23 C
Toronto
Sunday, August 16, 2026
spot_img
HomeਕੈਨੇਡਾFrontਭਾਰਤ ਸਰਕਾਰ ਨੇ ਮੰਨਿਆ - ਈ20 ਪੈਟਰੋਲ ਨਾਲ ਬੀ.ਐਸ.-3 ਗੱਡੀਆਂ ਨੂੰ ਨੁਕਸਾਨ

ਭਾਰਤ ਸਰਕਾਰ ਨੇ ਮੰਨਿਆ – ਈ20 ਪੈਟਰੋਲ ਨਾਲ ਬੀ.ਐਸ.-3 ਗੱਡੀਆਂ ਨੂੰ ਨੁਕਸਾਨ

ਭਾਰਤ ਸਰਕਾਰ ਨੇ ਮੰਨਿਆ – ਈ20 ਪੈਟਰੋਲ ਨਾਲ ਬੀ.ਐਸ.-3 ਗੱਡੀਆਂ ਨੂੰ ਨੁਕਸਾਨ
ਨਿਤਿਨ ਗਡਕਰੀ ਨੇ ਰਾਜ ਸਭਾ ’ਚ ਦਿੱਤਾ ਲਿਖਤੀ ਜਵਾਬ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਸਰਕਾਰ ਨੇ ਮੰਨ ਲਿਆ ਹੈ ਕਿ ਈ20 ਪੈਟਰੋਲ ਨਾਲ ਬੀ.ਐਸ.-3 ਗੱਡੀਆਂ ਨੂੰ ਨੁਕਸਾਨ ਪਹੰੁਚ ਸਕਦਾ ਹੈ। ਕੇਂਦਰੀ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਰਾਜ ਸਭਾ ਵਿਚ ਲਿਖਤੀ ਜਵਾਬ ’ਚ ਕਿਹਾ ਕਿ 1 ਅਪ੍ਰੈਲ 2005 ਤੋਂ ਲਾਗੂ ਹੋਏ ਅਤੇ 2016 ਤੋਂ ਪਹਿਲਾਂ ਬਣੇ ਬੀ.ਐਸ.-3 ਵਾਹਨਾਂ ਵਿਚ ਈ20 ਪੈਟਰੋਲ ਦੀ ਵਰਤੋਂ ਦੌਰਾਨ ਕੁਝ ਰਬੜ ਦੇ ਪੁਰਜ਼ਿਆਂ ’ਤੇ ਅਸਰ ਪੈ ਸਕਦਾ ਹੈ। ਗਡਕਰੀ ਨੇ ਕਿਹਾ ਕਿ ਵਾਹਨ ਦੀ ਗੈਸਕਿੱਟ ਬਦਲਣ ਦੀ ਲੋੜ ਪੈ ਸਕਦੀ ਹੈ ਅਤੇ ਇਹ ਕੰਮ ਵਾਹਨ ਦੀ ਸਰਵਿਸ ਦੌਰਾਨ ਅਸਾਨੀ ਨਾਲ ਕੀਤਾ ਜਾ ਸਕਦਾ ਹੈ। ਗਡਕਰੀ ਨੇ ਦੱਸਿਆ ਕਿ ਕੰਪਨੀਆਂ ਵਲੋਂ ਕੀਤੇ ਗਏ ਅਧਿਐਨਾਂ ਵਿਚ ਪਤਾ ਲੱਗਿਆ ਹੈ ਕਿ ਈ20 ਪੈਟਰੋਲ ਨਾਲ ਕਾਰਾਂ ਅਤੇ ਦੁਪਹੀਆ ਵਾਹਨਾਂ ਦੇ ਇੰਜਣ ਵਿਚ ਕਿਸੇ ਵੀ ਤਰ੍ਹਾਂ ਦੀ ਸੋਧ ਦੀ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪੁਰਾਣੇ ਵਾਹਨਾਂ ਦੀ ਕਾਰਗੁਜ਼ਾਰੀ, ਇੰਜਣ ਦੀ ਘਸਾਈ, ਇੰਜਣ ਚਾਲੂ ਕਰਨ ਅਤੇ ਵਾਹਨ ਚਲਾਉਣ, ਧਾਤ ਜਾਂ ਪਲਾਸਟਿਕ ਦੇ ਹਿੱਸਿਆਂ ’ਤੇ ਵੀ ਵੱਡੇ ਨਕਾਰਾਤਮਕ ਅਸਰ ਦਾ ਪਤਾ ਨਹੀਂ ਚੱਲਿਆ। ਗਡਕਰੀ ਨੇ ਇਹ ਵੀ ਕਿਹਾ ਕਿ ਵਾਹਨ ਦੀ ਮਾਈਲੇਜ਼ ਸਿਰਫ ਤੇਲ ’ਤੇ ਨਹੀਂ, ਸਗੋਂ ਡਰਾਈਵਿੰਗ ਦੇ ਤਰੀਕਿਆਂ, ਸੜਕਾਂ ਦੀ ਹਾਲਤ ਅਤੇ ਹੋਰ ਵੀ ਕਈ ਗੱਲਾਂ ’ਤੇ ਨਿਰਭਰ ਕਰਦੀ ਹੈ।

RELATED ARTICLES
POPULAR POSTS