25.6 C
Toronto
Friday, August 14, 2026
spot_img
Homeਭਾਰਤਦਿੱਲੀ ’ਚ ਬਣਿਆ ਇਕ ਹੋਰ ਅਕਾਲੀ ਦਲ

ਦਿੱਲੀ ’ਚ ਬਣਿਆ ਇਕ ਹੋਰ ਅਕਾਲੀ ਦਲ

ਦਿੱਲੀ ’ਚ ਬਣਿਆ ਇਕ ਹੋਰ ਅਕਾਲੀ ਦਲਬਾਦਲ ਦਲ ਨੂੰ ਅਲਵਿਦਾ ਕਹਿਣ ਵਾਲਿਆਂ ਨੇ ਬਣਾਇਆ ‘ਸ਼ਰੋਮਣੀ ਅਕਾਲੀ ਦਲ ਦਿੱਲੀ ਸਟੇਟ’
ਨਵੀਂ ਦਿੱਲੀ/ਬਿਊਰੋ ਨਿਊਜ਼
ਨਵੀਂ ਦਿੱਲੀ ਵਿਚ ਇਕ ਹੋਰ ਨਵਾਂ ਅਕਾਲੀ ਦਲ ਹੋਂਦ ਵਿਚ ਆ ਗਿਆ ਹੈ। ਬਾਦਲ ਦਲ ਨੂੰ ਅਲਵਿਦਾ ਕਹਿਣ ਵਾਲੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਵਲੋਂ ਨਵੇਂ ਅਕਾਲੀ ਦਲ ਦਾ ਗਠਨ ਕੀਤਾ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਨਵੇਂ ਅਕਾਲੀ ਦਲ ਦਾ ਨਾਮ ‘ਸ਼ਰੋਮਣੀ ਅਕਾਲੀ ਦਲ ਦਿੱਲੀ ਸਟੇਟ’ ਰੱਖਿਆ ਗਿਆ ਹੈ। ਇਸ ਪਾਰਟੀ ਦਾ ਪ੍ਰਧਾਨ ਐਮ.ਪੀ. ਐਸ. ਚੱਢਾ ਨੂੰ ਥਾਪਿਆ ਹੈ ਅਤੇ ਪਾਰਟੀ ਦੇ ਚੀਫ ਪੈਟਰਨ ਹਰਮੀਤ ਸਿੰਘ ਕਾਲਕਾ ਹੋਣਗੇ, ਜਦਕਿ ਭਜਨ ਸਿੰਘ ਵਾਲੀਆ ਤੇ ਹਰਜਿੰਦਰ ਸਿੰਘ ਕੇ.ਪੀ. ਪੈਟਰਨ ਹੋਣਗੇ। ਇਸ ਤੋਂ ਇਲਾਵਾ ਇਕ ਪੰਜ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ।

 

RELATED ARTICLES
POPULAR POSTS