
ਕੈਪਟਨ ਅਮਰਿੰਦਰ ਨੇ ਮਾਮਲਾ ਹਾਈਕਮਾਨ ‘ਤੇ ਛੱਡਿਆ
ਚੰਡੀਗੜ੍ਹ/ਬਿਊਰੋ ਨਿਊਜ਼
ਨਵਜੋਤ ਸਿੰਘ ਸਿੱਧੂ ਦੀ ਪੰਜਾਬ ਸਰਕਾਰ ਵਿਚ ਵਾਪਸੀ ਦੀਆਂ ਚਰਚਾਵਾਂ ਹੋਰ ਜ਼ੋਰ ਫੜਨ ਲੱਗੀਆਂ ਹਨ। ਚਰਚਾ ਹੈ ਕਿ ਕੈਪਟਨ ਅਮਰਿੰਦਰ ਹੁਣ ਨਵਜੋਤ ਸਿੱਧੂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਸਿੱਧੂ ਨੇ ਪਿਛਲੇ ਦਿਨੀਂ ਵੀਡੀਓ ਕਾਨਫਰੰਸਿੰਗ ਜ਼ਰੀਏ ਕਾਂਗਰਸ ਦੀ ਐਨ.ਆਰ.ਆਈ. ਵਿੰਗ ਨੂੰ ਸੰਬੋਧਨ ਕੀਤਾ ਸੀ। ਸਿੱਧੂ ਨੇ ਅਕਾਲੀ ਦਲ ਨੂੰ ਕਈ ਮੁੱਦਿਆਂ ਘੇਰਿਆ, ਪਰ ਆਪਣੀ ਸਰਕਾਰ ਬਾਰੇ ਕੋਈ ਗੱਲ ਨਹੀਂ ਕੀਤੀ।
ਜਦੋਂ ਸਿੱਧੂ ਦੇ ਸੂਬਾ ਸਰਕਾਰ ਵਿੱਚ ਅਹਿਮ ਅਹੁਦੇ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਗੱਲ ਹਾਈਕਮਾਨ ‘ਤੇ ਛੱਡ ਦਿੱਤੀ। ਉਨ੍ਹਾਂ ਕਿਹਾ ਕਿ ਸਿੱਧੂ ਹੁਣ ਵੀ ਕਾਂਗਰਸ ਦੇ ਮੈਂਬਰ ਹਨ ਤੇ ਜੇਕਰ ਉਹ ਪਾਰਟੀ ਜਾਂ ਫਿਰ ਸਰਕਾਰ ਵਿੱਚ ਕੋਈ ਅਹੁਦਾ ਚਾਹੁੰਦੇ ਹਨ ਤਾਂ ਉਸ ਦਾ ਫ਼ੈਸਲਾ ਕੌਮੀ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਕਰਨਗੇ।