ਰਾਹੁਲ ਗਾਂਧੀ ਦੇ ਟਵੀਟ ਤੋਂ ਬਾਅਦ ਮੰਗਣੀ ਪਈ ਮਾਫੀ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਦੇ ਸੀਨੀਅਰ ਆਗੂ ਮਣੀਸ਼ੰਕਰ ਅਈਅਰ ਵਿਵਾਦਾਂ ‘ਚ ਘਿਰ ਗਏ ਹਨ। ਅਈਅਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ‘ਨੀਚ’ ਸ਼ਬਦ ਦੀ ਵਰਤੋਂ ਕੀਤੀ ਹੈ। ਅਈਅਰ ਨੇ ਕਿਹਾ ਕਿ ਮੈਨੂੰ ਇਹ ਆਦਮੀ ਬਹੁਤ ਨੀਚ ਕਿਸਮ ਦਾ ਲੱਗਦਾ ਹੈ। ਇਸ ਵਿਚ ਕੋਈ ਸਭਿਅਤਾ ਨਹੀਂ ਹੈ। ਇਸ ਬਿਆਨ ਤੋਂ ਬਾਅਦ ਜਦੋਂ ਵਿਵਾਦ ਵਧਿਆ ਤਾਂ ਰਾਹੁਲ ਗਾਂਧੀ ਨੇ ਇਕ ਟਵੀਟ ਕੀਤਾ। ਇਸ ਵਿਚ ਕਿਹਾ ਗਿਆ ਕਿ ਅਸੀਂ ਉਮੀਦ ਕਰਦੇ ਹਾਂ ਕਿ ਅਈਅਰ ਅਜਿਹੀ ਭਾਸ਼ਾ ਲਈ ਮਾਫੀ ਮੰਗਣਗੇ। ਇਸ ਤੋਂ ਬਾਅਦ ਅਈਅਰ ਇਕ ਵਾਰ ਫਿਰ ਮੀਡੀਆ ਸਾਹਮਣੇ ਆਏ ਅਤੇ ਕਿਹਾ ਕਿ ਮੈਂ ਹਿੰਦੀ ਭਾਸ਼ੀ ਨਹੀਂ ਹਾਂ। ਜੇਕਰ ਨੀਚ ਸ਼ਬਦ ਦਾ ਕੋਈ ਦੂਸਰਾ ਅਰਥ ਨਿਕਲਦਾ ਹੈ ਤਾਂ ਮੈਂ ਮਾਫੀ ਚਾਹੁੰਦਾ ਹਾਂ।