(ਇਸ ਦੀ ਨਿੱਜੀ ਸਦ-ਵਰਤੋਂ ਲਈ ਸਵੈ-ਵਿਕਾਸ ਅਤੇ ਆਪਾ-ਪਛਾਣ ਦੀ ਅਹਿਮੀਅਤ)
ਡਾ. ਉਮਾ ਸੇਠੀ (ਪ੍ਰੋਫ਼ੈਸਰ)
ਪੰਜਾਬੀ ਅਧਿਐਨ ਸਕੂਲ,
ਪੰਜਾਬ ਯੂਨੀਵਰਸਿਟੀ, ਚੰਡੀਗੜ÷ ੍ਹ
ਤਕਨੌਲੋਜੀ – ਕੰਨਾਂ ਨੂੰ ਖਾ ਰਿਹਾ ਸੋਨਾ? ਇੰਜ ਈਸ਼ਰ ਸਿੰਘ ਦੁਆਰਾ ਪੰਜਾਬੀ ਭਾਸ਼ਾ ਵਿਚ ਲਿਖੀ ਗਈ, ਉਨ੍ਹ÷ ਾਂ ਦੀ ਪਲੇਠੀ ਰਚਨਾ ਹੈ। ਉਨ੍ਹ÷ ਾਂ ਨੇ ਥਾਪਰ ਕਾਲਜ ਪਟਿਆਲਾ ਤੋਂ ਇਲੈਕਟ੍ਰੀਕਲ ਇੰਜਨੀਅਰੀ ਦੀ ਡਿਗਰੀ ਹਾਸਿਲ ਕੀਤੀ। ਸੰਨ 2002 ਵਿੱਚ ਪੰਜਾਬ ਰਾਜ ਬਿਜਲੀ ਬੋਰਡ ਤੋਂ ਮੁੱਖ ਇੰਜਨੀਅਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਅਤੇ ਅੱਜਕੱਲ÷ ੍ਹ ਕਨੇਡਾ ਵਿਖੇ ਰਹਿ ਰਹੇ ਹਨ।
ਲੇਖਕ ਨੇ ਇਸ ਪੁਸਤਕ ਵਿੱਚ ਮਨੁੱਖੀ ਜ਼ਿੰਦਗੀ ਦੇ ਹਰੇਕ ਖੇਤਰ ਵਿਚ ਘੁਸਪੈਠ ਕਰ ਰਹੀ ਤਕਨੌਲੋਜੀ, ਵਿਸ਼ੇਸ਼ ਕਰਕੇ ਏ.ਆਈ. (ਆਰਟੀਫ਼ੀਸ਼ੀਅਲ ਇੰਟੈਲੀਜੈਂਸ) ਬਾਰੇ ਬੜੇ ਸੰਜੀਦਾ ਪ੍ਰਸ਼ਨ ਉਠਾਏ ਹਨ।
ਖਤਰੇ ਦੀ ਘੰਟੀ ਬਣ ਕੇ ਹਾਵੀ ਹੋ ਰਹੀ ਇਸ ਤਕਨੌਲੋਜੀ ਬਾਰੇ ਕੀ ਪਹੁੰਚ-ਵਿਧੀ ਅਪਣਾਈ ਜਾਣੀ ਲੋੜੀਂਦੀ ਹੈ? ਲੇਖਕ ਨੇ ਇਸ ਬਾਰੇ ਬੜੀ ਤਾਰਕਿਕ ਬਹਿਸ ਛੇੜੀ ਹੈ। ਤਕਨੌਲੋਜੀ ਅਤੇ ਮਨੁੱਖੀ ਸੂਝ/ਚੇਤਨਾ ਦਰਮਿਆਨ ਸੰਤੁਲਿਤ ਵਿਹਾਰ ਦੀ ਗੱਲ ਕਰਦਿਆਂ, ਇਸਦੀ ਸਕਾਰਾਤਮਕ ਭੂਮਿਕਾ ਬਾਰੇ ਇਸ ਕਿਤਾਬ ਵਿਚ ਅਹਿਮ ਨੁਕਤੇ ਪੇਸ਼ ਕੀਤੇ ਹਨ।
ਏ.ਆਈ., ਯਾਨੀ ਮਸਨੂਈ ਬੁੱਧੀ ਦੇ ਨਕਾਰਾਤਮਕ ਪ੍ਰਭਾਵਾਂ ਤੋਂ ਸਾਵਧਾਨ ਰਹਿਣ ਲਈ ਅਸਲੀ ਬੁੱਧੀ ਯਾਨੀ ਮਨੁੱਖ ਦੀ ਆਪਣੀ ਬੁੱਧੀ ਦੀ ਵਰਤੋਂ ਕਰਦੇ ਰਹਿਣ ਲਈ ਮਨੁੱਖ ਨੂੰ ਸੁਚੇਤ ਕੀਤਾ ਹੈ। ਆਰਟੀਫ਼ੀਸ਼ੀਅਲ ਇੰਟੈਲੀਜੈਂਸ ਉੱਤੇ ਵਾਸਤਵਿਕ ਮਨੁੱਖੀ ਬੁੱਧੀ/ਚੇਤਨਾ ਰਾਹੀਂ ਲਗਾਮ ਦੀ ਜ਼ਰੂਰਤ ਪ੍ਰਤੀ ਲੇਖਕ ਨੇ ਇਸ ਪੁਸਤਕ ਵਿਚ ਬਾਰ-ਬਾਰ ਸਾਵਧਾਨ ਕੀਤਾ ਹੈ।
ਆਪਣੀ ਤਾਰਕਿਕ ਸੋਚ ਅਧੀਨ ਏ.ਆਈ. ਦੀ ਵਰਤੋਂ ਕਰਦਿਆਂ ਇਸਦੇ ਨਿਖੇਧਾਤਮਕ ਪ੍ਰਭਾਵਾਂ ਤੋਂ ਬਚ ਕੇ ਰਹਿਣਾ ਬਹੁਤ ਲੋੜੀਂਦਾ ਹੈ। ਨਹੀਂ ਤਾਂ ਇਸ ਦੀ ਚਕਾਚੌਂਧ ਵਿੱਚ ਸਾਡੀ ਵੇਦਨਾ, ਸੰਵੇਦਨਾ, ਸਿਰਜਨਾਤਮਕਤਾ, ਨੈਤਿਨਤਾ ਅਤੇ ਅਨੇਕਾਂ ਮਾਨਵੀ ਕਦਰਾਂ-ਕੀਮਤਾਂ ਜਿਹੜੀਆਂ ਮਨੁੱਖ ਦੇ ਮਨੁੱਖ ਹੋਣ ਦਾ ਪ੍ਰਮਾਣ ਹਨ, ਗੁਆਚ ਜਾਣਗੀਆਂ ।
ਨਿਰਸੰਦੇਹ, ਮਨੁੱਖੀ ਜੀਵਨ ਦੇ ਵਿਕਾਸ ਅਤੇ ਜੀਵਨ ਦੇ ਹਰੇਕ ਖੇਤਰ ਵਿੱਚ ਅੱਗੇ ਵਧਣ ਲਈ ਤਕਨੌਲੋਜੀ ਲੋੜੀਂਦੀ ਹੈ। ਪਰ ਮਹਿਜ਼ ਇਸੇ ‘ਤੇ ਨਿਰਭਰ ਨਾ ਹੋ ਕੇ ਮਨੁੱਖ ਨੇ ਆਪਣੇ ਵਿਵੇਕ, ਸੰਤੁਲਿਤ ਜੀਵਨ-ਵਿਹਾਰ ਅਤੇ ਮਨੁੱਖੀ ਗੁਣਾਂ ਨੂੰ ਵੀ ਲਗਾਤਾਰ ਆਤਮਸਾਤ ਕਰਦੇ ਰਹਿਣਾ ਹੈ। ਇਹ ਪੁਸਤਕ ਇਕੱਤੀ ਲੇਖਾਂ ਦਾ ਸੰਕਲਣ ਹੈ।
