ਬਰੈਂਪਟਨ/ਡਾ. ਝੰਡ : ‘ਲਿਮਕਾ ਬੁੱਕ ਆਫ਼ ਵਰਲਡ ਰਿਕਾਰਡਜ਼’ ਵਿਚ ਆਪਣਾ ਨਾਮ ਦਰਜ ਕਰਵਾ ਚੁੱਕੀ ਮੈਡੀਕਲ ਖ਼ੇਤਰ ਦੀ ਨਾਮਵਰ ਸ਼ਖ਼ਸੀਅਤ ਡਾ. ਨਿਰੰਕਾਰ ਸਿੰਘ ਨੇਕੀ ਪ੍ਰੋਫ਼ੈਸਰ ਆਫ਼ ਮੈਡੀਸੀਨ ਸਰਕਾਰੀ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਜੋ ਪਹਿਲਾਂ ਵੀ ਕਈ ਮੈਡੀਕਲ ਖੋਜ ਰਿਸਾਲਿਆਂ ਦੇ ਸੰਪਾਦਕੀ ਮੰਡਲਾਂ ਵਿਚ ਸ਼ਾਮਲ ਹਨ, ਨੂੰ ‘ਅਫ਼ਰੀਕਨ ਜਰਨਲ ਆਫ਼ ਹੈੱਲਥ ਸੇਫ਼ਟੀ ਐਂਡ ਐਨਵਾਇਰਨਮੈਂਟ’ ਦਾ ਐਡੀਟਰ ਮਿਤੀ 1 ਜੂਨ 2019 ਤੋਂ ਨਿਯੁੱਕਤ ਕੀਤਾ ਗਿਆ ਹੈ ਜਿਸ ਦੀ ਲਿਖਤੀ ਸੂਚਨਾ ਉਨ੍ਹਾਂ ਨੂੰ ਇਸ ਖੋਜ ਰਸਾਲੇ ਦੇ ਮੈਨੇਜਿੰਗ ਐਡੀਟਰ ਬੀਸ਼ੀਰੂ ਟੀ. ਅਬੇਨੀ ਵੱਲੋਂ ਪ੍ਰਾਪਤ ਹੋਈ ਹੈ। ਇਹ ਖੋਜ ਰਿਸਾਲਾ ਕਿਵੋਸ ਰਿਸਰਚ ਗਰੁੱਪ ਵੱਲੋਂ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਡਾ. ਨੇਕੀ ਦੀ ਇਸ ਪ੍ਰਾਪਤੀ ਨਾਲ ਅੰਮ੍ਰਿਤਸਰ ਦਾ ਨਾਂ ਮੈਡੀਕਲ ਦੁਨੀਆਂ ਵਿਚ ਹੋਰ ਵੀ ਉੱਚਾ ਹੋਇਆ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਡਾ. ਨੇਕੀ ਇਸ ਤੋਂ ਪਹਿਲਾਂ ਵੀ ਇਕ ਦਰਜਨ ਤੋਂ ਵਧੀਕ ਮੈਡੀਕਲ ਖੋਜ ਰਿਸਾਲਿਆਂ ਦੇ ਸੰਪਾਦਕ ਹਨ ਅਤੇ ਉਨ੍ਹਾਂ ਦੇ 500 ਤੋਂ ਵਧੀਕ ਡਾਕਟਰੀ ਖੋਜ ਨਾਲ ਸਬੰਧਿਤ ਪੇਪਰ ਛਪ ਚੁੱਕੇ ਹਨ। ਡਾ. ਨੇਕੀ ਦੀ ਇਸ ਨਵੀਂ ਪ੍ਰਾਪਤੀ ‘ਤੇ ਉਨ੍ਹਾਂ ਨੂੰ ਸ਼ੁਭ-ਚਿੰਤਕਾਂ ਵੱਲੋਂ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …