21.2 C
Toronto
Sunday, September 6, 2026
spot_img
Homeਭਾਰਤਦੁਸ਼ਿਅੰਤ ਚੌਟਾਲਾ ਦਾ ਕਿਸਾਨਾਂ ਵਲੋਂ ਡਟਵਾਂ ਵਿਰੋਧ

ਦੁਸ਼ਿਅੰਤ ਚੌਟਾਲਾ ਦਾ ਕਿਸਾਨਾਂ ਵਲੋਂ ਡਟਵਾਂ ਵਿਰੋਧ

ਦੁਸ਼ਿਅੰਤ ਚੌਟਾਲਾ ਦਾ ਕਿਸਾਨਾਂ ਵਲੋਂ ਡਟਵਾਂ ਵਿਰੋਧਕਿਸਾਨ ਆਗੂ ਕਹਿੰਦੇ – ਭਾਜਪਾ ਅਤੇ ਜੇਜੇਪੀ ਦਾ ਕਰਦੇ ਰਹਾਂਗੇ ਵਿਰੋਧ
ਹਿਸਾਰ/ਬਿਊਰੋ ਨਿਊਜ਼
ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਦਾ ਅੱਜ ਹਿਸਾਰ ਵਿਚ ਕਿਸਾਨਾਂ ਨੇ ਡਟਵਾਂ ਵਿਰੋਧ ਕੀਤਾ। ਦੁਸ਼ਿਅੰਤ ਦਾ ਵਿਰੋਧ ਕਰਨ ਲਈ ਕਿਸਾਨ ਹਿਸਾਰ ਦੇ ਏਅਰਪੋਰਟ ‘ਤੇ ਹੀ ਪਹੁੰਚ ਗਏ ਸਨ, ਜਿਸ ਤੋਂ ਬਾਅਦ ਸਥਿਤੀ ਵੀ ਤਣਾਅ ਵਾਲੀ ਬਣੀ ਰਹੀ। ਧਿਆਨ ਰਹੇ ਕਿ ਕਿਸਾਨ ਜੱਥੇਬੰਦੀਆਂ ਨੇ ਦੁਸ਼ਿਅੰਤ ਚੌਟਾਲਾ ਦੇ ਹਿਸਾਰ ਪਹੁੰਚਣ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਸੀ। ਸੰਯੁਕਤ ਕਿਸਾਨ ਮੋਰਚਾ ਦੇ ਆਗੂ ਸ਼ਮਸ਼ੇਰ ਸਿੰਘ ਲਾਡਵਾ ਨੇ ਚੇਤਾਵਨੀ ਦਿੱਤੀ ਕਿ ਉਹ ਭਾਜਪਾ ਅਤੇ ਜੇਜੇਪੀ ਦਾ ਕੋਈ ਵੀ ਪ੍ਰੋਗਰਾਮ ਨਹੀਂ ਹੋਣ ਦੇਣਗੇ। ਧਿਆਨ ਰਹੇ ਕਿ ਵਿਵਾਦਤ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨ ਭਾਜਪਾ ਤੇ ਜੇਜੇਪੀ ਦੇ ਆਗੂਆਂ ਦਾ ਵਿਰੋਧ ਕਰ ਰਹੇ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਭਾਜਪਾ ਨੇ ਹਰਿਆਣਾ ਵਿਚ ਜੇਜੇਪੀ ਨਾਲ ਮਿਲ ਕੇ ਸਰਕਾਰ ਬਣਾਈ ਹੋਈ ਹੈ ਅਤੇ ਦੁਸ਼ਿਅੰਤ ਜੇਜੇਪੀ ਦੇ ਪ੍ਰਧਾਨ ਵੀ ਹਨ।

 

RELATED ARTICLES
POPULAR POSTS