ਲੇਖਕ ਨੇ ਆਪਣੇ ਜੀਵਨ ਦੇ ਤਜ਼ਰਬਿਆਂ ਨੂੰ ਸਾਂਝੇ ਕਰਦਿਆਂ ਹੋਇਆਂ ਅਤੇ ਦੁਨੀਆਂ ਦੇ ਵੱਡੇ ਵਿਦਵਾਨਾਂ ‘ਤੇ ਮਹਾਨ ਚਿੰਤਕਾਂ ਦੇ ਹਵਾਲੇ ਦੇ-ਦੇ ਕੇ ਜਿੱਥੇ ਪੁਸਤਕ ਵਿੱਚ ਰੌਚਿਕਤਾ ਦਾ ਅੰਸ਼ ਬਰਕਰਾਰ ਰੱਖਿਆ ਹੈ, ਉੱਥੇ ਵਿਸ਼ੇ ਦਾ ਨਿਭਾਅ ਕਰਨ ਵਿੱਚ ਵੀ ਇਹ ਵਿਧੀ ਕਾਰਗਰ ਸਿੱਧ ਹੋਈ ਹੈ।
ਲੇਖਕ ਨੇ ਕਿਧਰੇ ਵੀ ਤਕਨੌਲੋਜੀ ਦੇ ਗੁੰਝਲ਼ਦਾਰ ਸਿਧਾਂਤਾਂ ਬਾਰੇ ਚਰਚਾ ਨਹੀਂ ਕੀਤੀ, ਸਗੋਂ ਇਸ ਦੀ ਵਿਹਾਰਕ ਵਰਤੋਂ ਬਾਰੇ ਸਾਰਥਿਕ ਮੁੱਦੇ ਉਠਾਏ ਹਨ। ਇਸੇ ਲਈ ਰਚਨਾ ਵਿਚ ਨੀਰਸਤਾ ਨਹੀਂ ਹੈ। ਸਧਾਰਨ ਬੁੱਧੀ ਵਾਲਾ ਪਾਠਕ ਵੀ ਦਿਲਚਸਪੀ ਨਾਲ ਇਸ ਕਿਤਾਬ ਨੂੰ ਪੜ੍ਹਨ ਦੇ ਸਮਰੱਥ ਹੈ। ਏ.ਆਈ. ਦੀ ਵਰਤੋਂ ਨੂੰ ਪਰੰਪਰਾ ਅਤੇ ਆਧੁਨਿਕਤਾ ਦੇ ਸਮਨਵੈ ਰਾਹੀਂ ਸਮਝਾਉਣ ਦੀ ਕਾਰਗਰ ਕੋਸ਼ਿਸ਼ ਕੀਤੀ ਗਈ ਹੈ।
ਇੰਜ. ਈਸ਼ਰ ਸਿੰਘ ਨੇ ਵੱਖ ਵੱਖ ਲੇਖਾਂ ਰਾਹੀਂ ਅੱਤ ਦੇ ਸੰਕਲਪ ਤੋਂ ਮੁਖ ਮੋੜਦਿਆਂ ਅਜਿਹੀਆਂ ਤਦਬੀਰਾਂ ਦਾ ਵਰਣਨ ਕੀਤਾ ਹੈ ਜਿੱਥੇ ਏ. ਆਈ. ਦਾ ਲਾਭ ਤਾਂ ਅਸੀਂ ਪੂਰਾ ਲਈਏ ਪਰ ਇਸ ਦੇ ਗੁਲਾਮ ਹੋਣ ਤੋਂ ਵੀ ਬਚੇ ਰਹੀਏ। ਬੇ-ਲਗਾਮ ਤਕਨੌਲੋਜੀ ਤੋਂ ਬਾਰ-ਬਾਰ ਖਬਰਦਾਰ ਕਰਦਿਆਂ ਮਨੁੱਖ ਨੂੰ ਆਪਣੇ ਤਾਰਕਿਕ ਵਿਵੇਕ ਦੀ ਵਰਤੋਂ ਕਰਨ ਦਾ ਰਾਹ ਦਰਸਾਇਆ ਹੈ।
