Breaking News
Home / ਕੈਨੇਡਾ / ਖਾਲਸਾ ਕਮਿਊਨਿਟੀ ਸਕੂਲ ਵਿਖੇ ਸਮਰ ਯੂਥ ਅਵੇਅਰਨੈਸ ਕੈਂਪ ਲਗਾਇਆ ਗਿਆ

ਖਾਲਸਾ ਕਮਿਊਨਿਟੀ ਸਕੂਲ ਵਿਖੇ ਸਮਰ ਯੂਥ ਅਵੇਅਰਨੈਸ ਕੈਂਪ ਲਗਾਇਆ ਗਿਆ

ਬਰੈਂਪਟਨ : ਖਾਲਸਾ ਕਮਿਊਨਿਟੀ ਸਕੂਲ, ਬਰੈਂਪਟਨ ਵਿਖੇ 3 ਜੁਲਾਈ, 2017 ਤੋਂ 4 ਅਗਸਤ, 2017 ਤੱਕ ਸਮਰ ਯੂਥ ਅਵੇਅਰਨੈੱਸ ਅਤੇ ਸਪੋਰਟਸ ਕੈਂਪ ਲਗਾਇਆ ਗਿਆ। ਪਹਿਲੇ ਹਫਤੇ ਵਿੱਚ ਸਪੋਰਟਸ ਕੈਂਪ ਲਗਾਇਆ ਗਿਆ ਜਿਸ ਨੇ ਵਿਦਿਆਰਥੀਆਂ ਨੂੰ ਸਰੀਰਿਕ ਅਤੇ ਮਾਨਸਿਕ ਤੌਰ ‘ਤੇ ਮਜਬੂਤ ਕੀਤਾ।
ਇਸ ਕੈਂਪ ਦੌਰਾਨ ਇੰਗਲਿਸ਼, ਮੈਥੇਮੈਟਿਕਸ, ਆਰਟ ਅਤੇ ਕਰਾਫਟ, ਕੁਕਿੰਗ, ਕੀਰਤਨ, ਗੁਰਮਤ, ਖੇਡਾਂ, ਕੰਪਿਊਟਰਜ਼ ਆਦਿ ਦੇ ਪ੍ਰੋਗਰਾਮਾਂ ਤੋਂ ਇਲਾਵਾ ਬੱਚਿਆਂ ਨੂੰ ਹਰ ਹਫਤੇ ਵੱਖ-ਵੱਖ ਫੀਲਡ ਟਰਿੱਪਸ ‘ਤੇ ਵੀ ਲਿਜਾਇਆ ਗਿਆ ਜਿਨ੍ਹਾਂ ਦਾ ਵਿਦਿਆਰਥੀਆਂ ਨੇ ਬਹੁਤ ਅਨੰਦ ਮਾਣਿਆ। ਇਹਨਾਂ ਫੀਲਡ ਟਰਿੱਪਸ ਦੌਰਾਨ ਵਿਦਿਆਰਥੀ ਫੈਨਟਸੀ ਫੇਅਰ, ਐਰੋਸਪਰੋਟਸ, ਡਾਓਨੀ ਫਾਰਮ, ਚਿੰਗੂਜ਼ੀ ਪਾਰਕ, ਲਾਇਨ ਸਫਾਰੀ ਅਤੇ ਬਰਨਜ਼ਵਿਕ ਬੌਲਿੰਗ ਵਿਖੇ ਗਏ, ਜਿਸ ਵਿੱਚ ਬਹੁਤ ਖੁਸ਼ ਹੋਣ ਦੇ ਨਾਲ-ਨਾਲ ਬੱਚੇ ਬਹੁਤ ਕੁਝ ਸਿੱਖਦੇ ਵੀ ਰਹੇ। ਖਾਲਸਾ ਕਮਿਊਨਿਟੀ ਸਕੂਲ, ਬਰੈਂਪਟਨ ਵਿੱਚ ਐਕਟਿਵੀਟੀ ਬੇਸਡ ਲਰਨਿੰਗ ਨੂੰ ਤਰਜੀਹ ਦਿੱਤੀ ਜਾਂਦੀ ਹੈ ਤਾਂ ਜੋ ਕਿ ਵਿਦਿਆਰਥੀ ਆਪ ਜਾਂਚ ਕੇ ਸਿੱਖਣ ਅਤੇ ਇਹ ਸਿੱਖਿਆ ਸਾਰੀ ਉਮਰ ਉਹਨਾਂ ਦੇ ਨਾਲ ਰਹੇ। ਸਰਵਪੱਖੀ ਵਿਕਾਸ ਕਰਾਉਣ ਵਾਲੇ ਖਾਲਸਾ ਕਮਿਉਨਿਟੀ ਸਕੂਲ, ਬਰੈਂਪਟਨ ਵਿੱਚ ਹਰ ਮੌਸਮ (ਵਿੰਟਰ ਬਰੇਕ, ਮਾਰਚ ਬਰੇਕ ਅਤੇ ਸਮਰ ਬਰੇਕ ਕੈਂਪ) ਵਿੱਚ ਕੈਂਪ ਲਗਾਏ ਜਾਂਦੇ ਹਨ ਅਤੇ ਦਾਖਲੇ ਸਭ ਲਈ ਖੁੱਲ੍ਹੇ ਰਹਿੰਦੇ ਹਨ ਅਤੇ ਤਾਂ ਜੋ ਕਿ ਹਰ ਕੋਈ ਇਸ ਦਾ ਲਾਭ ਲੈ ਸਕੇ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …