ਬੋਲਬਾਵਾਬੋਲ
ਮਾਂ ਮੇਰੇ ਸਿਰ ਦੇ ਬੋਦੇ ਸਰ੍ਹੋਂ ਦੇ ਤੇਲਨਾਲਚੋਪੜਦੀ
ਨਿੰਦਰਘੁਗਿਆਣਵੀ, 94174-21700
ਸੁਰਤ ਸੰਭਲਣ ‘ਤੇ ਮੈਂ ਦੇਖਿਆ ਕਿ ਸਾਡੇ ਪਿੰਡ ਨੂੰ ਫਰੀਦਕੋਟੋਂ ਰੋਡਵੇਜ਼ ਦੀ ਪੁਰਾਣੀ ਖੜਕੀਬਸ ਆਉਂਦੀ।ਦਿਨਵਿਚ ਉਹ ਚਾਰ ਕੁ ਗੇੜੇ ਲਾਉਂਦੀ।ਸ਼ਹਿਰੋਂ ਚੱਲ ਕੇ ਪਿਪਲੀ, ਰਾਈਆਂ ਵਾਲਾ, ਬੁਰਜ ਮਸਤਾ ਤੇ ਸਾਡੇ ਘੁਗਿਆਣੇ ਵਿਚੋਂ ਦੀ ਹੁੰਦੀ ਹੋਈ ਸ਼ਿਮਰੇ ਵਾਲਾ ਪਿੰਡ ਤੋਂ ਮੁੜਦੀ। ਮੁੜਨ ਲੱਗਿਆਂ ਡਰੈਵਰਹਾਰਨਵਜਾਉਂਦਾ, ਜੋ ਸਾਡੇ ਸਾਰੇ ਪਿੰਡ ‘ਚ ਸੌਖਾ ਹੀ ਸੁਣ ਜਾਂਦਾ ਤੇ ਲੋਕਖਾਲੀਝੋਲੇ ਤੇ ਪਰਨੇ ਚੁੱਕ ਅੱਡੇ ਉਤੇ ਆ ਖਲੋਂਦੇ।ਮੈਂ ਆਪਣੇ ਪਿਓ ਜਾਂ ਤਾਏ ਨਾਲਸ਼ਹਿਰਜਾਣਲਈਬੜਾਉਤਾਵਲਾ ਰਹਿੰਦਾ ਸਾਂ। ਸ਼ਹਿਰਵੇਖਣਦਾ ਚਾਅ ਚੁੱਕਿਆ ਨਾਜਾਂਦਾ। ਜਿਸ ਦਿਨਪਤਾ ਲੱਗ ਜਾਂਦਾ ਕਿ ਕੱਲ੍ਹ ਨੂੰ ਸ਼ਹਿਰਜਾਣਾ ਹੈ, ਤਾਂ ਰਾਤ ਨੂੰ ਸੁਫਨੇ ਵੀਸ਼ਹਿਰ ਦੇ ਹੀ ਆਉਂਦੇ । ਮਾਂ ਮੇਰੇ ਸਿਰ ਦੇ ਬੋਦੇ ਸਰੋਂ ਦੇ ਤੇਲਨਾਲਚੋਪੜਦੀ ਤੇ ਬੂਟੀਆਂ ਵਾਲਾਸੋਹਣਾ ਝੱਗਾ ਪਾ ਦਿੰਦੀ। ਪਿਓਦੀ ਉਂਗਲੀਫੜ੍ਹੀ ਬੱਸ ਅੱਡੇ ਵੱਲ ਜਾਂਦਾਮੈਂ ਖੁਸ਼ੀ ਦੇ ਸੰਸਾਰ ‘ਚ ਗੁਆਚਾ ਬਾਗੋਬਾਗ ਹੁੰਦਾ। ਮੈਨੂੰ ਮੁਸਕਰਾਉਂਦੇ ਨੂੰ ਦੇਖਪਿਓਮੇਰੀ ਚੁੰਮੀ ਲੈਂਦਾ, ਤਾਂ ਉਸਦੀਕੁਤਰੀਦਾਹੜੀ ਦੇ ਵਾਲਕੁਤਕੁਤਾੜੀ ਕੱਢ ਜਾਂਦੇ।
ਕਈ ਵਾਰਪਿਓਮੈਨੂੰਮੋਢਿਆਂ ‘ਤੇ ਵੀਬਹਾਲਲੈਂਦਾ, ਤਾਂ ਮੈਂ ਉਹਦੇ ਸਿਰ ਦੇ ਘੁੰਗਰਾਲੇ ਵਾਲਾਂ ਉਤੇ ਵਾਰ-ਵਾਰ ਮੂੰਹ ਘਸਾਉਂਦਾ, ”ਓਨਾਕਰਸ਼ਰਾਰਤਾਂ, ਕੁਤਕੁਤਾੜੀਨਿਕਲਦੀ ਆ, ਓ ਨਾਮੇਰਾ ਪੁੱਤ..।” ਆਪਣੇ ਸਿਰ’ਤੇ ਪੁੱਤ ਦੇ ਬੁੱਲ੍ਹਾ ਦੀ ਛੁਹ ਨਾਲਅਨੰਦਿਤ ਹੁੰਦਾ ਪਿਓਜਿਵੇਂ ਐਵੇਂ-ਐਂਵੇ ਹੀ ਆਖਦਾ।ਫਿਰਝਟ ਕੁ ਪਿੱਛੋਂ ਉਹ ਆਪੇ ਹੀ ਕਹਿੰਦਾ, ”ਹੋਰ ਕੱਢ ਉਏ ਕੁਤਕੁਤਾੜੀਆਂ…।”
ਨੇੜੇ ਆਉਂਦੀਬਸਵੇਖਮੈਂ ਚਾਂਭ੍ਹਲਣਲਗਦਾ।ਪਿਓਬਾਹੋਂ ਫੜ ਕੇ ਪਹਿਲਾਂ ਮੈਨੂੰਬਾਰੀਵਿਚਖੜ੍ਹਾ ਕਰਦਾ ਤੇ ਫਿਰਆਪਬਸ ‘ਚ ਚੜ੍ਹਦਾ।
ਅੱਜ ਵੀਯਾਦ ਹੈ, ਡਰੈਵਰ ਹੁੰਦਾ ਸੀ ਢੁੱਡੀ ਦਾ ਸੁਖਦੇਵ ਤੇ ਕੰਡੈਕਟਰ ਵੀ ਇਸੇ ਪਿੰਡੋਂ ਬੁੱਘਰ ਸਿੰਘ। ਇਹਨਾਂ ਦੋਵਾਂ ਦੀਸਾਡੇ ਪਿੰਡ ਦੇ ਲੰਬੜਦਾਰਭਰਾਵਾਂ ਸੀਤਾ (ਸੁਰਜੀਤ ਸਿੰਘ) ਤੇ ਬਲਵਿੰਦਰ ਸਿੰਘ ਨਾਲ ਪੱਕੀ ਯਾਰੀ ਸੀ। ਬਸ ਦੇ ਆਖੀਰਲੇ ਟਾਈਮ’ਤੇ ਅੱਡੇ ਉਤੇ ਉਨ੍ਹਾਂ ਦੇ ਠੇਕੇ ਅੰਦਰ ਬਹਿ ਕੇ ਉਹ ਦੇਰਰਾਤਤੀਕਮਹਿਫਲਲਾਈਰਖਦੇ ਤੇ ਕਦੇ-ਕਦੇ ਕਿਸੇ ਮਨਚਲੇ ਦੀ ਭੁਗਤ ਵੀ ਸੰਵਾਰ ਦਿੰਦੇ। ਠਾਣੇ-ਕਚਹਿਰੀਉਦੋਂ ਗੱਲ ਹਾਲੇ ਘੱਟ ਹੀ ਜਾਂਦੀ ਸੀ ਤੇ ਪਰ੍ਹੇ-ਪੰਚੈਤ ਵਿਚ ਹੀ ਮਸਲਾ ਤਣ-ਪੱਤਣ ਲਾ ਦਿੱਤਾ ਜਾਂਦਾ।
ਸਾਡਾ ਗੁਆਂਢੀ, ਜਿਸਨੂੰ ਅਸੀਂ ਤਾਇਆਕੈਲਾ ਕਹਿੰਦੇ ਸਾਂ (ਕਰਨੈਲ ਸਿੰਘ), ਉਹ ਚਿੱਟਾ ਕੁਰਤਾ-ਚਾਦਰਾਪਹਿਨ ਕੇ ਬਿਨਾਂ ਕੰਮੋਂ ਰੋਜ਼ਾਨਾਸ਼ਹਿਰਜਾਂਦਾ ਤੇ ਆਥਣੇ ਡਰੈਵਰਾਂ-ਕੰਡੈਕਟਰਾਂ ਨਾਲਦਾਰੂਪੀ ਕੇ ਲਲਕਾਰੇ ਮਾਰਦਾਘਰੇ ਆ ਵੜਦਾ।
