21.7 C
Toronto
Saturday, August 15, 2026
spot_img
HomeਕੈਨੇਡਾFrontਅਮਰੀਕਾ ਦਾ ਇਰਾਨ ਦੇ 10 ਤੋਂ ਜ਼ਿਆਦਾ ਸ਼ਹਿਰਾਂ ’ਤੇ ਹਮਲਾ

ਅਮਰੀਕਾ ਦਾ ਇਰਾਨ ਦੇ 10 ਤੋਂ ਜ਼ਿਆਦਾ ਸ਼ਹਿਰਾਂ ’ਤੇ ਹਮਲਾ

ਅਮਰੀਕਾ ਦਾ ਇਰਾਨ ਦੇ 10 ਤੋਂ ਜ਼ਿਆਦਾ ਸ਼ਹਿਰਾਂ ’ਤੇ ਹਮਲਾ

2 ਸਾਲਾਂ ਦਾ ਬੱਚਾ ਅਤੇ ਉਸਦੇ ਮਾਤਾ-ਪਿਤਾ ਦੀ ਗਈ ਜਾਨ

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਨੇ ਅੱਜ ਵੀਰਵਾਰ ਸਵੇਰੇ ਇਰਾਨ ਵਿਚ 10 ਤੋਂ ਜ਼ਿਆਦਾ ਸ਼ਹਿਰਾਂ ’ਤੇ ਹਵਾਈ ਹਮਲੇ ਕੀਤੇ ਹਨ। ਇਰਾਨ ਦੇ ਮੀਡੀਆ ਅਨੁਸਾਰ, ਕੇਸ਼ਮ, ਕਾਜੇਰੂਨ, ਅਹਿਬਾਜ਼, ਅਬਾਦਾਨ ਅਤੇ ਹੋਰ ਕਈ ਸ਼ਹਿਰਾਂ ਨੂੰ ਅਮਰੀਕਾ ਨੇ ਨਿਸ਼ਾਨਾ ਬਣਾਇਆ ਹੈ। ਇਸਦੇ ਚੱਲਦਿਆਂ ਕੇਸ਼ਮ ਦੀਪ ਦੇ ਰਿਹਾਇਸ਼ੀ ਇਲਾਕੇ ’ਚ ਇਕ ਇਮਾਰਤ ’ਤੇ ਹੋਏ ਹਮਲੇ ਵਿਚ 2 ਸਾਲਾਂ ਦਾ ਬੱਚਾ ਅਤੇ ਉਸਦੇ ਮਾਤਾ-ਪਿਤਾ ਦੀ ਜਾਨ ਚਲੇ ਗਈ ਅਤੇ ਹੋਰ 2 ਬੱਚੇ ਜ਼ਖ਼ਮੀ ਹੋ ਗਏ ਹਨ। ਇਸਦੇ ਚੱਲਦਿਆਂ ਅਮਰੀਕੀ ਸੈਂਟਰਲ ਕਮਾਂਡ ਨੇ ਦੱਸਿਆ ਕਿ ਉਸ ਨੇ ਇਰਾਨ ਦੇ ਇਸਮਾਲਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ ਦੇ ਦਰਜਨਾਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਇਨ੍ਹਾਂ ਹਮਲਿਆਂ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਇਰਾਨ ਨੇ ਜੌਰਡਨ ਵਿਚ ਅਮਰੀਕੀ ਫੌਜੀ ਅੱਡੇ ’ਤੇ ਮਿਜ਼ਾਈਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਹੁਣ ਸਾਡੀ ਬਾਰੀ ਹੈ। ਡੋਨਾਲਡ ਟਰੰਪ ਨੇ ਕਿਹਾ ਕਿ ਜੇਕਰ ਹਾਲਾਤ ਵਿਗੜੇ ਤਾਂ ਅਮਰੀਕਾ, ਇਰਾਨ ’ਤੇ ਬਹੁਤ ਜ਼ੋਰਦਾਰ ਹਮਲਾ ਕਰੇਗਾ। ਹਾਲਾਂਕਿ ਉਨ੍ਹਾਂ ਨੇ ਭਵਿੱਖ ਵਿਚ ਸਮਝੌਤੇ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ।

RELATED ARTICLES
POPULAR POSTS