11 C
Toronto
Saturday, October 18, 2025
spot_img
Homeਦੁਨੀਆਓਨਟਾਰੀਓ 'ਚ ਪਰਿਵਾਰਾਂ ਅਤੇ ਕਾਰੋਬਾਰੀਆਂ ਲਈ ਕੀਤੀ ਜਾ ਰਹੀ ਬਿਜਲੀ ਦੇ ਬਿਲਾਂ...

ਓਨਟਾਰੀਓ ‘ਚ ਪਰਿਵਾਰਾਂ ਅਤੇ ਕਾਰੋਬਾਰੀਆਂ ਲਈ ਕੀਤੀ ਜਾ ਰਹੀ ਬਿਜਲੀ ਦੇ ਬਿਲਾਂ ‘ਚ ਕਮੀ

logo-2-1-300x105ਬਰੈਂਪਟਨ/ ਬਿਊਰੋ ਨਿਊਜ਼
ਬਿਜਲੀ ਦੀਆਂ ਵੱਧਦੀਆਂ ਕੀਮਤਾਂ ਦੇ ਦੌਰ ‘ਚ ਓਨਟਾਰੀਓ ਸਰਕਾਰ ਉਨ੍ਹਾਂ ਨੂੰ ਰਾਹਤ ਦੇਣ ਜਾ ਰਹੀ ਹੈ। ਲਿਬਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਹਾਈਡ੍ਰੋ ਬਿਲਾਂ ਵਿਚੋਂ ਐੱਚ.ਐੱਚ. ਟੀ. ‘ਚ ਰਾਜ ਦਾ ਹਿੱਸਾ ਸਮਾਪਤ ਕਰ ਦੇਵੇਗੀ। ਹਾਲਾਂਕਿ ਵਿਰੋਧੀ ਧਿਰ ਦੀ ਸਰਕਾਰ ਦੇ ਇਸ ਕਦਮ ਨੂੰ ਅੱਖਾਂ ਤੋਂ ਹੰਝੂ ਪੂੰਝਣ ਦਾ ਯਤਨ ਅਤੇ ਨਾਟਕ ਕਰਾਰ ਦੇ ਰਿਹਾ ਹੈ।
ਬੀਤੇ ਦਿਨੀਂ ਵਿਧਾਨ ਸਭਾ ‘ਚ ਸੈਸ਼ਨ ਦੀ ਸ਼ੁਰੂਆਤ ‘ਚ ਰਾਜ ਭਾਸ਼ਨ ਦੇ ਦੌਰਾਨ ਲਿਬਰਲ ਸਰਕਾਰ ਨੇ ਐਲਾਨ ਕੀਤਾ ਕਿ ਐੱਚ.ਐੱਸ.ਟੀ. ਵਿਚ ਓਨਟਾਰੀਓ ਦਾ 8 ਫ਼ੀਸਦੀ ਹਿੱਸਾ ਹੈ, ਜੋ ਕਿ ਸਰਕਾਰ ਨੂੰ ਮਿਲਦਾ ਹੈ ਅਤੇ ਜਨਵਰੀ 2017 ਤੋਂ ਉਸ ਨੂੰ ਨਹੀਂ ਲਿਆ ਜਾਵੇਗਾ। ਇਸ ਦੇ ਨਾਲ ਹੀ ਪੇਂਡੂ ਖ਼ਪਤਕਾਰਾਂ ਨੂੰ ਵੀ ਨਵੀਆਂ-ਨਵੀਆਂ ਰਿਆਇਤਾਂ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। ਐਨਰਜੀ ਮੰਤਰੀ ਗਲੇਨ ਥਿਆਬਾਲਟ ਨੇ ਕਿਹਾ ਕਿ ਇਹ ਸਮਝਣਾ ਬੇਹੱਦ ਜ਼ਰੂਰੀ ਹੈ ਕਿ ਅਸੀਂ ਦੂਰ-ਦਰਾਜ ਅਤੇ ਪੇਂਡੂ ਖੇਤਰਾਂ ਦੇ ਲੋਕਾਂ ਲਈ ਕਾਫ਼ੀ ਕੁਝ ਕਰ ਰਹੇ ਹਾਂ। ਐੱਚ.ਐੱਸ.ਟੀ. ਦੀ ਕਟੌਤੀ ਨਾਲ ਟੈਕਸ ਉਪਭੋਗਤਾਵਾਂ ‘ਤੇ ਇਕ ਬਿਲੀਅਨ ਡਾਲਰ ਦਾ ਬੋਝ ਪਵੇਗਾ ਪਰ ਓਨਟਾਰੀਓ ਵਾਸੀਆਂ ਨੂੰ ਸਾਲ 130 ਡਾਲਰ ਦੀ ਬੱਚਤ ਹੋਵੇਗੀ ਅਤੇ ਪੇਂਡੂ ਬਿਜਲੀ ਗਾਹਕ 540 ਡਾਲਰ ਦੀ ਬੱਚਤ ਕਰ ਸਕਣਗੇ।
ਕੁਝ ਮਹੀਨੇ ਪਹਿਲਾਂ ਹੀ ਓਨਟਾਰੀਓ ਨੇ ਕਲੀਨ ਐਨਰਜੀ ਲਾਭ ਨੂੰ ਸਮਾਪਤ ਕੀਤਾ ਹੈ ਅਤੇ ਉਸ ਵਿਚ ਲੋਕਾਂ ਨੂੰ ਬਿਜਲੀ ਦੇ ਬਿਲ ਵਿਚ 10 ਫ਼ੀਸਦੀ ਦੀ ਛੋਟ ਮਿਲਦੀ ਸੀ, ਜਿਸ ਵਿਚ ਐੱਚ.ਐੱਸ.ਟੀ. ਵੀ ਸ਼ਾਮਲ ਹੈ। ਉਸ ਪ੍ਰੋਗਰਾਮ ਦੇ ਨਾਲ ਹੀ ਬਿਲ ਭਰਨ ਵਾਲਿਆਂ ਨੂੰ ਸਾਲ ਵਿਚ 130 ਡਾਲਰ ਦੀ ਬੱਚਤ ਹੋਵੇਗੀ।
ਉਧਰ, ਕੁਝ ਕਾਰੋਬਾਰੀਆਂ ਨੂੰ ਆਪਣੇ ਬਿਜਲੀ ਦੇ ਬਿਲ ਵਿਚ 34 ਫ਼ੀਸਦੀ ਤੱਕ ਕਮੀ ਕਰਨ ਦਾ ਮੌਕਾ ਮਿਲੇਗਾ। ਪੂਰੇ ਓਨਟਾਰੀਓ ਵਿਚ 50 ਲੱਖ ਤੋਂ ਵਧੇਰੇ ਰਿਹਾਇਸ਼ੀ ਗਾਹਕ, ਫ਼ਾਰਸ ਅਤੇ ਛੋਟੇ ਕਾਰੋਬਾਰੀ ਹਨ। ਉਧਰ ਇਕ ਹਜ਼ਾਰ ਤੋਂ ਵਧੇਰੇ ਉਦਯੋਗਿਕ ਗਾਹਕ ਵੀ ਹਨ ਅਤੇ ਉਨ੍ਹਾਂ ਸਾਰਿਆਂ ਨੂੰ ਇਨ੍ਹਾਂ ਬਦਲਾਵਾਂ ਤੋਂ ਲਾਭ ਹੀ ਮਿਲੇਗਾ।
ਇਸ ਮੌਕੇ ‘ਤੇ ਮਿਸੀਸਾਗਾ ਬਰੈਂਪਟਨ ਸਾਊਥ ਤੋਂ ਐਮ.ਪੀ.ਪੀ. ਅੰਮ੍ਰਿਤ ਮਾਂਗਟ ਨੇ ਕਿਹਾ ਕਿ ਸਾਡੀ ਸਰਕਾਰ ਲਗਾਤਾਰ ਸਾਡੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਕਰਨ ਲਈ ਯਤਨਸ਼ੀਲ ਹੈ ਅਤੇ ਅਸੀਂ ਲਗਾਤਾਰ ਛੋਟੇ ਕਾਰੋਬਾਰੀਆਂ ਨੂੰ ਵੀ ਅੱਗੇ ਵਧਣ ਦਾ ਮੌਕਾ ਦੇ ਰਹੇ ਹਾਂ। ਬਿਜਲੀ ਦੇ ਬਿਲ ਵਿਚੋਂ ਐੱਚ.ਐੱਸ.ਟੀ. ਛੱਡ ਕੇ ਆਮ ਆਦਮੀ ਨੂੰ ਰਾਹਤ ਦੇ ਰਹੀ ਹੈ।
ਉਧਰ, ਬਰੈਂਪਟਨ-ਸਪ੍ਰਿੰਗਡੇਲ ਤੋਂ ਐਮ.ਪੀ.ਪੀ. ਹਰਿੰਦਰ ਮੱਲ੍ਹੀ ਨੇ ਕਿਹਾ ਕਿ ਸਾਡੇ ਪੂਰੇ ਖੇਤਰ ਦੇ ਪਰਿਵਾਰਾਂ ਵਿਚ ਇਸ ਐਲਾਨ ਨਾਲ ਖੁਸ਼ੀ ਹੈ ਅਤੇ ਉਹ ਆਪਣੇ ਬਿਲਾਂ ਵਿਚ ਸਿੱਧੇ 8 ਫ਼ੀਸਦੀ ਤੱਕ ਦੀ ਕਮੀ ਦੇਖ ਸਕੋਗੇ। ਲੋਕਾਂ ਨੂੰ ਬਿਜਲੀ ਸਸਤੀ ਮਿਲੇਗੀ।

RELATED ARTICLES
POPULAR POSTS