ਨਵੀਂ ਦਿੱਲੀ: ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪਾਰਟੀ ਦੀ ਜ਼ੋਰਦਾਰ ਜਿੱਤ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰ ਬੰਨ੍ਹਦਿਆਂ ਆਖਿਆ ਕਿ ਪਾਰਟੀ ਦੀ ਜਿੱਤ ਦਾ ਇਕੋ-ਇਕ ਕਾਰਨ ਮੋਦੀ ਦੀ ‘ਸਰਕਾਰ ਦੀ ਕਾਰਗੁਜ਼ਾਰੀ’ ਹੈ। ਉਨ੍ਹਾਂ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਇਨ੍ਹਾਂ ਨਤੀਜਿਆਂ ਨੇ ਮੋਦੀ ਨੂੰ ਆਜ਼ਾਦੀ ਤੋਂ ਬਾਅਦ ਦੇਸ਼ ਦਾ ‘ਸਭ ਤੋਂ ਵੱਡਾ ਆਗੂ’ ਬਣਾ ਦਿੱਤਾ ਹੈ। ઠ

