ਉਮਰ ਅਤੇ ਅਨਿਰਬਾਨ ਨੂੰ 14 ਦਿਨ ਦੀ ਨਿਆਇਕ ਹਿਰਾਸਤ ‘ਚ ਭੇਜਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਵਾਦ ਬਾਰੇ ਅੱਜ ਅਦਾਲਤ ਵਿਚ ਸੁਣਵਾਈ ਹੋਈ। ਅਦਾਲਤ ਵੱਲੋਂ ਉਮਰ ਖ਼ਾਲਿਦ ਤੇ ਅਨਿਰਬਾਨ ਨੂੰ 14 ਦਿਨਾਂ ਲਈ ਜੇਲ੍ਹ ਭੇਜਿਆ ਗਿਆ ਹੈ। ਪਿਛਲੇ ਦਿਨੀਂ ਦੇਸ਼ ਧ੍ਰੋਹ ਦੇ ਦੋਸ਼ ਵਿਚ ਜੇ.ਐਨ.ਯੂ. ਦੇ ਵਿਦਿਆਰਥੀ ਉਮਰ ਖਾਲਿਦ ਤੇ ਅਨਿਰਬਾਨ ਨੇ ਦਿੱਲੀ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ। ਪੁਲਿਸ ਦੀ ਪੁੱਛਗਿੱਛ ਵਿਚ ਉਮਰ ਖਾਲਿਦ ਨੇ ਅਫਜ਼ਲ ਗੁਰੂ ਦੇ ਪੱਖ ਵਿਚ ਨਾਅਰੇ ਲਾਉਣ ਦੀ ਗੱਲ ਕਬੂਲ ਕੀਤੀ ਸੀ। ਦੋਵਾਂ ਨੇ ਲੁਕਣ ਦੇ ਟਿਕਾਣਿਆਂ ਬਾਰੇ ਵੀ ਪੁਲਿਸ ਨੂੰ ਦੱਸਿਆ ਸੀ।
ਪੁਲਿਸ ਨੇ ਅੱਜ ਦੋਵਾਂ ਦੀ ਗੁਪਤ ਤਰੀਕੇ ਨਾਲ ਪੇਸ਼ੀ ਕਰਵਾਈ ਹੈ ਜਿਸ ਕਰਕੇ ਹੀ ਉਨ੍ਹਾਂ ਖ਼ਿਲਾਫ ਕੋਈ ਵਿਰੋਧ ਪ੍ਰਦਰਸ਼ਨ ਨਹੀਂ ਹੋਇਆ। ਇਸ ਮਾਮਲੇ ਵਿਚ ਅਦਾਲਤ ਦਾ ਦਬਾਅ ਹੋਣ ਕਾਰਨ ਪੁਲਿਸ ਕਾਫੀ ਚੌਕਸੀ ਵਰਤ ਰਹੀ ਹੈ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …