Breaking News
Home / ਕੈਨੇਡਾ / ਸੋਨੀਆ ਸਿੱਧੂ ਵੱਲੋਂ ਡਾਇਬਟੀਜ਼ ਲਈ ਪੇਸ਼ ਕੀਤਾ ਗਿਆ ਬਿੱਲ ਸੀ-237 ਸੈਨੇਟ ‘ਚ ਹੋਇਆ ਪਾਸ

ਸੋਨੀਆ ਸਿੱਧੂ ਵੱਲੋਂ ਡਾਇਬਟੀਜ਼ ਲਈ ਪੇਸ਼ ਕੀਤਾ ਗਿਆ ਬਿੱਲ ਸੀ-237 ਸੈਨੇਟ ‘ਚ ਹੋਇਆ ਪਾਸ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਉਹਨਾਂ ਵੱਲੋਂ ਪੇਸ਼ ਕੀਤਾ ਗਿਆ ਬਿੱਲ ਸੀ-237 ਸੈਨੇਟ ਦੀ ਤੀਸਰੀ ਅਤੇ ਅਖੀਰਲੀ ਰੀਡਿੰਗ ਵਿਚ ਵੀ ਪਾਸ ਹੋ ਗਿਆ। ਇਹ ਬਿੱਲ ਹੁਣ ਰਾਇਲ ਐਸੇਂਟ ਦੀ ਉਡੀਕ ‘ਚ ਹੈ। ਇਸ ਬਿੱਲ ਵਿਚ ਡਾਇਬਟੀਜ਼ ਲਈ ਕੌਮੀ ਪੱਧਰ ‘ਤੇ ਫਰੇਮਵਰਕ ਬਣਾਉਣ ਦੀ ਮੰਗ ਕੀਤੀ ਗਈ ਹੈ ਅਤੇ ਸ਼ੂਗਰ ਸਬੰਧੀ ਜਾਗਰੂਕਤਾ ਤੇ ਇਲਾਜ ਤੋਂ ਲੈ ਕੇ ਰੋਕਥਾਮ ਤੱਕ ਕਈ ਅਹਿਮ ਤਜਵੀਜ਼ਾਂ ਪੇਸ਼ ਕੀਤੀਆਂ ਗਈਆਂ ਹਨ।
ਇਸ ਬਿੱਲ ਤੋਂ ਇਲਾਵਾ 18 ਸਾਲ ਲਗਾਤਾਰ ਹੈੱਲਥਕੇਅਰ ਵਿਚ ਕੰਮ ਕਰਨ ਤੋਂ ਬਾਅਦ ਆਪਣੇ ਕਾਰਜਕਾਲ ਦੀ ਸ਼ੁਰੂਆਤ ਤੋਂ ਹੀ ਸੋਨੀਆ ਸਿੱਧੂ ਨੇ ਬਤੌਰ ਆਲ ਪਾਰਟੀ ਡਾਇਬਟੀਜ਼ ਕਾਕਜ਼ ਦੇ ਚੇਅਰ ਇਸ ਪ੍ਰਤੀ ਸੰਜਦਗੀ ਦਿਖਾਉਂਦਿਆਂ ਕਈ ਅਹਿਮ ਕਦਮ ਉਠਾਏ ਹਨ।ਇਸ ਤੋਂ ਪਹਿਲਾਂ 2019 ਵਿਚ ਸੋਨੀਆ ਸਿੱਧੂ ਵੱਲੋਂ ਮੋਸ਼ਨ ਐੱਮ-173 ਪੇਸ਼ ਕੀਤਾ ਗਿਆ ਸੀ, ਜੋ ਕਿ ਕੈਨੇਡਾ ਦੇ ਹਾਊਸ ਆਫ ਕਾਮਨਜ਼ ਵਿਚ ਸਰਬਸੰਮਤੀ ਨਾਲ ਪਾਸ ਹੋਇਆ ਅਤੇ ਹੁਣ ਇਸ ਬਦੌਲਤ ਕੈਨੇਡਾ ਭਰ ਵਿੱਚ ਨਵੰਬਰ ਦਾ ਮਹੀਨਾ ਡਾਇਬਟੀਜ਼ ਜਾਗਰੂਕਤਾ ਮਹੀਨੇ ਵਜੋਂ ਮਨਾਇਆ ਜਾਣ ਲੱਗਿਆ ਹੈ। ਇਸ ਸਬੰਧੀ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਇਹ ਡਾਇਬਟੀਜ਼ ਦੀ 100ਵੀਂ ਵਰ੍ਹੇਗੰਢ ਹੈ ਅਤੇ ਬਿਲ ਸੀ-237 ਸ਼ੂਗਰ ਦੇ ਰੋਗੀਆਂ ਲਈ ਇੱਕ ਆਸ ਦੀ ਕਿਰਨ ਸਾਬਤ ਹੋਵੇਗੀ। ਉਹਨਾਂ ਨੇ ਕਿਹਾ ਸ਼ੂਗਰ ਦੇ ਜਾਗਰੂਕਤਾ, ਰੋਕਥਾਮ ਅਤੇ ਇਲਾਜ ਸਬੰਧੀ ਕਈ ਅਹਿਮ ਮੁੱਦਿਆਂ ‘ਤੇ ਕੰਮ ਕੀਤਾ ਜਾਵੇਗਾ।
ਜੂਨ ਦੇ ਅੰਤ ਤੱਕ ਕੈਨੇਡਾ ਪਹੁੰਚਣ ਵਾਲੀਆਂ ਵੈਕਸੀਨ ਡੋਜ਼ਾਂ ਦਾ ਕੁੱਲ ਅੰਕੜਾ 50 ਮਿਲੀਅਨ ਤੋਂ ਹੋਵੇਗਾ ਪਾਰ
ਕੈਨੇਡਾ ਵੈਕਸੀਨੇਸ਼ਨ ਦੇ ਮਾਮਲੇ ਵਿਚ ਪਹਿਲੇ ਨੰਬਰ ‘ਤੇ ਪਹੁੰਚ ਗਿਆ ਹੈ। ਇਸ ਹਫਤੇ 5 ਮਿਲੀਅਨ ਹੋਰ ਖੁਰਾਕਾਂ ਕੈਨੇਡਾ ਪਹੁੰਚਣੀਆਂ ਹਨ। ਇਸ ਤੋਂ ਬਾਅਦ ਜੂਨ ਦੇ ਅੰਤ ਤੱਕ ਕੈਨੇਡਾ ਪਹੁੰਚਣ ਵਾਲੀਆਂ ਵੈਕਸੀਨ ਡੋਜ਼ਾਂ ਦੀ ਕੁੱਲ ਗਿਣਤੀ 50 ਮਿਲੀਅਨ ਤੋਂ ਪਾਰ ਹੋ ਜਾਵੇਗੀ। ਐੱਮ.ਪੀ ਸੋਨੀਆ ਸਿੱਧੂ ਨੇ ਬਰੈਂਪਟਨ ਸਾਊਥ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਜ਼ਰੂਰ ਲਗਵਾਉਣ ਤਾਂ ਜੋ ਉਹ ਆਪ ਖੁਦ ਅਤੇ ਆਪਣੇ ਪਰਿਵਾਰ ਨੂੰ ਇਸ ਮਹਾਂਮਾਰੀ ਤੋਂ ਸੁਰੱਖਿਅਤ ਰੱਖ ਸਕਣ। ਉਹਨਾਂ ਨੇ ਕਿਹਾ ਕਿ ਜਿੰਨੀ ਜਲਦੀ ਅਸੀਂ ਇਸ ਮਹਾਂਮਾਰੀ ਨੂੰ ਨਜਿੱਠਣ ਵਿੱਚ ਕਾਮਯਾਬ ਹੋਵਾਂਗੇ, ਉਨੀ ਹੀ ਜਲਦੀ ਜ਼ਿੰਦਗੀ ਮੁੜ ਤੋਂ ਆਮ ਵਰਗੀ ਹੋ ਸਕੇਗੀ।

 

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …