21.3 C
Toronto
Wednesday, September 30, 2026
spot_img
Homeਭਾਰਤਸੁਪਰੀਮ ਕੋਰਟ ਨੂੰ ਮਿਲੇ ਦੋ ਨਵੇਂ ਜੱਜ

ਸੁਪਰੀਮ ਕੋਰਟ ਨੂੰ ਮਿਲੇ ਦੋ ਨਵੇਂ ਜੱਜ

ਸੁਪਰੀਮ ਕੋਰਟ ਨੂੰ ਮਿਲੇ ਦੋ ਨਵੇਂ ਜੱਜਜਸਟਿਸ ਮਿਸ਼ਰਾ ਤੇ ਸੀਨੀਅਰ ਵਕੀਲ ਵਿਸ਼ਵਨਾਥਨ ਨੇ ਸੁਪਰੀਮ ਕੋਰਟ ਦੇ ਨਵੇਂ ਜੱਜਾਂ ਵਜੋਂ ਸਹੁੰ ਚੁੱਕੀ
ਨਵੀਂ ਦਿੱਲੀ/ਬਿਊਰੋ ਨਿਊਜ਼
ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਅੱਜ ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਅਤੇ ਸੀਨੀਅਰ ਵਕੀਲ ਕੇ.ਵੀ. ਵਿਸ਼ਵਨਾਥਨ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁਕਾਈ। ਚੀਫ ਜਸਟਿਸ ਚੰਦਰਚੂੜ ਨੇ ਸੁਪਰੀਮ ਕੋਰਟ ਦੇ ਆਡੀਟੋਰੀਅਮ ਵਿੱਚ ਹੋਏ ਸਹੁੰ ਚੁੱਕ ਸਮਾਗਮ ਵਿੱਚ ਨਵੇਂ ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਜਸਟਿਸ ਮਿਸ਼ਰਾ ਅਤੇ ਜਸਟਿਸ ਵਿਸ਼ਵਨਾਥਨ ਦੇ ਸਹੁੰ ਚੁੱਕਣ ਦੇ ਨਾਲ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਗਿਣਤੀ 34 ਹੋ ਗਈ ਹੈ, ਜੋ ਇਸ ਦੀ ਪ੍ਰਵਾਨਿਤ ਗਿਣਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਅਗਸਤ 2030 ਵਿਚ ਕੇ.ਵੀ. ਵਿਸ਼ਵਾਨਾਥਨ ਹੀ ਚੀਫ ਜਸਟਿਸ ਆਫ ਇੰਡੀਆ ਬਣਨਗੇ। ਵਿਸ਼ਵਾਨਾਥਨ 24 ਮਈ 2031 ਤੱਕ, ਯਾਨੀ 9 ਮਹੀਨੇ ਤੋਂ ਜ਼ਿਆਦਾ ਦੇਸ਼ ਦੀ ਟੌਪ ਕੋਰਟ ਦੀ ਅਗਵਾਈ ਕਰਨਗੇ। ਸੁਪਰੀਮ ਕੋਰਟ ਕੋਲਜ਼ੀਅਮ ਨੇ 16 ਮਈ ਨੂੰ ਸੁਪਰੀਮ ਕੋਰਟ ਦੇ ਸੀਨੀਅਰ ਐਡਕੋਵੇਟ ਕੇ.ਵੀ. ਵਿਸ਼ਵਾਨਾਥਨ ਅਤੇ ਆਂਧਰਾ ਪ੍ਰਦੇਸ਼ ਹਾਈਕੋਰਟ ਦੇ ਚੀਫ ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਨੂੰ ਸੁਪਰੀਮ ਕੋਰਟ ਦਾ ਜੱਜ ਬਣਾਉਣ ਲਈ ਕੇਂਦਰ ਕੋਲ ਸਿਫਾਰਸ਼ ਕੀਤੀ ਸੀ।

RELATED ARTICLES
POPULAR POSTS