27.1 C
Toronto
Wednesday, July 15, 2026
spot_img
Homeਕੈਨੇਡਾਨਸੀਬ ਸਿੰਘ ਸੰਧੂ ਬਣੇ ਇਮੀਰਾਲਡ ਕੌਸਟ ਸੀਨੀਅਰਜ਼ ਕਲੱਬ ਦੇ ਪਹਿਲੇ ਪ੍ਰਧਾਨ

ਨਸੀਬ ਸਿੰਘ ਸੰਧੂ ਬਣੇ ਇਮੀਰਾਲਡ ਕੌਸਟ ਸੀਨੀਅਰਜ਼ ਕਲੱਬ ਦੇ ਪਹਿਲੇ ਪ੍ਰਧਾਨ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਬਰੈਂਪਟਨ ਖੇਤਰ ਦੇ ਮਿਸੀਸਾਗਾ ਰੋਡ ਅਤੇ ਮੇਅਫੀਲਡ ਏਰੀਏ ਦੇ ਨਵੇਂ ਆਬਾਦ ਹੋਏ ਹਿੱਸੇ ਦੇ ਸੀਨੀਅਰਜ਼ ਵੱਲੋਂ ਇਕੱਠੇ ਹੋ ਕੇ ਨਵੇਂ ਸੀਨੀਅਰਜ਼ ਕਲੱਬ ਦਾ ਗਠਨ ਕੀਤਾ ਗਿਆ। ਇਸ ਨਵੀਂ ਕਲੱਬ ਦਾ ਨਾਮ ਇਮੀਰਾਲਡ ਕੌਸਟ ਸੀਨੀਅਰਜ਼ ਕਲੱਬ ਰੱਖਿਆ ਗਿਆ ਹੈ ਅਤੇ ਇਸ ਕਲੱਬ ਦੇ ਪਹਿਲੇ ਪ੍ਰਧਾਨ ਉੱਘੇ ਸਮਾਜਿਕ ਆਗੂ ਨਸੀਬ ਸਿੰਘ ਸੰਧੂ ਨੂੰ ਚੁਣਿਆ ਗਿਆ ਹੈ ਅਤੇ ਇਸ ਤੋਂ ਇਲਾਵਾ ਬਾਕੀ ਅਹੁਦੇਦਾਰਾਂ ਵਿੱਚ ਵਾਈਸ ਪ੍ਰਧਾਨ ਗਿਆਨ ਸਿੰਘ ਢਿੱਲੋਂ, ਕੈਸ਼ੀਅਰ ਚਮਕੌਰ ਸਿੰਘ ਧਾਲੀਵਾਲ, ਸਕੱਤਰ ਸੁਖਦੇਵ ਸਿੰਘ ਸੇਖੋਂ, ਡਾਇਰੈਕਟਰ ਗੁਰਚਰਨ ਸਿੰਘ ਸਿੱਧੂ ਅਤੇ ਦਿਲਬਾਗ ਸਿੰਘ, ਲੇਡੀ ਡਾਇਰੈਕਟਰ ਬੀਬੀ ਹਰੀਸ਼ਾਨ ਕਾਂਤਾ ਵਰਮਾ ਚੁਣੇ ਗਏ ਹਨ। ਨਸੀਬ ਸਿੰਘ ਸੰਧੂ ਦੇ ਦੱਸਣ ਅਨੁਸਾਰ ਚੋਣਾਂ ਮੌਕੇ ਹਰਚੰਦ ਸਿੰਘ ਢਿੱਲੋਂ, ਵਿਜੇ ਲੁਧਿਆਣਾ, ਮੋਹਿਨੀ ਸ਼ਰਮਾ, ਨਿਰਮਲ ਸਿੰਘ ਮਾਨ ਅਤੇ ਸੁਖਦੇਵ ਸਿੰਘ ਕੋਕਰੀ ਆਦਿ ਵੀ ਮੌਜੂਦ ਸਨ।

 

RELATED ARTICLES
POPULAR POSTS