ਲਾਗੇ-ਚਾਗੇ ਦੇ ਪਿੰਡਾਂ ਤੇ ਬਸ ਦੇ ਸਭ ਨਿੱਕੇ-ਵੱਡੇ ਮੁਸਾਫਰਾਂ ਵਿਚਤਾਇਆਕੈਲਾ ਖਾਸਾ ਮਸ਼ਹੂਰ ਸੀ। ਜਿਸ ਦਿਨ ਉਹ ਬਸਵਿਚਨਾਚੜ੍ਹਦਾ, ਓਦਣਬਸ ‘ਚ ਸੁੰਨ ਪਸਰੀ ਹੁੰਦੀ, ਕੋਈ ਨਾਬੋਲਦਾ। ਰੋਜ਼ ਜਾਣ-ਆਉਣਵਾਲੀਆਂ ਸਸਵਸਾਰੀਆਂ ਇੱਕ-ਦੂਜੀ ਨੂੰ ਪੁਛਦੀਆਂ ਕਿ ਅੱਜ ਕੈਲਾ ਕਿੱਧਰ ਦਫਾ ਹੋਇਐ। ਕੈਲੇ ਦੇ ਬਸਵਿਚਹੋਣਕਾਰਨ ਰੋਜ਼ ਵਾਂਗ ਸਿੜੀ-ਸਿਆਪਾ ਹੁੰਦਾ ਰਹਿੰਦਾ ਸੀ। ਸਿਆਣੇ-ਬਿਆਣੇ ਲੋਕਉਹਨੂੰ ਰੌਲਾ ਪਾਉਣ ਤੋਂ ਰਤਾਵੀਨਹੀਂ ਸਨਵਰਜਦੇ ਕਿਉਂਕਿ ਉਸ ਨੇ ਹਟਣਾ ਹੀ ਨਹੀਂ ਸੀ ਹੁੰਦਾ। ਉਹ ਦਾਰੂਦੀਲੋਰਵਿਚ ਵੰਨ-ਸੁਵੰਨੀਆਂ ਆਵਾਜ਼ਾਂ ਕਢਦਾ, ”ਉਏ ਤੁਰ੍ਹੀ ਉਏ…ਉਰਰ…ਉਰਰ…ਇਰਰ…ਇਰਰ…ਉਏ ਮੈਂ ਜੱਟ ਕਰਨੈਲ ਸਿੰਓ…ਉਏ ਉਰਰਰ…ਉਏ ਮੈਂ ਭੰਨਦੂ ਬੂਥੇ ਲੋਕਾਂ ਦੇ…।”
ਘਰਵੜਦੇ ਸਾਰ ਉਹ ਸਾਰੇ ਟੱਬਰ ਨੂੰ ਗਾਲ੍ਹੀਂ ਟੱਕਰ ਪੈਂਦਾ।ਘਰ ਦੇ ਵੀ ਘੱਟ ਨਹੀਂ ਸਨ ਹੁੰਦੇ ਅੱਗੋਂ। ਗਰਮੀਆਂ ਦੇ ਦਿਨੀਂ ਲੋਕਕੋਠਿਆਂ ‘ਤੇ ਮੰਜੇ ਡਾਹ ਕੇ ਸੌਂਦੇ। ਅੱਧੀ ਰਾਤਤੀਕਰਪੂਰਾ ਖੜਖੱਸਾ ਪੈਂਦਾ ਰਹਿੰਦਾ। ਸਾਰੇ ਆਂਢੀ-ਗੁਆਂਢੀਉਸਦੇ ਚੀਕ-ਚਿੰਘਾਂੜੇ ਦੇ ਆਦੀ ਹੋ ਚੁੱਕੇ ਸਨ।
ਸਾਡੇ ਗੁਆਂਢ ‘ਚ ਗੇਟੂ ਮਹੰਤ ਦੀਆਂ ਬੱਕਰੀਆਂ ਦਾਵਾੜਾ ਸੀ। ਸਵੇਰੇ ਦਿਨਚੜ੍ਹਦੇ ਸਾਰ ਬੱਕਰੀਆਂ, ਬੋਕ, ਮੇਮਣੇ ਤੇ ਮੇਮਣੀਆਂ ‘ਮਿਐਂ-ਮਿਐਂ’ਦਾਰਾਗ ਅਲਾਪਣਲਗਦੇ। ਗੇਟੂਕਾਲੇ ਡੱਬੇ ਵਿਚ ਬੱਕਰੀਆਂ ਦੀਆਂ ਧਾਰਾਂ ਕਢਦਾ ਤੇ ਬੁਕ੍ਹਦੇ ਬੋਕਾਂ ਦੇ ਕੰਨ ਪਟਦਾ ਗਾਲਾ੍ਹਂ ਵੀਦੇਈਜਾਦਾ, ”ਹੈਆ ਥੋਡੀ ਮਾਂ ਦੀ…ਹੁਏ ਬੇੜੀਬਹਿਜੇ ਕੁੱਤੀਓ, ਵੇਖਾ੍ਹਂ ਟਿਕਦੀਨੀਹਰਾਮਦੀ…ਹੈਅ ਤੇਰੇ ਦੀਖਸਮਾਂ ਨੂੰ ਖਾਣੀਏਂ।”
(ਚਲਦਾ)
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …