ਨਮਾਜ਼ ਤੋਂ ਬਾਅਦ ਹਿੰਸਾ, ਸੁਰੱਖਿਆ ਬਲਾਂ ਦੇ ਜਵਾਨਾਂ ‘ਤੇ ਪਥਰਾਅ, ਪਾਕਿਸਤਾਨ ਦੇ ਝੰਡੇ ਵੀ ਲਹਿਰਾਏ
ਸ੍ਰੀਨਗਰ/ਬਿਊਰੋ ਨਿਊਜ਼
ਈਦ ‘ਤੇ ਵੀ ਕਸ਼ਮੀਰ ਘਾਟੀ ਵਿਚ ਜੰਮ ਕੇ ਹਿੰਸਾ ਹੋਈ। ਤਿੰਨ ਪੁਲਿਸ ਕਰਮੀਆਂ ਅਤੇ ਭਾਜਪਾ ਨੇਤਾ ਦੀ ਹੱਤਿਆ ਕਰ ਦਿੱਤੀ ਗਈ। ਨਮਾਜ਼ ਤੋਂ ਬਾਅਦ ਥਾਂ-ਥਾਂ ਸੁਰੱਖਿਆ ਬਲਾਂ ‘ਤੇ ਪਥਰਾਅ ਕੀਤਾ ਗਿਆ। ਹਾਲਾਤ ‘ਤੇ ਕਾਬੂ ਪਾਉਣ ਲਈ ਸੁਰੱਖਿਆ ਬਲਾਂ ਨੂੰ ਅੱਥਰੂ ਗੈਸ ਅਤੇ ਪੈਲੇਟ ਗਨ ਦੀ ਵਰਤੋਂ ਕਰਨੀ ਪਈ। ਵਿਰੋਧੀਆਂ ਨੇ ਆਈਐਸ, ਲਸ਼ਕਰ, ਜੈਸ਼, ਹਿਜ਼ਬੁਲ ਤੋਂ ਇਲਾਵਾ ਪਾਕਿਸਤਾਨੀ ਝੰਡੇ ਲਹਿਰਾਏ। ਪਥਰਾਅ ਅਤੇ ਹਿੰਸਾ ਵਿਚ ਸੁਰੱਖਿਆ ਬਲਾਂ ਦੇ ਜਵਾਨਾਂ ਸਮੇਤ ਦੋ ਦਰਜਨ ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਹੋਏ। ਅੱਤਵਾਦੀਆਂ ਨੇ ਕੁਲਗਾਮ ਜ਼ਿਲ੍ਹੇ ਦੇ ਜਰਾਰੀਪੋਰਾ ਵਿਚ ਕਾਂਸਟੇਬਲ ਫੈਆਜ਼ ਅਹਿਮਦ ਸ਼ਾਹ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉਹ ਛੁੱਟੀ ‘ਤੇ ਘਰ ਆਏ ਸਨ ਅਤੇ ਬੁੱਧਵਾਰ ਸਵੇਰੇ ਮਸਜਿਦ ਵਿਚ ਨਮਾਜ਼ ਪੜ੍ਹ ਕੇ ਵਾਪਸ ਪਰਤ ਰਹੇ ਸਨ, ਤਾਂ ਹਿਜ਼ਬੁਲ ਅੱਤਵਾਦੀਆਂ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਪੁਲਵਾਮਾ ਦੇ ਲੌਸਵਾਨੀ ਵਿਚ ਬੁੱਧਵਾਰ ਦੀ ਸ਼ਾਮ ਅੱਤਵਾਦੀਆਂ ਨੇ ਪੁਲਿਸ ਕਰਮੀ ਮੁਹੰਮਦ ਯਾਕੂਬ ਦੀ ਉਨ੍ਹਾਂ ਦੇ ਘਰ ਦੇ ਬਾਹਰ ਅਤੇ ਮੁਹੰਮਦ ਅਸ਼ਰਫ ਡਾਰ ਦੀ ਘਰ ਵਿਚ ਦਾਖਲ ਹੋ ਕੇ ਹੱਤਿਆ ਕਰ ਦਿੱਤੀ।
ਭਾਰਤ ਮਾਤਾ ਦੀ ਜੈ ਕਹਿਣ ‘ਤੇ ਫਾਰੂਕ ਅਬਦੁੱਲਾ ਨਾਲ ਬਦਸਲੂਕੀ, ਜੁੱਤੇ ਉਛਾਲੇ
ਸ੍ਰੀਨਗਰ : ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਡਾ. ਫਾਰੂਕ ਅਬਦੁੱਲਾ ਨੂੰ ‘ਭਾਰਤ ਮਾਤਾ ਦੀ ਜੈ’ ਅਤੇ ‘ਜੈ ਹਿੰਦ’ ਦਾ ਨਾਅਰਾ ਲਗਾਉਣ ਕਾਰਨ ਹਜਰਤਬਲ ਵਿਚ ਬਦਸਲੂਕੀ ਦਾ ਸਾਹਮਣਾ ਕਰਨਾ ਪਿਆ। ਜੁੱਤੇ ਵੀ ਉਛਾਲੇ ਗਏ ਅਤੇ ਉਨ੍ਹਾਂ ਨਾਲ ਧੱਕਾ ਮੁੱਕੀ ਕੀਤੀ ਗਈ। ਵਿਰੋਧ ਵਣਦਾ ਦੇਖ ਫਾਰੂਕ ਮਸਜਿਦ ਵਿਚੋਂ ਚਲੇ ਗਏ। ਇਸ ਤੋਂ ਬਾਅਦ ਫਾਰੂਕ ਅਬਦੁੱਲਾ ਨੇ ਕਿਹਾ ਕਿ ਉਹ ਕਿਸੇ ਤੋਂ ਵੀ ਡਰਨ ਵਾਲੇ ਨਹੀਂ ਹਨ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …