ਚੀਨ ਨੇ ਕਿਹਾ, ਮੋਦੀ ਸਰਕਾਰ ਆਉਣ ਤੋਂ ਬਾਅਦ ਭਾਰਤ ‘ਚ ਜੋਖਮ ਲੈਣ ਦੀ ਤਾਕਤ ਵਧੀ
ਨਵੀਂ ਦਿੱਲੀ/ਬਿਊਰੋ ਨਿਵੂਜ਼
ਚੀਨ ਦੇ ਇਕ ਥਿੰਕ ਟੈਂਕ ਨੇ ਕਿਹਾ ਹੈ ਕਿ ਭਾਰਤ ਦੀ ਡਿਪਲੋਮੇਸੀ ਦੀ ਚਮਕ ਪੂਰੀ ਦੁਨੀਆ ਵਿਚ ਦਿਖਾਈ ਦੇ ਰਹੀ ਹੈ। ਨਰਿੰਦਰ ਮੋਦੀ ਸਰਕਾਰ ਦੇ ਕਾਰਜਕਾਲ ਵਿਚ ਭਾਰਤ ਵਿਚ ਜੋਖਮ ਉਠਾਉਣ ਦੀ ਤਾਕਤ ਵਧੀ ਹੈ। ਭਾਰਤ ਨੂੰ ਲੈ ਕੇ ਚੀਨ ਵਲੋਂ ਪਹਿਲੀ ਵਾਰ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਈ ਹੈ ਜਦ 73 ਦਿਨ ਤੱਕ ਚੱਲੇ ਡੋਕਲਾਮ ਵਿਵਾਦ ਵਿਚ ਭਾਰਤ ਨੂੰ ਜਿੱਤ ਮਿਲੀ ਸੀ।
ਉਧਰ ਦੂਜੇ ਪਾਸੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅੱਤਵਾਦੀ ਟਿਕਾਣਿਆਂ ਨੂੰ ਖਤਮ ਕਰਨ ਦੇ ਮੁੱਦੇ ‘ਤੇ ਚਰਚਾ ਕੀਤੀ ਹੈ। ਪਰ ਗਨੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਫੋਨ ‘ਤੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
Check Also
ਦਿੱਲੀ ’ਚ ਵਧੇ ਪ੍ਰਦੂਸ਼ਣ ਕਾਰਨ ਪੰਜਵੀਂ ਕਲਾਸ ਤੱਕ ਦੇ ਸਕੂਲ ਕੀਤੇ ਬੰਦ
ਹਰਿਆਣਾ, ਉਤਰ ਪ੍ਰਦੇਸ਼ ਅਤੇ ਰਾਜਸਥਾਨ ਦੀਆਂ ਬੱਸਾਂ ਵੀ ਦਿੱਲੀ ’ਚ ਨਹੀਂ ਹੋਣਗੀਆਂ ਦਾਖਲ ਨਵੀਂ ਦਿੱਲੀ/ਬਿਊਰੋ …