‘ਆਪ’ ਦਾ ਜਨਮ ਹੀ ਭ੍ਰਿਸ਼ਟਾਚਾਰ ਰੋਕਣ ਲਈ ਹੋਇਆ : ਕੇਜਰੀਵਾਲ
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਚੋਣ ਕਮਿਸ਼ਨ ਫਿਰ ਤੋਂ ਆਹਮੋ ਸਾਹਮਣੇ ਹੋ ਗਏ ਹਨ। ਚੋਣ ਕਮਿਸ਼ਨ ਨੇ ਕੇਜਰੀਵਾਲ ਦੇ ਉਸ ਸਵਾਲ ਉੱਤੇ ਕਿੰਤੂ ਕੀਤਾ ਜਿਸ ਵਿੱਚ ਉਨ੍ਹਾਂ ਆਖਿਆ ਸੀ ਕਿ ਦੂਜੀਆਂ ਰਾਜਨੀਤਕ ਪਾਰਟੀਆਂ ਤੋਂ ਪੈਸੇ ਲੈਣ ਪਰ ਵੋਟ ਝਾੜੂ ਨੂੰ ਹੀ ਪਾਉਣਾ।
ਚੋਣ ਕਮਿਸ਼ਨ ਨੇ ਸਖ਼ਤ ਚਿਤਾਵਨੀ ਦਿੰਦਿਆਂ ਕੇਜਰੀਵਾਲ ਨੂੰ ਅਜਿਹੇ ਬਿਆਨ ਦੇਣ ਤੋਂ ਰੋਕਿਆ ਸੀ। ਇਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਮੁੱਖ ਚੋਣ ਕਮਿਸ਼ਨ ਨਸੀਮ ਜ਼ੈਦੀ ਨੂੰ ਪੱਤਰ ਲਿਖਿਆ ਸੀ। ਕੇਜਰੀਵਾਲ ਨੇ ਅੱਜ ਫਿਰ ਅਜਿਹਾ ਟਵੀਟ ਕੀਤਾ ਹੈ। ਕੇਜਰੀਵਾਲ ਨੇ ਟਵੀਟ ਕਰ ਕੇ ਆਖਿਆ ਹੈ ਕਿ ਕਮਿਸ਼ਨ ਇਸ ਨੂੰ ਰੋਕਣ ਵਿੱਚ ਨਾਕਾਮਯਾਬ ਰਿਹਾ ਹੈ। ਕੇਜਰੀਵਾਲ ਦਾ ਕਹਿਣਾ ਹੈ ਕਿ ਜਨਤਾ ਜਾਣਦੀ ਹੈ ਕਿ ਭ੍ਰਿਸ਼ਟਾਚਾਰ ਤੇ ਰਿਸ਼ਵਤਖ਼ੋਰੀ ਨਾਲ ਲੜਨ ਦੇ ਲਈ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਹੈ ਤੇ ਪਾਰਟੀ ਇਸ ਉੱਤੇ ਪਹਿਰਾ ਦਿੰਦੀ ਹੈ।
ਆਪ ਨੂੰ ਝਟਕਾ, ਹਿਮਾਂਸ਼ੂ ਪਾਠਕ ਕਾਂਗਰਸ ‘ਚ ਸ਼ਾਮਲ
ਕਰਤਾਰਪੁਰ : ਆਮ ਆਦਮੀ ਪਾਰਟੀ ਨੂੰ ਅੱਜ ਉਸ ਸਮੇਂ ਝਟਕਾ ਲੱਗਾ ਜਦੋਂ ਪੰਜਾਬ ਵਿਚ ਉਸਦੇ ਮੋਢੀ ਮੈਂਬਰ ਹਿਮਾਂਸ਼ੂ ਪਾਠਕ ਕਾਂਗਰਸ ਵਿਚ ਸ਼ਾਮਲ ਹੋ ਗਏ। ਹਿਮਾਂਸ਼ੂ ਮਾਲਵਾ ਤੇ ਦੁਆਬਾ ਵਿਚ ਪਾਰਟੀ ਦਾ ਸੰਵਿਧਾਨ ਬਣਾਉਣ ਵਾਲਿਆਂ ਵਿਚੋਂ ਇੱਕ ਹਨ। ਉਹ ਪੰਜਾਬ ‘ਚ ਨਸ਼ਾ ਵਿਰੋਧੀ ਅੰਦੋਲਨ ਦੇ ਮਾਰਗ ਦਰਸ਼ਕ ਵੀ ਹਨ। ਇਸ ਮੌਕੇ ਪਾਠਕ ਨੇ ਕਿਹਾ ਕਿ ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਸਿਰਫ ਕਾਂਗਰਸ ਹੀ ਕੇਜਰੀਵਾਲ ਤੇ ਉਨ੍ਹਾਂ ਦੇ ਸਾਥੀਆਂ ਦੇ ਲਾਲਚ ਤੋਂ ਬਚਾ ਸਕਦੀ ਹੈ। ਇਸ ਦੌਰਾਨ ਕੈਪਟਨ ਨੇ ਕਿਹਾ ਕਿ ਹਿਮਾਂਸ਼ੂ ਦੇ ਸ਼ਾਮਲ ਹੋਣ ਨਾਲ ਮਾਲਵਾ ਤੇ ਦੁਆਬਾ ਇਲਾਕਿਆਂ ਅੰਦਰ ਕਾਂਗਰਸ ਨੂੰ ਹੋਰ ਮਜ਼ਬੂਤੀ ਮਿਲੇਗੀ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਤੋਂ ਮਛੂਆਰਿਆਂ ਦੀ ਰਿਹਾਈ ਦੀ ਕੀਤੀ ਮੰਗ
ਤਮਿਲਾਂ ਨੂੰ ਪੂਰਾ ਅਧਿਕਾਰ ਦੇਣ ਦੀ ਵੀ ਕੀਤੀ ਗੱਲ ਕੋਲੰਬੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ …