ਨਵੀਂ ਦਿੱਲੀ/ਬਿਊਰੋ ਨਿਊਜ਼ : ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੇ ਕਿਹਾ ਹੈ ਉਹ ਸਾਰਾ ਕਰਜ਼ਾ ਮੋੜਨ ਲਈ ਤਿਆਰ ਹੈ ਤੇ ਸਰਕਾਰ ਉਸ ਦੇ ਸਾਰੇ ਕੇਸ ਬੰਦ ਕਰ ਦੇਵੇ। ਉਸ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਉਸ ਖ਼ਿਲਾਫ਼ ਕੇਸ ਬੰਦ ਕਰੇ। ਮਾਲਿਆ ਨੇ ਹਾਲ ਹੀ ਵਿੱਚ ਐਲਾਨੇ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਬਾਰੇ ਭਾਰਤ ਸਰਕਾਰ ਨੂੰ ਵਧਾਈ ਦਿੰਦੇ ਹੋਏ ਅਫਸੋਸ ਪ੍ਰਗਟਾਇਆ ਕਿ ਉਸ ਦੇ ਕਰਜ਼ਾ ਮੋੜਨ ਦੀ ਪੇਸ਼ਕਸ਼ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਉਸ ਨੇ ਟਵੀਟ ਕੀਤਾ, “ਕੋਵਿਡ-19 ਰਾਹਤ ਪੈਕੇਜ ਲਈ ਸਰਕਾਰ ਨੂੰ ਵਧਾਈ। ਉਹ ਜਿੰਨੇ ਮਰਜ਼ੀ ਨੋਟ ਛਾਪਣ ਪਰ ਮੇਰੇ ਵਰਗੇ ਦਾ ਛੋਟਾ ਜਿਹਾ ਯੋਗਦਾਨ ਕਿਉਂ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਮੈਂ ਸਰਕਾਰੀ ਬੈਂਕਾਂ ਤੋਂ ਲਿਆ ਸਾਰਾ ਕਰਜ਼ਾ ਵਾਪਸ ਕਰਨਾ ਚਾਹੁੰਦਾ ਹਾਂ।
Check Also
ਅਮਰੀਕੀ ਸੰਘੀ ਜੱਜ ਵੱਲੋਂ ਟਰੰਪ ਪ੍ਰਸ਼ਾਸਨ ਨੂੰ ਝਟਕਾ, ਭਾਰਤੀ ਵਿਦਿਆਰਥੀ ਦੀ ਡਿਪੋਰਟੇਸ਼ਨ ‘ਤੇ ਆਰਜ਼ੀ ਰੋਕ ਲਾਈ
ਨਿਊਯਾਰਕ/ਬਿਊਰੋ ਨਿਊਜ਼ : ਅਮਰੀਕਾ ਦੇ ਸੰਘੀ ਜੱਜ ਨੇ ਟਰੰਪ ਪ੍ਰਸ਼ਾਸਨ ਵੱਲੋਂ 21 ਸਾਲਾ ਅੰਡਰਗਰੈਜੂਏਟ ਭਾਰਤੀ …