Breaking News
Home / ਭਾਰਤ / ਤਾਜ ਮਹਿਲ ਨੂੰ ਯੂਨੈਸਕੋ ਵਿਸ਼ਵ ਵਿਰਾਸਤ ‘ਚ ਮਿਲਿਆ ਦੂਜਾ ਦਰਜਾ

ਤਾਜ ਮਹਿਲ ਨੂੰ ਯੂਨੈਸਕੋ ਵਿਸ਼ਵ ਵਿਰਾਸਤ ‘ਚ ਮਿਲਿਆ ਦੂਜਾ ਦਰਜਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਆਗਰਾ ਵਿਚ ਬਣੇ ਤਾਜ ਮਹਿਲ ਨੂੰ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ ਵਿਚ ਦੂਜਾ ਨੰਬਰ ਮਿਲਿਆ ਹੈ। ਸੈਰ ਸਪਾਟਾ ਕੰਪਨੀ ਦੇ ਪੋਰਟਲ ‘ਤੇ ਦਾਅਵਾ ਕੀਤਾ ਗਿਆ ਹੈ ਕਿ ਪਿਆਰ ਦੀ ਨਿਸ਼ਾਨੀ ਤਾਜ ਮਹਿਲ ਨੂੰ ਹਰ ਵਰ੍ਹੇ 80 ਲੱਖ ਸੈਲਾਨੀ ਦੇਖਣ ਆਉਂਦੇ ਹਨ ਅਤੇ ਇਸ ਨੂੰ ਕੰਬੋਡੀਆ ਦੇ ਆਂਗਕੋਰ ਵਾਟ ਤੋਂ ਬਾਅਦ ਦੂਜਾ ਦਰਜਾ ਦਿੱਤਾ ਗਿਆ ਹੈ। ਟ੍ਰਿਪ ਐਡਵਾਈਜ਼ਰ ਨੇ ਕੌਮੀ ਤੇ ਕੌਮਾਂਤਰੀ ਸਮੀਖਿਆਵਾਂ ਅਤੇ ਰੇਟਿੰਗਜ਼ ‘ਤੇ ਆਧਾਰਿਤ ਬਿਹਤਰੀਨ ਯੂਨੈਸਕੋ ਸੱਭਿਆਚਾਰਕ ਅਤੇ ਕੁਦਰਤੀ ਵਿਰਾਸਤੀ ਸਥਾਨਾਂ ਦੀ ਸੂਚੀ ਕੱਢੀ ਹੈ। ਟਰੈਵਲ ਪੋਰਟਲ ਵਿਚ ਕਿਹਾ ਗਿਆ ਹੈ ਕਿ ਸੈਂਕੜੇ ਦੌਰਿਆਂ ਮਗਰੋਂ ਵੀ ਲੋਕ ਤਾਜ ਮਹਿਲ ਦੇਖਣ ਲਈ ਮੁੜ ਆਉਣ ਦੀ ਇੱਛਾ ਰਖਦੇ ਹਨ। ਉਹ ਦਿਨ ਚੜ੍ਹਨ ਜਾਂ ਸੂਰਜ ਢਲਣ ਦਾ ਨਜ਼ਾਰਾ ਮਾਨਣ ਦੇ ਨਾਲ ਨਾਲ ਘਰ ਦਾ ਬਣਿਆ ਭੋਜਨ ਖਾਣ ਨੂੰ ਵੀ ਤਰਜੀਹ ਦਿੰਦੇ ਹਨ। ਟ੍ਰਿਪ ਐਡਵਾਈਜ਼ਰ ਨੇ ਕਿਹਾ ਕਿ ਆਂਗਕੋਰ ਵਾਟ ਇਤਿਹਾਸਕ ਪੱਖੋਂ ਸੈਰ ਸਪਾਟੇ ਲਈ ਵਧੀਆ ਸਥਾਨ ਹੈ। ਸੂਚੀ ਵਿਚ ਚੀਨ ਦੀ ਦੀਵਾਰ, ਪੇਰੂ ‘ਚ ਮਾਚੂ ਪਿਚੂ, ਬਰਾਜ਼ੀਲ ਦਾ ਇਗੂਆਜ਼ੂ ਨੈਸ਼ਨਲ ਪਾਰਕ, ਇਟਲੀ ਦੇ ਮਟੇਰਾ ਦਾ ਸਾਸੀ, ਪੋਲੈਂਡ ਦੇ ਔਸ਼ਵਿਟਜ਼ ਬਿਰਕੇਨੌ ਅਤੇ ਇਤਿਹਾਸਕ ਕਰਾਕੋਅ, ਯੋਰੋਸ਼ਲਮ ਅਤੇ ਤੁਰਕੀ ਦੇ ਕਈ ਸਥਾਨ ਸ਼ਾਮਲ ਹਨ।

 

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …