18 C
Toronto
Monday, September 15, 2025
spot_img
Homeਦੁਨੀਆਸਰੀ ਵਿੱਚ ਪੰਜਾਬੀ ਨੌਜਵਾਨ ਦਾ ਕਤਲ

ਸਰੀ ਵਿੱਚ ਪੰਜਾਬੀ ਨੌਜਵਾਨ ਦਾ ਕਤਲ

ਵੈਨਕੂਵਰ : ਸਰੀ ਵਿਚ ਬਦਮਾਸ਼ ਟੋਲੇ ਵੱਲੋਂ ਇਕ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਛਾਣ ਬਿਕਰਮਜੀਤ ਸਿੰਘ ਖੱਖ ਵਜੋਂ ਹੋਈ ਹੈ।
ਪੁਲਿਸ ਦਾ ਕਹਿਣਾ ਹੈ ਕਿ ਉਹ ਡਰੱਗਜ਼ ਦਾ ਧੰਦਾ ਕਰਦਾ ਸੀ ਅਤੇ ਬਦਮਾਸ਼ਾਂ ਦੇ ਇਕ ਗਰੋਹ ਦਾ ਮੈਂਬਰ ਸੀ। ਉਸ ਉੱਤੇ ਪਿਛਲੇ ਮਹੀਨੇ ਰਿਚਮੰਡ ਵਿੱਚ ਵੀ ਕਾਤਲਾਨਾ ਹਮਲਾ ਹੋਇਆ ਸੀ, ਜਿਸ ਵਿਚ ਉਹ ਵਾਲ-ਵਾਲ ਬਚ ਗਿਆ ਸੀ। ਜਾਂਚ ਟੀਮ ਦੇ ਬੁਲਾਰੇ ਕਾਰਪੋਰਲ ਫਰੈਂਕ ਜੰਗ ਅਨੁਸਾਰ ਸ਼ਾਮ ਵੇਲੇ 139 ਸਟਰੀਟ ਅਤੇ 58ਏ ਐਵੇਨਿਊ ਸਥਿਤ ਇਕ ਘਰ ਉੱਤੇ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਸੀ। ਪੁਲਿਸ ਜਦੋਂ ਉੱਥੇ ਪਹੁੰਚੀ ਤਾਂ ਬਿਕਰਮਜੀਤ ਗੰਭੀਰ ਜ਼ਖ਼ਮੀ ਹਾਲਤ ਵਿਚ ਉੱਥੇ ਪਿਆ ਸੀ, ਜਿਸ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਇਸ ਘਟਨਾ ਤੋਂ ਥੋੜ੍ਹੀ ਦੇਰ ਬਾਅਦ ਉੱਥੋਂ ਦੋ ਕਿਲੋਮੀਟਰ ਦੂਰ ਕੋਲ ਬਰੁੱਕ ਰੋਡ ਉੱਤੇ ਇਕ ਕਾਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ। ਪੁਲਿਸ ਅਨੁਸਾਰ ਉਸ ਕਾਰ ਨੂੰ ਅੱਗ ਸਬੂਤ ਮਿਟਾਉਣ ਲਈ ਲਾਈ ਗਈ ਹੋ ਸਕਦੀ ਹੈ।

RELATED ARTICLES
POPULAR POSTS