ਏ.ਆਈ. ਦੇ ਗਿਆਨ ਦੇ ਨਾਲ ਨਾਲ ਲੇਖਕ ਨੇ ਅਜੋਕੀ ਪੀੜ÷ ੍ਹੀ ਨੂੰ ਸਾਹਿਤ, ਇਤਿਹਾਸ, ਅਧਿਆਤਮਵਾਦ, ਮਨੋਵਿਗਿਆਨ ਦੇ ਵਿਸ਼ਿਆਂ ਬਾਰੇ ਗਿਆਨ ਪ੍ਰਾਪਤ ਕਰਨ ਲਈ ਵੀ ਜ਼ੋਰ ਦਿੱਤਾ ਹੈ, ਤਾਂ ਜੋ ਇਨ÷ ਾਂ ਵਿਸ਼ਿਆਂ ਤੋਂ ਹਾਸਿਲ ਹੋਏ ਵਿਵੇਕ ਰਾਹੀਂ ਮਨੁੱਖ ਆਪਾ-ਪਛਾਣ ਦੇ ਮਾਰਗ ‘ਤੇ ਚੱਲ ਕੇ ਸਹੀ-ਗਲਤ ਦਾ ਨਿਤਾਰਾ ਕਰਨ ਦੇ ਸਮਰੱਥ ਹੋ ਸਕੇ। ਲੇਖਕ ਨੇ ਡਾ. ਯੁਵਾਲ ਨੋਆ ਹਰਾਰੀ ਦੀ ਪੁਸਤਕ ਦੇ ਹਵਾਲੇ ਨਾਲ ਏ.ਆਈ. ਤਕਨੌਲੋਜੀ ਨੂੰ ਅਜਿਹਾ ਮਕੜ-ਜਾਲ਼ ਕਿਹਾ ਹੈ ਜਿਹੜਾ ਮਨੁੱਖ ਉੱਤੇ ਪੂਰੀ ਤਰ÷ ਾਂ ਕਾਬਿਜ ਹੋ ਗਿਆ ਹੈ। ਪੁਸਤਕ ਦਾ ਸਾਰ-ਤੱਤ ਇਸੇ ਗੱਲ ਵਿਚ ਨਿਹਿਤ ਹੈ ਕਿ ਅਸੀਂ ਹੁਣ ਇਸ ਜਾਲ਼ ਨੂੰ ਕਿਵੇਂ ਕਾਬੂ ਕਰਨਾ ਹੈ? ਅਜੋਕੇ ਸਮੇਂ ਦੀ ਇਹ ਵੱਡੀ ਵੰਗਾਰ ਵੀ ਹੈ ਅਤੇ ਫਿਕਰਮੰਦੀ ਵਾਲ਼ੀ ਗੱਲ ਵੀ। ਇਸ ਡਿਜ਼ਿਟਲ ਤਾਨਾ-ਸ਼ਾਹੀ ਤੋਂ ਬਚਣ ਲਈ ਅਤੇ ਇਸ ਦੇ ਸਦ-ਉਪਯੋਗ ਲਈ ਜਾਗਰੂਕ ਹੋਣਾ ਅਤਿ ਜ਼ਰੂਰੀ ਹੈ। ਕੁਲ ਮਿਲਾ ਕੇ ਲੇਖਕ ਨੇ ਦਰਸਾਇਆ ਹੈ ਕਿ ਤਕਨੌਲੋਜੀ ਦਾ ਵਿਕਾਸ ਸਰਬ-ਸਾਂਝੀ ਖੁਸ਼ਹਾਲੀ ਦੇ ਆਉਣ ਦਾ ਕੋਈ ਨਿਸ਼ਚਿਤ ਮਾਪ-ਦੰਡ ਨਹੀਂ ਹੈ, ਸਗੋਂ ਤਕਨੌਲੋਜੀਆਂ ਦੀ ਗ੍ਰਿਫਤ ਵਿਚ ਫਸਿਆ ਮਨੁੱਖ ਜ਼ਿੰਦਗੀ ਦੇ ਯਥਾਰਥ ਤੋਂ ਦੂਰ ਹੋ ਰਿਹਾ ਹੈ।
ਜ਼ਹੀਨ ਬੁੱਧੀ ਵਾਲੇ ਵਿਦਿਆਰਥੀ ਤਕਨੌਲੋਜੀਆਂ ਨਾਲ ਸੰਬੰਧਿਤ ਵਿਸ਼ਿਆਂ ਨੂੰ ਹੀ ਪੜ੍ਹ÷ ਨ ਵਿਚ ਪਹਿਲ ਦੇ ਰਹੇ ਹਨ। ਦੂਜੇ ਖੇਤਰ ਜਿਵੇਂ ਕਿ ਖੇਤੀਬਾੜੀ, ਉਦਯੋਗ, ਬਿਜਲੀ ਨਿਰਮਾਣ ਆਦਿ ਨੂੰ ਗੈਰ-ਜ਼ਰੂਰੀ ਗਰਦਾਨੇ ਜਾਣ ਦੀ ਰੁਚੀ ਵੱਧ ਪਰਬਲ ਹੋ ਰਹੀ ਹੈ। ਇਸੇ ਲਈ ਲੇਖਕ ਨੇ ਸੁਝਾਅ ਦਿੱਤਾ ਹੈ ਕਿ ਏ.ਆਈ. ਦੇ ਤੇਜ਼ ਰਫ਼ਤਾਰ ਵਿਕਾਸ ਦੇ ਨਾਲ਼-ਨਾਲ਼ ਮਨੁੱਖੀ ਚੇਤਨਾ ਦਾ ਵਿਕਾਸ ਵੀ ਓਨਾ ਹੀ ਲੋੜੀਂਦਾ ਹੈ। ਇਸਦੇ ਯਕੀਨੀ ਬਣਾਏ ਜਾਣ ਦੀ ਲੋੜ ‘ਤੇ ਪੁਸਤਕ ਵਿਚ ਬਾਰ ਬਾਰ ਜ਼ੋਰ ਦਿੱਤਾ ਗਿਆ ਹੈ ਅਤੇ ਅਜੋਕੀ ਪੀੜ÷ ੀ ਨੂੰ ਸੁਚੇਤ ਕੀਤਾ ਗਿਆ ਹੈ।
ਇਹੋ ਇਸ ਪੁਸਤਕ ਦੀ ਪ੍ਰਾਪਤੀ ਹੈ ਅਤੇ ਵਿਲੱਖਣਤਾ ਵੀ। ਪੰਜਾਬੀ, ਅਦਬੀ ਹਲਕਿਆਂ ਵਿਚ ਇਸ ਪੁਸਤਕ ਦਾ ਸੁਆਗਤ ਕੀਤਾ ਜਾਣਾ ਬਣਦਾ ਹੈ ਅਤੇ ਪੰਜਾਬੀ ਪਾਠਕ ਨਿਸ਼ਚੇ ਹੀ ਇਸ ਦਾ ਲਾਭ ਉਠਾਉਣਗੇ। ਇਸੇ ਭਰੋਸੇ ਨਾਲ, ਇਸ ਪੁਸਤਕ ਦੇ ਲੇਖਕ ਇੰਜ. ਈਸ਼ਰ ਸਿੰਘ ਮੁਬਾਰਕ ਦੇ ਹੱਕਦਾਰ ਹਨ।
***

