45 ਸੈਕਿੰਡ ਤੱਕ ਹੇਕ ਦਾ ਰਿਕਾਰਡ ਅੱਜ ਵੀ ਬਰਕਰਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬ ਦੀ ਲੋਕ ਵਿਰਾਸਤ ਨੂੰ ਸੰਭਾਲਣ ਵਾਲੀ ਸੁਰਾਂ ਦੀ ਮਲਿਕਾ ਗੁਰਮੀਤ ਬਾਵਾ ਨੂੰ ਮਰਨ ਉਪਰੰਤ ਪਦਮ ਭੂਸ਼ਣ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਗੁਰਮੀਤ ਬਾਵਾ ਦੀ ਬੇਟੀ ਗਲੋਰੀ ਬਾਵਾ ਨੂੰ ਪਦਮ ਭੂਸ਼ਣ ਐਵਾਰਡ ਸੌਂਪਿਆ। ਲੰਬੀ ਹੇਕ ਦੀ ਮਲਿਕਾ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਨੇ 77 ਸਾਲ ਪੰਜਾਬ ਦੀ ਵਿਰਾਸਤ ਦੇ ਨਾਮ ਕਰਦੇ ਹੋਏ 21 ਨਵੰਬਰ 2021 ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਧਿਆਨ ਰਹੇ ਕਿ ਸਭਿਅਤਾ ਅਤੇ ਪੰਜਾਬੀ ਲੋਕ ਗਾਇਕੀ ਨੂੰ ਜੀਵਤ ਰੱਖਣ ਵਾਲੀ ਗੁਰਮੀਤ ਬਾਵਾ ਨੇ ਕਈ ਪੰਜਾਬੀ ਗੀਤਾਂ ਵਿਚ ਆਪਣੀ ਆਵਾਜ਼ ਦਿੱਤੀ। ਗੁਰਮੀਤ ਬਾਵਾ ਦਾ ਜਨਮ 1944 ਵਿਚ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੋਠੇ ਵਿਚ ਹੋਇਆ ਸੀ।