Breaking News
Home / ਦੁਨੀਆ / ਨਵੀਂ ਦਿੱਲੀ ਦੇ ਹਵਾਈ ਅੱਡੇ ‘ਤੇ ਬੱਚਿਆਂ ਦੇ ਡਾਇਪਰਾਂ ‘ਚੋਂ ਮਿਲੇ ਸੋਨੇ ਦੇ ਬਿਸਕੁਟ

ਨਵੀਂ ਦਿੱਲੀ ਦੇ ਹਵਾਈ ਅੱਡੇ ‘ਤੇ ਬੱਚਿਆਂ ਦੇ ਡਾਇਪਰਾਂ ‘ਚੋਂ ਮਿਲੇ ਸੋਨੇ ਦੇ ਬਿਸਕੁਟ

dyper-gold-news-copy-copyਬਰਾਮਦ ਸੋਨੇ ਦੇ ਬਿਸਕੁਟਾਂ ਦਾ ਭਾਰ 16 ਕਿਲੋ
ਨਵੀਂ ਦਿੱਲੀ/ਬਿਊਰੋ ਨਿਊਜ਼ : ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਬੱਚਿਆਂ ਦੇ ਡਾਇਪਰਾਂ ਵਿਚੋਂ ਸੁਰੱਖਿਆ ਏਜੰਸੀਆਂ ਨੇ ਸੋਨੇ ਦੇ ਬਿਸਕੁਟ ਬਰਾਮਦ ਕੀਤੇ ਹਨ, ਜਿਨ੍ਹਾਂ ਦਾ ਭਾਰ ਘੱਟੋ-ਘੱਟ 16 ਕਿਲੋ ਹੈ। ਇਹ ਬਿਸਕੁਟ ਦੁਬਈ ਤੋਂ ਆਏ ਯਾਤਰੀਆਂ ਨੇ ਆਪਣੇ ਨਾਲ ਲਿਆਂਦੇ ਬੱਚਿਆਂ ਦੇ ਡਾਇਪਰਾਂ ਤੇ ਤੌਲੀਏ ਵਿੱਚ ਲੁਕਾਏ ਹੋਏ ਸਨ। ਪ੍ਰਾਪਤ ਜਾਣਕਾਰੀ ਮੁਤਾਬਕ ਸੋਮਵਾਰ ਸਵੇਰੇ 7 ਵਜੇ ਜਦੋਂ ਦੁਬਈ ਤੋਂ ਛੇ ਯਾਤਰੀਆਂ ਦਾ ਇੱਕ ਗੁੱਟ ਇੱਥੇ ਪੁੱਜਿਆ ਤਾਂ ਸੁਰੱਖਿਆ ਦਸਤਿਆਂ ਵੱਲੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤੇ ਸੋਨੇ ਦੇ ਬਿਸਕੁਟ ਬਰਾਮਦ ਹੋਏ। ਬਰਾਮਦ ਕੀਤੇ ਹਰ ਬਿਸਕੁਟ ਦਾ ਭਾਰ ਇੱਕ ਕਿਲੋ ਹੈ ਤੇ ਕੁਲ 16 ਬਿਸਕੁਟ ਬਰਾਮਦ ਕੀਤੇ ਗਏ ਹਨ। ਦੁਬਈ ਤੋਂ ਆਏ ਯਾਤਰੀਆਂ ਨੇ ਚਲਾਕੀ ਨਾਲ ਇਹ ਬਿਸਕੁਟ ਆਪਣੇ ਨਾਲ ਲਿਆਂਦੇ ਦੋ ਬੱਚਿਆਂ ਦੇ ਡਾਇਪਰਾਂ ਅਤੇ ਤੌਲੀਏ ਵਿੱਚ ਲੁਕਾਏ ਹੋਏ ਸਨ। ਸੁਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਯਾਤਰੀਆਂ ਦੇ ਜਿਹੜੇ ਗੁੱਟ ਦੀ ਤਲਾਸ਼ੀ ਲਈ ਗਈ ਹੈ ਉਸ ਵਿੱਚ ਦੋ ਜੋੜੇ ਅਤੇ ਦੋ ਬੱਚੇ ਸਨ ਅਤੇ ਇਹ ਸਾਰੇ ਸੂਰਤ ਦੇ ਰਹਿਣ ਵਾਲੇ ਹਨ। ਇਸ ਮਾਮਲੇ ਸਬੰਧੀ ਹੋਰ ਜਾਣਕਾਰੀ ਹਾਸਲ ਕਰਨ ਲਈ ਕਸਟਮ ਵਿਭਾਗ ਵੱਲੋਂ ਇਨ੍ਹਾਂ ਯਾਤਰੀਆਂ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਅਤੇ ਹੋਰ ਅਹਿਮ ਜਾਣਕਾਰੀ ਸਾਹਮਣੇ ਆਉਣ ਦੀ ਆਸ ਹੈ। ઠ

Check Also

ਆਸਟਰੇਲੀਆ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ’ਤੇ ਰੱਖਿਆ ਗਿਆ ਝੀਲ ਦਾ ਨਾਂ

ਵਿਕਟੋਰੀਆ ਸਰਕਾਰ ਨੇ ਲੰਗਰ ਲਈ 6 ਲੱਖ ਡਾਲਰ ਦੇਣ ਦਾ ਵੀ ਕੀਤਾ ਐਲਾਨ ਅੰਮਿ੍ਰਤਸਰ/ਬਿਊਰੋ ਨਿਊਜ਼ …