਦੋਹਾਂ ਦਾ ਵਿਆਹ ਹੋਣਾ ਤੈਅ ਹੋਇਆ ਸੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕੈਦੀ ਮਨਦੀਪ ਸਿੰਘ ਨੂੰ ਇਕ ਮਹੀਨੇ ਦੀ ਪੈਰੋਲ ਨਹੀਂ ਦਿੱਤੀ। ਇਸ ‘ਤੇ ਗੁੱਸੇ ‘ਚ ਆਈ ਪਵਨਦੀਪ ਨੇ ਉਸਦੀ ਤਸਵੀਰ ਨਾਲ ਹੀ ਵਿਆਹ ਦਾ ਐਲਾਨ ਕਰ ਦਿੱਤਾ ਸੀ। ਇਹ ਮਾਮਲਾ ਮੋਗਾ ਜ਼ਿਲ੍ਹੇ ਦੇ ਇਕ ਪਿੰਡ ਦਾ ਹੈ। ਮਨਦੀਪ ਸਿੰਘ ਆਪਣੇ ਪਿੰਡ ਦੇ ਸਰਪੰਚ ਤੇ ਉਸਦੇ ਗੰਨਮੈਨ ਦੀ ਹੱਤਿਆ ਦੇ ਦੋਹਰੇ ਕਤਲ ਕਾਂਡ ਦੇ ਦੋਸ਼ ਵਿਚ ਸਜ਼ਾ ਭੁਗਤ ਰਿਹਾ ਹੈ। ਧਿਆਨ ਰਹੇ ਕਿ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਅਜੈ ਤਿਵਾੜੀ ਅਤੇ ਐਨ ਐਸ ਗਿੱਲ ‘ਤੇ ਆਧਾਰਿਤ ਦੋ ਮੈਂਬਰੀ ਬੈਂਚ ਨੇ ਨਾਭਾ ਜੇਲ੍ਹ ਅਧਿਕਾਰੀਆਂ ਨੂੰ ਦੋਵਾਂ ਦਾ ਵਿਆਹ ਕਰਵਾਉਣ ਵਾਸਤੇ ਢੁਕਵੇਂ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਸੀ। ਇਸ ਸਬੰਧੀ ਦੋਹਾਂ ਪਰਿਵਾਰਾਂ ਨੂੰ ਛੇ ਘੰਟੇ ਦੀ ਮੋਹਲਤ ਦਿੱਤੀ ਗਈ।

RELATED ARTICLES
POPULAR POSTS