24.6 C
Toronto
Tuesday, July 14, 2026
spot_img
Homeਕੈਨੇਡਾਮਿਸੀਸਾਗਾ ਸੀਨੀਅਰਜ਼ ਕਲੱਬ ਦੀ ਨਵੀਂ ਐਗਜ਼ੈਕਟਿਵ ਕਮੇਟੀ ਦੀ ਚੋਣ ਹੋਈ

ਮਿਸੀਸਾਗਾ ਸੀਨੀਅਰਜ਼ ਕਲੱਬ ਦੀ ਨਵੀਂ ਐਗਜ਼ੈਕਟਿਵ ਕਮੇਟੀ ਦੀ ਚੋਣ ਹੋਈ

ਮਿਸੀਸਾਗਾ : ਮਿਸੀਸਾਗਾ ਸੀਨੀਅਰਜ਼ ਕਲੱਬ ਦੇ ਸੰਖੇਪ ਪਰ ਸ਼ਾਨਦਾਰ ਇਤਿਹਾਸ ਨੂੰ ਵੱਧ ਉੱਜਲ ਬਣਾਉਣ ਲਈ 6 ਜਨਵਰੀ 2017 ਨੂੰ  ਅਗਲੇ ਦੋ ਸਾਲ ਲਈ ਚਲਾਉਣ ਵਾਸਤੇ ਇਸ ਦੀ ਨਵੀਂ ਐਗਜ਼ੈਕਟਿਵ, ਡਾਇਰੈਕਟਰਾਂ ਦੇ ਅਹੁਦਿਆਂ ਦੀ ਚੋਣ ਕੀਤੀ ਗਈ। ਇਸ ਚੋਣ ਅਨੁਸਾਰ ਪਰਧਾਨ ਦੀਦਾਰ ਸਿੰਘ ਮਠੋਨ, ਮੀਤ ਪਰਧਾਨ ਸਵਰਨ ਸਿੰਘ ਲੱਧੜ, ਸੈਕਟਰੀ ਗੁਰਮਿੰਦਰ ਕੌਰ ਬੈਂਸ, ਖ਼ਜ਼ਾਨਚੀ ਕੁਲਦੀਪ ਸਿੰਘ ਚਾਹਲ ਚੁਣੇ ਗਏ।
ਯਾਦ ਰਹੇ ਕਿ ਇਸ ਅਹਿਮ ਮੀਟਿੰਗ ਨੂੰ ਸਲੀਕੇ ਤੇ ਵਿਧੀਬੱਧ ਰੀਤੀ ਮੁਤਾਬਕ ਸਿਰੇ ਚਾੜ੍ਹਣ ਲਈ ਸਰਪਰੱਸਤ ਉਂਕਾਰ ਸਿੰਘ ਮਠਾਰੂ ਅਤੇ ਸੁਰਜੀਤ ਸਿੰਘ ਬਾਠ ਨੇ ਬਖ਼ੂਬੀ ਰੋਲ ਅਦਾ ਕੀਤਾ। ਇਸ ਮੀਟਿੰਗ ਵਿੱਚ ਪਿਛਲੀ ਐਗਜ਼ੈਕਟਿਵ ਦੇ ਯਾਦਗਿਰੀ ਯੋਗਦਾਨ ਨੂੰ ਵਾਜਬ ਸ਼ਬਦਾਂ ਵਿੱਚ ਮਾਨਤਾ ਦਿੱਤੀ ਗਈ ਅਤੇ ਨਵੀਂ ਕਮੇਟੀ ਲਈ ਸ਼ੁਭ ਇਛਾਵਾਂ ਦਾ ਪਰਗਟਾਵਾ ਕੀਤਾ ਗਿਆ। ਆਸ਼ਾ ਹੈ ਅਤੇ ਕਾਮਨਾ ਵੀ ਕਿ ਆਉਂਦੇ ਦੋ ਸਾਲ ਨਵੀਂ ਅਗਜ਼ੈਕਟਿਵ ਦੇ ਕਾਰਜ ਅਧਿਕਾਰੀ ਜ਼ੁੰਮੇਵਾਰੀਆਂ ਨੂੰ ਪੂਰੀ ਸਮਰੱਥਾ ਤੇ ਸੁਹਿਰਦਤਾ ਨਾਲ ਨੇਪਰੇ ਚਾੜ੍ਹਣਗੇ।

RELATED ARTICLES
POPULAR POSTS