21.5 C
Toronto
Wednesday, September 9, 2026
spot_img
Homeਭਾਰਤਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ 27 ਸਤੰਬਰ ਤੋਂ ਸੁਣਵਾਈ ਦਾ ਕਰੇਗੀ ਸਿੱਧਾ...

ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ 27 ਸਤੰਬਰ ਤੋਂ ਸੁਣਵਾਈ ਦਾ ਕਰੇਗੀ ਸਿੱਧਾ ਪ੍ਰਸਾਰਣ

ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ 27 ਸਤੰਬਰ ਤੋਂ ਸੁਣਵਾਈ ਦਾ ਕਰੇਗੀ ਸਿੱਧਾ ਪ੍ਰਸਾਰਣਯੂ ਟਿੳੂਬ ਚੈਨਲ ’ਤੇ ਚੱਲੇਗਾ ਲਾਈਵ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਭਾਰਤੀ ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਣ 27 ਸਤੰਬਰ ਤੋਂ ਯੂ ਟਿੳੂਬ ਚੈਨਲ ’ਤੇ ਕਰਨ ਦਾ ਐਲਾਨ ਕੀਤਾ ਹੈ। ਪਿਛਲੇ ਦਿਨੀਂ ਸਾਰੇ ਜੱਜਾਂ ਨੇ ਸਰਬਸੰਮਤੀ ਨਾਲ ਸੰਵਿਧਾਨਕ ਬੈਂਚ ਦੀ ਕਾਰਵਾਈ ਦਾ ਲਾਈਵ ਟੈਲੀਕਾਸਟ ਕਰਨ ਦਾ ਪੋ੍ਰਗਰਾਮ ਉਲੀਕਿਆ। ਇਸ ਮੌਕੇ ਸੰਵਿਧਾਨਕ ਬੈਂਚ ਕੋਲ ਈ ਡਬਲਿੳੂ ਐਸ ਕੋਟੇ ਦਾ ਮਾਮਲਾ, ਭੁਪਾਲ ਗੈਸ ਕਾਂਡ ਦਾ ਮਾਮਲਾ, ਦਾੳੂਦੀ ਵੋਹਰਾ ਕਮਿੳੂਨਿਟੀ ਦਾ ਮਾਮਲਾ ਸੁਣਵਾਈ ਅਧੀਨ ਹੈ। ਸੀਨੀਅਰ ਐਡਵੋਕੇਟ ਇੰਦਰਾ ਜੈਸਿੰਘ ਨੇ ਹਾਲ ਵਿਚ ਹੀ ਇਕ ਪੱਤਰ ਲਿਖ ਕੇ ਚੀਫ ਜਸਟਿਸ ਨੂੰ ਬੇਨਤੀ ਕੀਤੀ ਸੀ ਕਿ ਇਹਨਾਂ ਮਹੱਤਵਪੂਰਨ ਮਾਮਲਿਆਂ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਸੀ ਕਿ ਸਵੱਪਨਿਲ ਤਿ੍ਰਪਾਠੀ ਮਾਮਲੇ ਵਿਚ ਆਏ ਹਾਈਕੋਰਟ ਦੇ ਫੈਸਲੇ ਅਨੁਸਾਰ ਹਰ ਨਾਗਰਿਕ ਦੇ ਮੌਲਿਕ ਅਧਿਕਾਰਾਂ ਤਹਿਤ ਸੂਚਨਾ ਦੀ ਆਜ਼ਾਦੀ ਦੇ ਨਾਲ-ਨਾਲ ਇਨਸਾਫ ਤੱਕ ਪਹੁੰਚ ਦਾ ਅਧਿਕਾਰ ਵੀ ਜ਼ਰੂਰੀ ਹੈ। ਉਸ ਮਾਮਲੇ ਵਿਚ ਆਖਰੀ ਦਿਨ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ ਸੀ। ਇਸ ਵੇਲੇ ਗੁਜਰਾਤ, ਉੜੀਸਾ, ਮੱਧ ਪ੍ਰਦੇਸ਼ ਅਤੇ ਕਰਨਾਟਕ ਸਣੇ ਕਈ ਹਾਈਕੋਰਟਾਂ ਨੇ ਆਪਣੀ ਕਾਰਵਾਈ ਦਾ ਯੂ ਟਿੳੂਬ ’ਤੇ ਸਿੱਧਾ ਪ੍ਰਸਾਰਣ ਕਰ ਦਿੱਤਾ ਹੈ।

RELATED ARTICLES
POPULAR POSTS